PUBG ਦੀ ਆਦਤ ਕਾਰਨ ਬੱਚੇ ਨੇ ਖਾਲੀ ਕੀਤੀ ਘਰ ਦੀ ਤਿਜੋਰੀ, ਖਰਚੇ 3 ਲੱਖ ਰੁਪਏ

ਜੈਪੁਰ- ਮੋਬਾਈਲ (Mobile) ‘ਤੇ ਗੇਮ ਖੇਡਣ ਦੀ ਲਤ ਵਧਦੀ ਜਾ ਰਹੀ ਹੈ ਅਤੇ ਇਸ ਦੇ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ। ਰਾਜਸਥਾਨ (Rajasthan) ਦੇ…

ਜੈਪੁਰ- ਮੋਬਾਈਲ (Mobile) ‘ਤੇ ਗੇਮ ਖੇਡਣ ਦੀ ਲਤ ਵਧਦੀ ਜਾ ਰਹੀ ਹੈ ਅਤੇ ਇਸ ਦੇ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ। ਰਾਜਸਥਾਨ (Rajasthan) ਦੇ ਝਾਲਾਵਾੜ ਸ਼ਹਿਰ ਦੇ ਇੱਕ 13 ਸਾਲ ਦੇ ਨਾਬਾਲਗ ਬੱਚੇ (Minor children) ਨੇ PUBG ਗੇਮ ਦੇ ਆਦੀ ਹੋਣ ਕਾਰਨ ਆਪਣੇ ਹੀ ਘਰ ਤੋਂ ਤਿੰਨ ਲੱਖ ਰੁਪਏ ਚੋਰੀ ਕਰ ਕੇ ਗੇਮ ਵਿਚ ਖਰਚ ਦਿੱਤੇ। ਇਸ ਮਾਮਲੇ ‘ਚ ਬੱਚੇ ਦੇ ਗੁਆਂਢੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Also Read: ਮੈਨੂੰ ਪੈਦਾ ਕਿਉਂ ਕੀਤਾ? 20 ਸਾਲਾ ਕੁੜੀ ਨੇ ਮਾਂ ਦੀ ਡਾਕਟਰ ‘ਤੇ ਕੀਤਾ ਕੇਸ, ਮਿਲਿਆ ਕਰੋੜਾਂ ਦਾ ਮੁਆਵਜ਼ਾ

ਦਰਅਸਲ, ਝਾਲਾਵਾੜ ਸ਼ਹਿਰ ਦੇ ਗਗਰੋਂ ਰੋਡ ਦੇ ਇੱਕ ਨਾਬਾਲਗ ਲੜਕਾ PUBG ਖੇਡਣ ਦਾ ਇੰਨਾ ਆਦੀ ਹੋ ਗਿਆ ਕਿ ਉਸਨੇ ਆਪਣੇ ਘਰ ਦੀ ਤਿਜੋਰੀ ਖਾਲੀ ਕਰ ਦਿੱਤੀ। ਨਾਬਾਲਗ ਨੇ PUBG ਗੇਮ ਖੇਡ ਕੇ 3 ਲੱਖ ਰੁਪਏ ਖਰਚ ਕਰ ਦਿੱਤੇ। ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੁਆਂਢ ਵਿੱਚ ਈ-ਮਿੱਤਰ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਨੇ ਉਸ ਦਾ ਫਾਇਦਾ ਚੁੱਕਿਆ। ਈ-ਮਿੱਤਰ ਚਲਾਉਣ ਵਾਲੇ ਨੌਜਵਾਨ ਨਾਬਾਲਿਗ ਨੂੰ ਘਰੋਂ ਪੈਸੇ ਲਿਆਉਣ ਲਈ ਮਜਬੂਰ ਕਰਦਾ ਸੀ ਤੇ ਖੁਦ ਦੇ ਰੈਫਰਲ ਕੋਡ ਰਾਹੀਂ ਪ੍ਰੋਡਕਟ ਖਰੀਦਦਾ ਸੀ। ਪੈਸੇ ਨਹੀਂ ਲਿਆਉਣ ਉੱਤੇ ਅਗਲੇ ਦਿਨ ਦੁੱਗਣੇ ਪੈਸੇ ਲਿਆਉਣ ਦੀ ਧਮਕੀ ਦਿੰਦਾ ਸੀ। ਅਜਿਹੇ ਵਿਚ ਪਰਿਵਾਰ ਵਾਲਿਆਂ ਨੇ ਕੋਤਵਾਲੀ ਥਾਣੇ ਵਿਚ ਮਾਮਲੇ ਦਰਜ ਕਰਵਾਇਆ ਹੈ।

