ਦੰਦਾਂ ਦੀ ਗੰਦਗੀ ਦਾ ਦਿਲ ਦੀਆਂ ਬੀਮਾਰੀਆਂ ਨਾਲ ਕੁਨੈਕਸ਼ਨ, ਇਸ ਤਰ੍ਹਾਂ ਕਰ ਸਕਦੇ ਹੋ ਬਚਾਅ

ਨਵੀਂ ਦਿੱਲੀ: ਡੈਂਟਲ ਹਾਈਜੀਨ (Dental hygiene) ਯਾਨੀ ਦੰਦਾਂ ਦੀ ਸਫਾਈ (Dental hygiene) ਤੁਹਾਨੂੰ ਨਾ ਸਿਰਫ ਖਰਾਬ ਦੰਦ (Bad teeth) ਅਤੇ ਮਸੂੜਿਆਂ ਦੀਆਂ ਬੀਮਾਰੀਆਂ (Diseases of…

ਨਵੀਂ ਦਿੱਲੀ: ਡੈਂਟਲ ਹਾਈਜੀਨ (Dental hygiene) ਯਾਨੀ ਦੰਦਾਂ ਦੀ ਸਫਾਈ (Dental hygiene) ਤੁਹਾਨੂੰ ਨਾ ਸਿਰਫ ਖਰਾਬ ਦੰਦ (Bad teeth) ਅਤੇ ਮਸੂੜਿਆਂ ਦੀਆਂ ਬੀਮਾਰੀਆਂ (Diseases of the gums) ਤੋਂ ਬਚਾਉਂਦੀ ਹੈ। ਸਗੋਂ ਇਹ ਤੁਹਾਡੀ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ (Useful) ਹੈ ਅਤੇ ਹੋਰ ਤਰ੍ਹਾਂ ਦੀ ਰੈਸਪੀਰੇਟਰੀ ਡਿਸੀਜ਼ (Respiratory disease) ਤੋਂ ਵੀ ਬਚਾਅ ਕਰਦੀ ਹੈ। ਇਕ ਨਵੀਂ ਸਟੱਡੀ ਵਿਚ ਇਸ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਗਏ ਹਨ।

ਯੂਰਪੀਅਨ ਜਰਨਲ ਆਫ ਪ੍ਰੀਵੈਂਟਿਵ ਕਾਰਡੀਓਲਾਜੀ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਦੰਦਾਂ ਦੀ ਸਫਾਈ ਅਤੇ ਏਟ੍ਰੀਅਲ ਫਾਈਬ੍ਰਿਲੇਸ਼ਨ ਅਤੇ ਹਾਰਟ ਫੇਲੀਅਰ ਵਿਚਾਲੇ ਸਬੰਧ ਦੇਖਿਆ ਗਿਆ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਾਡਾ ਸਰੀਰ ਬੈਕਟੀਰੀਆ ਲਈ ਇਕ ਐਂਟੀ ਪੁਆਇੰਟ ਹੁੰਦਾ ਹੈ। ਇਸ ਤੋਂ ਚੰਗੇ ਅਤੇ ਬੁਰੇ ਦੋਹਾਂ ਤਰ੍ਹਾਂ ਦੇ ਬੈਕਟੀਰੀਆ ਐਂਟਰ ਕਰਦੇ ਹਨ। ਪਰ ਕੁਝ ਬੇਹੱਦ ਜਾਨਲੇਵਾ ਇੰਫੈਕਸ਼ਨ ਦਾ ਕਾਰਣ ਬਣ ਸਕਦੇ ਹਨ।

ਅਵਾਨਾ ਹੈਲਥਕੇਅਰ ਦੀ ਸਹਿ ਸੰਸਥਾਪਕ ਡਾ. ਸ਼ਿਲਪੀ ਬਹਲ ਦੇ ਮੁਤਾਬਕ ਤੁਹਾਡੀ ਓਰਲ ਹੈਲਥ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਣ ਬਣ ਸਕਦੀ ਹੈ। ਇਥੋਂ ਤੱਕ ਕਿ ਤੁਸੀਂ ਐਂਡੋਕਾਰਡਾਈਟਿਸ ਦਾ ਵੀ ਸ਼ਿਕਾਰ ਹੋ ਸਕਦੇ ਹੋ। ਇਹ ਇਕ ਤਰ੍ਹਾਂ ਦਾ ਇਨਫੈਕਸ਼ਨ ਹੈ ਜੋ ਤੁਹਾਡੇ ਹਾਰਟ ਚੈਂਬਰ ਦੀ ਇਨਰ ਲਾਈਨਿੰਗ ਵਿਚ ਹੁੰਦਾ ਹੈ। ਮੂੰਹ ਦੇ ਰਸਤੇ ਸਰੀਰ ਵਿਚ ਫੈਲਣ ਵਾਲੇ ਬੈਕਟੀਰੀਆ ਜਦੋਂ ਬਲੱਡ ਸਟ੍ਰੀਮ ਰਾਹੀਂ ਇਨਸਾਨ ਦੇ ਦਿਲ ਤੱਕ ਪਹੁੰਚ ਜਾਂਦੇ ਹਨ ਤਾਂ ਲੋਕ ਐਂਡੋਕਾਰਡਾਈਟਿਸ ਦਾ ਸ਼ਿਕਾਰ ਹੁੰਦੇ ਹਨ।

