ਕਾਂਗਰਸ,ਸ਼ਿਵ ਸੈਨਾ,TMC,CPI ਅਤੇ CPM ਦੇ 12 ਰਾਜ ਸਭਾ ਸੰਸਦ ਮੈਂਬਰ ਮੌਜੂਦਾ ਸਰਦ ਰੁੱਤ ਸੈਸ਼ਨ ਤੋਂ ਮੁਅੱਤਲ

ਨਵੀਂ ਦਿੱਲੀ : ਵਿਰੋਧੀ ਪਾਰਟੀਆਂ ਦੇ 12 ਸੰਸਦ ਮੈਂਬਰਾਂ ਨੂੰ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਇਲਾਮਾਰਾਮ…

ਨਵੀਂ ਦਿੱਲੀ : ਵਿਰੋਧੀ ਪਾਰਟੀਆਂ ਦੇ 12 ਸੰਸਦ ਮੈਂਬਰਾਂ ਨੂੰ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਇਲਾਮਾਰਾਮ ਕਰੀਮ (CPM), ਫੂਲੋ ਦੇਵੀ ਨੇਤਾਮ, ਛਾਇਆ ਵਰਮਾ, ਆਰ ਬੋਰਾ, ਰਾਜਮਨੀ ਪਟੇਲ, ਸਈਅਦ ਨਾਸਿਰ ਹੁਸੈਨ, ਅਖਿਲੇਸ਼ ਪ੍ਰਸਾਦ ਸਿੰਘ (ਕਾਂਗਰਸ), ਬਿਨੋਏ ਵਿਸ਼ਵਮ (CPI), ਡੋਲਾ ਸੇਨ ਅਤੇ ਸ਼ਾਂਤਾ ਛੇਤਰੀ (TMC), ਪ੍ਰਿਅੰਕਾ ਚਤੁਰਵੇਦੀ ਅਤੇ ਅਨਿਲ ਦੇਸਾਈ (ਸ਼ਿਵ ਸੈਨਾ) ਸ਼ਾਮਲ ਹਨ।

Also Read : ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ACP, ASP ਤੇ DSP ਰੈਂਕ ਦੇ 59 ਅਧਿਕਾਰੀਆਂ ਦੀ ਬਦਲੀ, ਦੇਖੋ ਲਿਸਟ

ਇਨ੍ਹਾਂ ਸੰਸਦ ਮੈਂਬਰਾਂ ਨੂੰ ਪਿਛਲੇ ਮਾਨਸੂਨ ਸੈਸ਼ਨ (Monsoon Session) ਦੌਰਾਨ ਹੋਏ ਹੰਗਾਮੇ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਜ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਰਾਜ ਸਭਾ ਤੋਂ ਮੁਅੱਤਲ ਕੀਤੇ ਜਾਣ ‘ਤੇ ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਹੈ ਕਿ ਸਾਡਾ ਪੱਖ ਜਾਣੇ ਬਿਨਾਂ ਕਾਰਵਾਈ ਕੀਤੀ ਗਈ ਹੈ।

Also Read : ਕਰਤਾਰਪੁਰ ਗੁਰਦੁਆਰਾ ਸਾਹਿਬ ‘ਚ ਮਾਡਲ ਨੇ ਕਰਵਾਇਆ ਫੋਟੋਸ਼ੂਟ, ਸਿੱਖ ਭਾਈਚਾਰੇ ‘ਚ ਰੋਸ

ਪ੍ਰਿਅੰਕਾ ਚਤੁਰਵੇਦੀ (Priyanka Chaturvedi) ਨੇ ਕਿਹਾ ਕਿ ਜੇਕਰ ਤੁਸੀਂ ਸੀਸੀਟੀਵੀ ਫੁਟੇਜ (CCTV Footage) ਦੇਖੋਗੇ ਤਾਂ ਪਤਾ ਲੱਗੇਗਾ ਕਿ ਪੁਰਸ਼ ਮਾਰਸ਼ਲ ਮਹਿਲਾ ਸੰਸਦ ਮੈਂਬਰਾਂ ਨੂੰ ਕੁੱਟ ਰਹੇ ਹਨ। ਇਹ ਸਭ ਇੱਕ ਪਾਸੇ ਤੇ ਤੁਹਾਡਾ ਫੈਸਲਾ ਦੂਜੇ ਪਾਸੇ? ਇਹ ਕਿਹੋ ਜਿਹਾ ਗੈਰ-ਸੰਸਦੀ ਵਿਹਾਰ ਹੈ?ਕਾਂਗਰਸ ਦੀ ਸੰਸਦ ਮੈਂਬਰ ਛਾਇਆ ਵਰਮਾ ਨੇ ਕਿਹਾ ਕਿ ਇਹ ਮੁਅੱਤਲੀ ਬੇਇਨਸਾਫ਼ੀ ਹੈ। ਹੋਰ ਪਾਰਟੀਆਂ ਦੇ ਕਈ ਮੈਂਬਰਾਂ ਨੇ ਵੀ ਹੰਗਾਮਾ ਕੀਤਾ ਪਰ ਸਪੀਕਰ ਨੇ ਮੈਨੂੰ ਮੁਅੱਤਲ ਕਰ ਦਿੱਤਾ। ਪੀਐਮ ਮੋਦੀ ਉਹੀ ਕਰ ਰਹੇ ਹਨ ਜੋ ਉਹ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਕੋਲ ਭਾਰੀ ਬਹੁਮਤ ਹੈ।

Leave a Reply

Your email address will not be published. Required fields are marked *