Also Read: ਪੰਜਾਬ ਸਰਕਾਰ ਵੱਲੋਂ 6 IAS ਅਤੇ 5 PCS ਅਧਿਕਾਰੀਆਂ ਦਾ ਤਬਾਦਲਾ, ਦੇਖੋ ਸੂਚੀ

ਜਾਣਕਾਰੀ ਮੁਤਾਬਕ ਦੁਕਾਨਦਾਰ ਨੇ ਲੜਕੇ ਤੋਂ ਉਸ ਦੇ ਪਿਤਾ ਦੇ ਆਧਾਰ ਕਾਰਡ, ਪੈਨ ਕਾਰਡ, ਮੋਬਾਇਲ ਤੇ ਬੈਂਕ ਅਕਾਊਂਟ ਦੀ ਜਾਣਕਾਰੀ ਵੀ ਮੰਗਵਾ ਲਈ। ਦੋਸ਼ੀ ਨੇ ਲੜਕੇ ਦੇ ਪਿਤਾ ਦੇ ਖਾਤੇ ਵਿਚੋਂ ਪੇਟੀਐੱਮ ਉੱਤੇ ਨਵਾਂ ਅਕਾਊਂਟ ਖੋਲ ਕੇ ਉਸ ਵਿਚ ਨਵਾਂ ਮੋਬਾਇਲ ਨੰਬਰ ਲਿੰਕ ਕਰ ਦਿੱਤਾ। ਦੋਸ਼ੀ ਨੇ ਪਹਿਲੀ ਵਾਰ ਨਾਬਾਲਗ ਤੋਂ 500 ਰੁਪਏ ਦਾ ਟ੍ਰਾਂਜ਼ੈਕਸ਼ਨ ਕਰਵਾਇਆ। ਉਸ ਤੋਂ ਬਾਅਦ ਦੋਸ਼ੀ ਲੜਕੇ ਨੂੰ ਝਾਂਸੇ ਵਿਚ ਲੈ ਕੇ ਲਗਾਤਾਰ ਪੈਸੇ ਮੰਗਵਾਉਂਦਾ ਰਿਹਾ। ਇਸੇ ਤਰ੍ਹਾਂ ਉਸ ਨੇ ਲੜਕੇ ਤੋਂ 3 ਲੱਖ ਰੁਪਏ ਮੰਗਵਾ ਲਏ।
 
Also Read: ‘ਪਿਆਰ ਚਾਹੀਦਾ ਜਾਂ ਮਟਨ?’ ਨਾਨ-ਵੈਜ ਦੀ ਸ਼ੌਕੀਨ ਪਤਨੀ ਨੂੰ ਪਤੀ ਨੇ ਦਿੱਤਾ ਅਲਟੀਮੇਟਮ

ਅਜਿਹੇ ਵਿਚ ਪਰਿਵਾਰ ਵਾਲਿਆਂ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਨਾਲ ਹੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਦੋਸ਼ੀ ਨੇ ਇਸੇ ਤਰ੍ਹਾਂ ਹੋਰਾਂ ਬੱਚਿਆਂ ਨੂੰ ਵੀ ਸ਼ਿਕਾਰ ਬਣਾਇਆ ਹੈ।

Leave a Reply

Your email address will not be published. Required fields are marked *