ਸ਼ਹੀਦ ਗੁਰਸੇਵਕ ਦੀ ਨਹੀਂ ਹੋ ਰਹੀ ਸ਼ਨਾਖਤ, ਡੀ.ਐੱਨ.ਏ. ਜਾਂਚ ਲਈ ਪਿਤਾ ਦੇ ਬਲੱਡ ਸੈਂਪਲ ਭੇਜੇ ਗਏ ਦਿੱਲੀ

ਨਵੀਂ ਦਿੱਲੀ : ਕੁੰਨੂਰ ਹੈਲੀਕਾਪਟਰ ਹਾਦਸੇ (Coonoor helicopter crash) ਵਿਚ ਸ਼ਹੀਦ ਹੋਏ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ (Chief of…

ਨਵੀਂ ਦਿੱਲੀ : ਕੁੰਨੂਰ ਹੈਲੀਕਾਪਟਰ ਹਾਦਸੇ (Coonoor helicopter crash) ਵਿਚ ਸ਼ਹੀਦ ਹੋਏ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ (Chief of Defense Staff (CDS) General Bipin Rawat) ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ (Madhulika) ਸਣੇ 13 ਸ਼ਹੀਦਾਂ ਦੇ ਪਾਰਥਿਵ ਸਰੀਰ ਨੂੰ ਵੀਰਵਾਰ ਰਾਤ ਤਾਮਿਲਨਾਡੂ (Tamil Nadu) ਤੋਂ ਨਵੀਂ ਦਿੱਲੀ ਦੇ ਪਾਲਮ ਏਅਰਪੋਰਟ (Palm Airport) ‘ਤੇ ਲਿਆਂਦਾ ਗਿਆ। ਸੀ.ਡੀ.ਐੱਸ. ਬਿਪਿਨ ਰਾਵਤ  (CDS Bipin Rawat) ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦਾ ਅੰਤਿਮ ਸੰਸਕਾਰ ਅੱਜ ਰਾਸ਼ਟਰੀ ਸਨਮਾਨ ਦੇ ਨਾਲ ਕੀਤਾ ਜਾਵੇਗਾ।

Also Read: ਹੈਲੀਕਾਪਟਰ ਹਾਦਸੇ ‘ਚ ਬਚੇ ਕੈਪਟਨ ਵਰੁਣ ਸਿੰਘ ਦੀ ਚਿੱਠੀ ਹੋਈ ਵਾਇਰਲ, ਜਾਣੋ ਕੀ ਸੀ ਲਿਖਿਆ?

ਉਥੇ ਹੀ ਸ਼ਹੀਦ ਬ੍ਰਿਗੇਡੀਅਰ ਐੱਲ.ਐੱਸ. ਲਿੱਧੜ ਦਾ ਅੰਤਿਮ ਸੰਸਕਾਰ ਅੱਜ ਹੋਵੇਗਾ ਪਰ ਪੰਜਾਬ ਦੇ ਤਰਨਤਾਰਨ ਦੇ ਸ਼ਹੀਦ ਨਾਇਕ ਗੁਰਸੇਵਕ ਸਿੰਘ ਦੇ ਪਾਰਥਿਵ ਸਰੀਰ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਪੰਜਾਬ ਲਿਆਉਣ ਵਿਚ ਅਜੇ ਤੱਕ ਤਿੰਨ ਤੋਂ ਚਾਰ ਦਿਨ ਦਾ ਸਮਾਂ ਲੱਗ ਸਕਦਾ ਹੈ। ਸ਼ਹੀਦਾਂ ਦੇ ਪਾਰਥਿਵ ਸਰੀਰਾਂ ਨੂੰ ਅਜੇ ਦਿੱਲੀ ਦੇ ਪਾਲਮ ਏਅਰਪੋਰਟ ‘ਤੇ ਰੱਖਿਆ ਹੈ। ਸਰੀਰ ਸੜ ਜਾਣ ਕਾਰਣ ਪਛਾਣ ਕਰਨ ਵਿਚ ਦਿੱਕਤ ਆ ਰਹੀ ਹੈ। ਅਜਿਹੇ ਵਿਚ ਪਰਿਵਾਰਾਂ ਤੋਂ ਡੀ.ਐੱਨ.ਏ. ਜਾਂਚ ਲਈ ਸੈਂਪਲ ਲਏ ਗਏ ਹਨ। ਗੁਰਸੇਵਕ ਸਿੰਘ ਦੇ ਘਰ ਬੀਤੇ ਕਲ ਦਿੱਲੀ ਤੋਂ ਦੋ ਆਰਮੀ ਜਵਾਨ ਪਹੁੰਚੇ। ਜਿਨ੍ਹਾਂ ਨੇ ਸ਼ਹੀਦ ਗੁਰਸੇਵਕ ਦੇ ਪਿਤਾ ਦਾ ਖੂਨ ਦਾ ਸੈਂਪਲ ਲਿਆ ਅਤੇ ਦਿੱਲੀ ਰਵਾਨਾ ਹੋ ਗਏ। ਸ਼ਹੀਦ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੈਂਪਲ ਦੀ ਰਿਪੋਰਟ ਆਉਣ ਵਿਚ ਤਿੰਨ ਤੋਂ ਚਾਰ ਦਿਨ ਦਾ ਸਮਾਂ ਲੱਗ ਸਕਦਾ ਹੈ। ਪਛਾਣ ਤੋਂ ਬਾਅਦ ਹੀ ਪਾਰਥਿਵ ਸਰੀਰ ਪਰਿਵਾਰ ਨੂੰ ਸਪੁਰਦ ਕੀਤਾ ਜਾ ਸਕਦਾ ਹੈ।

