ਜੇ.ਸੀ.ਬੀ. ‘ਤੇ ਬੈਠ ਲਾੜਾ-ਲਾੜੀ ਨੇ ਮਾਰੀ ਐਂਟਰੀ, ਅਚਾਨਕ ਵਾਪਰ ਗਿਆ ਭਾਣਾ (ਦੇਖੋ ਵੀਡੀਓ)

ਚੰਡੀਗੜ੍ਹ: ਸੋਸ਼ਲ ਮੀਡੀਆ (Social Media) ‘ਤੇ ਇਕ ਵੀਡੀਓ ਵਾਇਰਲ (Video Viral) ਹੋ ਰਹੀ ਹੈ ਜਿਸ ਵਿਚ ਲਾੜਾ-ਲਾੜੀ ਜੇ.ਸੀ.ਬੀ. (JCB) ‘ਤੇ ਸਵਾਰ ਨਜ਼ਰ ਆ ਰਹੇ ਹਨ।…

ਚੰਡੀਗੜ੍ਹ: ਸੋਸ਼ਲ ਮੀਡੀਆ (Social Media) ‘ਤੇ ਇਕ ਵੀਡੀਓ ਵਾਇਰਲ (Video Viral) ਹੋ ਰਹੀ ਹੈ ਜਿਸ ਵਿਚ ਲਾੜਾ-ਲਾੜੀ ਜੇ.ਸੀ.ਬੀ. (JCB) ‘ਤੇ ਸਵਾਰ ਨਜ਼ਰ ਆ ਰਹੇ ਹਨ। ਦੋਵੇਂ ਅਨੋਖੇ ਅੰਦਾਜ਼ ਵਿਚ ਵੈਡਿੰਗ ਵੈਨਿਊ (Wedding Venue) ਵਿਚ ਐਂਟਰੀ ਲਈ ਜੇ.ਸੀ.ਬੀ. (JCB) ਦੇ ਬਕੇਟ ਵਿਚ ਬੈਠ ਕੇ ਆਉਂਦੇ ਹਨ। ਪਰ ਉਸੇ ਵੇਲੇ ਉਨ੍ਹਾਂ ਨਾਲ ਇਕ ਭਾਣਾ ਵਾਪਰ ਜਾਂਦਾ ਹੈ, ਜਿਸ ਨੂੰ ਦੇਖ ਸਾਰਿਆਂ ਦਾ ਹਾਸਾ ਨਿਕਲ ਗਿਆ। ਦਰਅਸਲ ਇਸ ਵਾਇਰਲ ਵੀਡੀਓ (Viral Video) ਵਿਚ ਲਾੜਾ-ਲਾੜੀ ਜੇ.ਸੀ.ਬੀ. (JCB) ਦੇ ਬਕੇਟ ਵਿਚ ਬੈਠ ਕੇ ਵੈਡਿੰਗ ਵੈਨਿਊ (Wedding Venue) ਵਿਚ ਗ੍ਰੈਂਡ ਐਂਟਰੀ ਮਾਰ ਰਹੇ ਸਨ। ਉਸੇ ਵੇਲੇ ਉਹ ਮੁੜ ਗਈ ਅਤੇ ਜੋੜਾ ਹੇਠਾਂ ਡਿੱਗ ਗਿਆ। ਇਹ ਦੇਖ ਕੇ ਵਿਆਹ ਵਿਚ ਮੌਜੂਦ ਲੋਕ ਹੈਰਾਨ ਰਹਿ ਗਏ। ਇਸ ਵੀਡੀਓ ਨੂੰ ਲੈ ਕੇ ਟਵਿੱਟਰ ‘ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਦੇ ਪ੍ਰੋਗਰਾਮ ਵਿਚ ਮਹਿਮਾਨ ਲਾੜਾ-ਲਾੜੀ ਦੀ ਉਡੀਕ ਕਰ ਰਹੇ ਹਨ। ਉਸੇ ਵੇਲੇ ਜੇ.ਸੀ.ਬੀ. ‘ਤੇ ਬੈਠ ਕੇ ਵੱਖਰੇ ਸਟਾਈਲ ਵਿਚ ਦੋਹਾਂ ਦੀ ਐਂਟਰੀ ਹੁੰਦੀ ਹੈ। ਲਾੜੇ ਨੇ ਕਾਲੇ ਰੰਗ ਦਾ ਕੋਟ-ਪੈਂਟ ਪਹਿਨਿਆ ਹੋਇਆ ਹੈ। ਜਦੋਂ ਕਿ ਲਾੜੀ ਨੇ ਸਫੈਦ ਰੰਗ ਦੀ ਡਰੈੱਸ ਪਹਿਨੀ ਹੋਈ ਹੈ ਪਰ ਇਸ ਵਿਚਾਲੇ ਅਚਾਨਕ ਜੇ.ਸੀ.ਬੀ. ਦਾ ਵੱਖਰਾ ਹਿੱਸਾ ਖੁੱਲ ਜਾਂਦਾ ਹੈ ਅਤੇ ਕਪਲ ਉਚਾਈ ਤੋਂ ਜ਼ਮੀਨ ‘ਤੇ ਰੱਖੀ ਖਾਣੇ ਦੀ ਮੇਜ਼ ‘ਤੇ ਡਿੱਗ ਪੈਂਦੇ ਹਨ। ਇਹ ਮੰਜ਼ਰ ਦੇਖ ਕੇ ਉਥੇ ਮੌਜੂਦ ਮਹਿਮਾਨ ਹੈਰਾਨ ਰਹਿ ਗਏ।
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟਵਿੱਟਰ ‘ਤੇ ਇਸ ਨੂੰ ਹਜ਼ਾਰਾ ਵਾਰ ਦੇਖਿਆ ਜਾ ਚੁੱਕਾ ਹੈ। ਹਾਲਾਂਕਿ ਮਾਮਲਾ ਕਦੋਂ ਅਤੇ ਕਿੱਥੋਂ ਦਾ ਹੈ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। 

Leave a Reply

Your email address will not be published. Required fields are marked *