ਚੰਡੀਗੜ੍ਹ : ਭਾਰਤੀ ਹਵਾਈ ਸੈਨਾ ਦਾ Mi-17V5 ਹੈਲੀਕਾਪਟਰ ਅੱਜ ਤਾਮਿਲਨਾਡੂ ਦੇ ਕੂਨੂਰ ਨੇੜੇ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਵਿੱਚ ਰੱਖਿਆ ਮੁਖੀ ਜਨਰਲ ਬਿਪਿਨ ਰਾਵਤ (Bipin Rawat) ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਸਮੇਤ 14 ਲੋਕ ਸਵਾਰ ਸਨ। ਇਸ ਘਟਨਾ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ (Capt.Amarinder Singh) ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਅਤੇ ਸਾਰਿਆਂ ਦੀ ਸੁਰੱਖਿਆ ਲਈ ਅਰਦਾਸ ਕੀਤੀ।
Also Read : CDS ਬਿਪਿਨ ਰਾਵਤ ਨੂੰ ਲੈ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ, ਹਾਲੇ ਤੱਕ 12 ਦੀ ਮੌਤ
ਕੈਪਟਨ ਨੇ ਕਿਹਾ ਕਿ ਸੀਡੀਐਸ ਬਿਪਿਨ ਰਾਵਤ (CDS Bipin Rawat) ਅਤੇ ਉਨ੍ਹਾਂ ਦੀ ਪਤਨੀ ਨਾਲ ਹੈਲੀਕਾਪਟਰ ਹਾਦਸੇ ਦੀਆਂ ਤਸਵੀਰਾਂ ਦੇਖ ਕੇ ਬਹੁਤ ਦੁੱਖ ਹੋਇਆ। ਸਾਰਿਆਂ ਦੀ ਸੁਰੱਖਿਆ ਲਈ ਅਰਦਾਸ ਕੀਤੀ।ਦੱਸ ਦੇਈਏ ਕਿ ਸੀਡੀਐਸ ਰਾਵਤ ਵੈਲਿੰਗਟਨ ਦੇ ਡਿਫੈਂਸ ਸਟਾਫ ਕਾਲਜ ਜਾ ਰਹੇ ਸਨ ਪਰ ਕੂਨੂਰ ਦੇ ਸੰਘਣੇ ਜੰਗਲ ਵਿੱਚ ਹੈਲੀਕਾਪਟਰ ਕਰੈਸ਼ ਹੋ ਗਿਆ।
Extremely sad to see the images of the chopper crash with CDS Bipin Rawat and his wife on board. Praying for the safety of all.
— Capt.Amarinder Singh (@capt_amarinder) December 8, 2021