Also Read : ਦਿੱਲੀ ਦੇ ਗੁਰੂਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਕਿਸਾਨ ਆਗੂ

ਜਸਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਸ਼ਹੀਦ ਭਰਾ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦਾ ਭਰਾ ਹਮੇਸ਼ਾ ਆਪਣੇ ਹੱਥ ਵਿਚ ਕੜਾ ਪਹਿਨੇ ਰੱਖਦਾ ਸੀ, ਪਰ ਹਾਦਸੇ ਤੋਂ ਬਾਅਦ ਜਿੰਨੇ ਵੀ ਪਾਰਥਿਵ ਸਰੀਰ ਮਿਲੇ ਉਨ੍ਹਾਂ ਵਿਚੋਂ ਕਿਸੇ ਦੇ ਹੱਥ ਵਿਚ ਕੜਾ ਨਹੀਂ ਹੈ। ਪਰਿਵਾਰ ਨੂੰ ਹੁਣ ਡੀ.ਐੱਨ.ਏ. ਰਿਪੋਰਟ ਦੀ ਉਡੀਕ ਹੈ। ਇਸ ਤੋਂ ਬਾਅਦ ਹੀ ਸਭ ਸਪੱਸ਼ਟ ਹੋ ਸਕੇਗਾ। ਗੁਰਸੇਵਕ ਸਿੰਘ ਡੇਢ ਮਹੀਨੇ ਪਹਿਲਾਂ ਛੁੱਟੀ ‘ਤੇ ਆਏ ਸਨ ਅਤੇ 14 ਨਵੰਬਰ ਨੂੰ ਹੀ ਛੁੱਟੀ ਕੱਟ ਕੇ ਵਾਪਸ ਡਿਊਟੀ ‘ਤੇ ਗਏ। ਛੁੱਟੀਆਂ ਦੌਰਾਨ ਉਹ ਪਰਿਵਾਰ ਦੇ ਨਾਲ ਬਾਬਾ ਬੁੱਢਾ ਸਾਹਿਬ ਵੀ ਗਏ ਸਨ। ਗੁਰਸੇਵਕ ਦੇ ਤਿੰਨ ਬੱਚਿਆਂ ਵਿਚੋਂ ਵੱਡੀ ਧੀ ਸਿਮਰਨ 9 ਸਾਲ ਅਤੇ ਛੋਟੀ ਬੇਟੀ ਗੁਰਲੀਨ 7 ਸਾਲ ਦੀ ਹੈ। ਪੁੱਤਰ ਫਤਿਹ ਸਿੰਘ ਸਿਰਫ  3 ਸਾਲ ਦਾ ਹੈ। ਗੁਰਸੇਵਕ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਡਿਊਟੀ ਦੌਰਾਨ ਚਾਹੇ ਜਿੰਨੇ ਵੇ ਥਕੇ ਹੋਣ, ਲਗਭਗ ਰੋਜ਼ਾਨਾ ਬੱਚਿਆਂ ਨਾਲ ਫੋਨ ‘ਤੇ ਗੱਲ ਜ਼ਰੂਰ ਕਰਦੇ ਸਨ।

Leave a Reply

Your email address will not be published. Required fields are marked *