ਔਰਤਾਂ ਲਈ ਕੇਜਰੀਵਾਲ ਦੇ ਐਲਾਨ ‘ਤੇ ਵਰ੍ਹੇ ਪਰਗਟ ਸਿੰਘ, ਕਿਹਾ- ਪਹਿਲਾਂ ਦਿੱਲੀ ‘ਚ ਅਜਿਹਾ ਕੁਝ ਕਰ ਲਓ’

ਚੰਡੀਗੜ੍ਹ– ਔਰਤਾਂ (women) ਦੇ ਖਾਤਿਆਂ ਵਿਚ ਇਕ ਹਜ਼ਾਰ ਮਹੀਨਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਦਿੱਲੀ (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵਿਰੋਧੀਆਂ…

ਚੰਡੀਗੜ੍ਹ– ਔਰਤਾਂ (women) ਦੇ ਖਾਤਿਆਂ ਵਿਚ ਇਕ ਹਜ਼ਾਰ ਮਹੀਨਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਦਿੱਲੀ (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ। ਕੇਜਰੀਵਾਲ ਵਾਲ ਵੱਲੋਂ ਕੀਤੇ ਗਏ ਇਸ ਐਲਾਨ ‘ਤੇ ਪੰਜਾਬ (Punjab) ਦੇ ਸਿੱਖਿਆ ਮੰਤਰੀ ਪਰਗਟ ਸਿੰਘ (Pargat Singh) ਨੇ ਨਿਸ਼ਾਨਾ ਸਾਧਿਆ ਹੈ। 

Also Read: ਕਿਸਾਨੀ ਅੰਦੋਲਨ ‘ਚ ਇਕ ਹੋਰ ਸ਼ਹਾਦਤ, ਬਰਨਾਲਾ ਦੇ ਕਿਸਾਨ ਨੇ ਤੋੜਿਆ ਦੰਮ

ਪਰਗਟ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਤਾਂ ਕੇਜਰੀਵਾਲ ਦੀ ਸਰਰਾਰ ਦੋ ਵਾਰ ਆ ਚੁੱਕੀ ਹੈ। ਉਹ ਪੰਜਾਬ ਵਿਚ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕਰਦੇ ਹਨ ਪਰ ਉਹ ਪਹਿਲਾਂ ਅਜਿਹਾ ਦਿੱਲੀ ਵਿਚ ਕਿਉਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ਵਿਚ ਉਨ੍ਹਾਂ ਦੀਆਂ ਵੱਖ-ਵੱਖ ਗੱਲਾਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਐਜੂਕੇਸ਼ਨ ਦਾ ਸਿਸਟਮ ਲਗਾਤਾਰ  ਸੁਧਰ ਰਿਹਾ ਹੈ ਅਤੇ ਪੰਜਾਬ ਫਿਰ ਤੋਂ ਨੰਬਰ ਇਕ ‘ਤੇ ਆ ਰਿਹਾ ਹੈ। ਪਰਗਟ ਸਿੰਘ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕੇਜਰੀਵਾਲ ਪੰਜਾਬ ਕਾਂਗਰਸ ਦੇ ਟੁੱਟਣ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੇ 4 ਵਿਧਾਇਕ ਸਾਡੇ ਕੋਲ ਆ ਚੁੱਕੇ ਹਨ।

Also Read: ਆਪਣੇ ਮੋਬਾਇਲ ‘ਚੋਂ ਤੁਰੰਤ ਡਿਲੀਟ ਕਰ ਦਿਓ WhatsApp ਦਾ ਇਹ ਵਰਜ਼ਨ, ਹੋ ਸਕਦਾ ਨੁਕਸਾਨ

ਕੇਂਦਰ ਸਰਕਾਰ ਵੱਲੋਂ ਵਾਪਸ ਲਏ ਗਏ ਖੇਤੀ ਕਾਨੂੰਨਾਂ ‘ਤੇ ਬੋਲਦੇ ਹੋਏ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਬਹੁਤ ਦੇਰ ਨਾਲ ਲਿਆ ਗਿਆ ਫ਼ੈਸਲਾ ਹੈ ਪਰ ਆਪਸੀ ਭਰੋਸਾ ਖ਼ਤਮ ਹੋਇਆ  ਹੈ ਅਤੇ ਸੂਬੇ ਸਮੇਤ ਪੂਰੇ ਦੇਸ਼ ਨੂੰ ਇਸ ਦਾ ਨੁਕਸਾਨ ਹੋਇਆ ਹੈ।

Also Read: ਪਟਿਆਲਾ ਨਿਗਮ ਦੇ ਦਰਵਾਜ਼ੇ ‘ਤੇ ਰੋਕੀ ਸਾਬਕਾ CM ਦੀ ਗੱਡੀ, ਭਖਿਆ ਮਾਹੌਲ

Leave a Reply

Your email address will not be published. Required fields are marked *