ਨਵੀਂ ਦਿੱਲੀ: ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਵਲੋਂ ਡੀ.ਐੱਸ.ਜੀ.ਐੱਮ.ਸੀ. (DSGMC) ਦੇ ਅਹੁਦੇ ਤੋਂ ਅਸਤੀਫ਼ਾ (Resignation) ਦੇ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਉਂਟ (Twitter account) ‘ਤੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਹ ਆਉਣ ਵਾਲੀਆਂ ਡੀ.ਐੱਸ.ਜੀ.ਐੱਮ.ਸੀ. (DSGMC) ਦੀਆਂ ਚੋਣਾਂ ਨਹੀਂ ਲੜਨਗੇ। ਉਨ੍ਹਾਂ ਨੇ ਆਪਣਾ ਅਸਤੀਫਾ ਦੇਣ ਪਿੱਛੇ ਨਿੱਜੀ ਕਾਰਣ ਦੱਸਿਆ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਸੰਗਤ ਨੇ 3 ਸਾਲ ਤੱਕ ਸੇਵਾ ਕਰਨ ਦਾ ਮੌਕਾ ਦਿੱਤਾ।
With gratitude to all office bearers, members, staff & people who worked with me; I am resigning from Delhi Sikh Gurudwara Management Committee as President. I will not contest upcoming DSGMC internal elections.
My commitment to serve my community, humanity & nation remains same! pic.twitter.com/1ja3DlnvVM— Manjinder Singh Sirsa (@mssirsa) December 1, 2021
ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਲਿਖਿਆ ਕਿ ਮੇਰੇ ਨਾਲ ਕੰਮ ਕਰਨ ਵਾਲੇ ਸਾਰੇ ਅਹੁਦੇਦਾਰਾਂ, ਮੈਂਬਰਾਂ, ਸਟਾਫ਼ ਅਤੇ ਲੋਕਾਂ ਦਾ ਧੰਨਵਾਦ। ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ ਆਉਣ ਵਾਲੀਆਂ DSGMC ਦੀਆਂ ਚੋਣਾਂ ਨਹੀਂ ਲੜਾਂਗਾ। ਆਪਣੇ ਭਾਈਚਾਰੇ, ਮਨੁੱਖਤਾ ਅਤੇ ਦੇਸ਼ ਦੀ ਸੇਵਾ ਕਰਨ ਦੀ ਮੇਰੀ ਵਚਨਬੱਧਤਾ ਅਜੇ ਵੀ ਕਾਇਮ ਹੈ।
Also Read : ਅੰਦੋਲਨ ਵਿਚ ਕਿਸਾਨਾਂ ਦੀ ਮੌਤ ‘ਤੇ ਤੋਮਰ ਦਾ ਵਿਵਾਦਤ ਬਿਆਨ, ਕਿਹਾ-‘ਸਾਡੇ ਕੋਲ ਨਹੀਂ ਕੋਈ ਡਾਟਾ’