ਐਕਸਪਰਟ ਮੁਤਾਬਕ ਦੰਦਾਂ ਦੀ ਸਫਾਈ ਵਿਚ ਲਾਪਰਵਾਹੀ ਮਸੂੜਿਆਂ ਨਾਲ ਜੁੜੀਆਂ ਬੀਮਾਰੀਆਂ ਅਤੇ ਘਾਤਕ ਪੀਰੀਓਡੋਂਟਾਈਟਿਸ ਦਾ ਕਾਰਣ ਬਣ ਸਕਦੀਆਂ ਹਨ। ਅੱਗੇ ਚੱਲ ਕੇ ਇਹ ਬੀਮਾਰੀ ਹਾਰਟ ਡਿਸੀਜ਼, ਬਲੱਡ ਨਾੜੀਆਂ ਵਿਚ ਦਿੱਕਤ ਅਤੇ ਸਟ੍ਰੋਕ ਦੀ ਸਮੱਸਿਆ ਨੂੰ ਵੀ ਟ੍ਰਿਗਰ ਕਰ ਸਕਦੀ ਹੈ। ਪੀਰੀਓਡੋਂਟਾਈਟਿਸ ਜਾਂ ਖਰਾਬ ਓਰਲ ਹੈਲਥ ਅਤੇ ਪ੍ਰੀਮੈਚਿਓਰ ਬਰਥ ਅਤੇ ਲੋ ਬਰਥ ਵੇਟ ਵਿਚਾਲੇ ਵੀ ਸਬੰਧ ਦੇਖਿਆ ਗਿਆ ਹੈ।

ਓਰਲ ਹੈਲਥ ਦਾ ਕਿਵੇਂ ਰੱਖੀਏ ਖਿਆਲ
ਦਿਨ ਵਿਚ ਘੱਟੋ-ਘੱਟ ਦੋ ਵਾਰ ਟੂਥਪੇਸਟ ਨਾਲ ਬਰੱਸ਼ ਕਰੋ। ਦੰਦਾਂ ਦੀ ਰੋਜ਼ਾਨਾ ਚੰਗੀ ਤਰ੍ਹਾਂ ਸਫਾਈ ਕਰੋ। ਬਰੱਸ਼ ਜਾਂ ਫਲਾਸ ਤੋਂ ਬਾਅਦ ਜੇਕਰ ਮੂੰਹ ਵਿਚ ਫੂਡ ਪਾਰਟੀਕਲਸ ਰਹਿ ਗਏ ਹਨ ਤਾਂ ਉਨ੍ਹਾਂ ਲਈ ਮਾਊਥਵਾਸ਼ ਦੀ ਵਰਤੋਂ ਕਰੋ। ਹੈਲਦੀ ਡਾਈਟ ਦਾ ਖਿਆਲ ਰੱਖੋ ਅਤੇ ਜ਼ਿਆਦਾ ਸ਼ੂਗਰ ਵਾਲੇ ਫੂਡ ਜਾਂ ਡਰਿੰਕਸ ਲੈਣ ਤੋਂ ਬਚੋ। ਹਰ ਤਿੰਨ-ਚਾਰ ਮਹੀਨੇ ਵਿਚ ਆਪਣਾ ਟੂਥ ਬਰੱਸ਼ ਬਦਲੋ। ਦੰਦਾਂ ਦੀ ਸਫਾਈ ਅਤੇ ਚੈੱਕਅਪ ਲਈ ਡੈਂਟਿਸਟ ਤੋਂ ਨਿਯਮਿਤ ਜਾਂਚ ਕਰਵਾਓ। ਤੰਬਾਕੂ ਜਾਂ ਅਜਿਹੀ ਕਿਸੇ ਵੀ ਚੀਜ਼ ਦਾ ਸੇਵਨ ਕਰਨ ਤੋਂ ਬਚੋ।

Leave a Reply

Your email address will not be published. Required fields are marked *