ਅੰਧਵਿਸ਼ਵਾਸ ਦੀ ਹੱਦ! ਅਮਰ ਕਰਨ ਲਈ ਜ਼ਿੰਦਾ ਹੀ ਦਫਨਾ ਦਿੱਤਾ ਪਤੀ

ਚੇਨਈ : ਤਾਮਿਲਨਾਡੂ (Tamil Nadu) ’ਚ ਇਕ ਮਹਿਲਾ ਨੇ ਪਤੀ (Husband) ਨੂੰ ਅਮਰ ਬਣਾਉਣ ਲਈ ਉਸ ਨੂੰ ਜ਼ਿੰਦਾ ਦਫ਼ਨ (Bury alive) ਕਰਵਾ ਦਿੱਤਾ। ਬਾਅਦ ’ਚ…

ਚੇਨਈ : ਤਾਮਿਲਨਾਡੂ (Tamil Nadu) ’ਚ ਇਕ ਮਹਿਲਾ ਨੇ ਪਤੀ (Husband) ਨੂੰ ਅਮਰ ਬਣਾਉਣ ਲਈ ਉਸ ਨੂੰ ਜ਼ਿੰਦਾ ਦਫ਼ਨ (Bury alive) ਕਰਵਾ ਦਿੱਤਾ। ਬਾਅਦ ’ਚ ਪੁਲਿਸ (Police) ਨੇ ਲਾਸ਼ ਬਰਾਮਦ ਕਰਕੇ ਉਸ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ।

Also Read: ਸੁਖਬੀਰ ਬਾਦਲ ਦਾ ਕੇਜਰੀਵਾਲ ‘ਤੇ ਹਮਲਾ, ਕਿਹਾ-‘ਖਾਧੀ ਸੀ ਆਪਣੇ ਬੱਚਿਆਂ ਦੀ ਸਹੁੰ’

ਫੇਰੁੰਬਕਮ ਨਿਵਾਸੀ 59 ਸਾਲਾ ਨਾਗਰਾਜ ਦੀ ਧੀ ਆਈਟੀ ਮੁਲਾਜ਼ਮ ਹੈ। ਬੀਤੇ ਵੀਰਵਾਰ ਨੂੰ ਜਦੋਂ ਉਹ ਕੰਮ ਤੋਂ ਘਰ ਪਰਤੀ ਤਾਂ ਉਸ ਦੇ ਪਿਤਾ ਘਰ ਨਹੀਂ ਸਨ। ਮਾਂ ਲਕਸ਼ਮੀ ਨੂੰ ਜਦੋਂ ਉਸ ਨੇ ਪੁੱਛਿਆ ਤਾਂ ਪਹਿਲਾਂ ਉਸ ਨੇ ਗੋਲਮੋਲ ਜਵਾਬ ਦਿੱਤਾ ਤੇ ਬਾਅਦ ’ਚ ਸੱਚ ਦੱਸ ਦਿੱਤਾ। ਮਾਂ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਇੱਛਾ ਦੇ ਆਧਾਰ ’ਤੇ ਉਸ ਨੂੰ ਜ਼ਿੰਦਾ ਦਫ਼ਨਾ ਦਿੱਤਾ ਗਿਆ ਤਾਂ ਜੋ ਉਹ ਅਮਰ ਹੋ ਸਕਣ। ਨਾਗਰਾਜ ਨੇ ਤਾਮਿਲਨਾਡੂ ਦੇ ਕੁਝ ਮੰਦਰਾਂ ’ਚ ਜਾਣ ਤੋਂ ਬਾਅਦ ਲੋਕਾਂ ਨੂੰ ਕਿਹਾ ਸੀ ਕਿ ਉਹ ਸਿੱਧੇ ਭਗਵਾਨ ਨਾਲ ਸੰਵਾਦ ਕਰ ਰਿਹਾ ਹੈ। ਉਸ ਨੇ ਆਪਣੇ ਘਰ ਦੇ ਪਿਛਲੇ ਪਾਸੇ ਇਕ ਛੋਟਾ ਜਿਹਾ ਮੰਦਰ ਵੀ ਬਣਵਾਇਆ ਸੀ।

Also Read: ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖਬਰ, ਵਿਦਿਆਰਥੀਆਂ ਤੇ ਵਰਕਰਾਂ ਲਈ ਜਲਦ ਖੁੱਲ੍ਹਣਗੇ ਦਰਵਾਜ਼ੇ

ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀ ਧੀ ਮੁਤਾਬਕ ਮੰਗਲਵਾਰ, 16 ਨਵੰਬਰ ਨੂੰ, ਨਾਗਰਾਜ ਨੂੰ ਸੀਨੇ ’ਚ ਦਰਦ ਹੋਇਆ ਤੇ ਉਨ੍ਹਾਂ ਨੇ ਆਪਣੇ ਮਰਨ ਦੀ ਗੱਲ ਕਹਿ ਕੇ ਜ਼ਿੰਦਾ ਦਫ਼ਨਾਏ ਜਾਣ ਦੀ ਇੱਛਾ ਪ੍ਰਗਟਾਈ ਤਾਂ ਜੋ ਉਹ ਅਮਰ ਹੋ ਸਕਣ। ਬੇਹੋਸ਼ ਹੋਣ ਤੋਂ ਬਾਅਦ ਲਕਸ਼ਮੀ ਨੇ ਦੋ ਮਜ਼ਦੂਰਾਂ ਨੂੰ ਬੁਲਾਇਆ ਤੇ ਉਨ੍ਹਾਂ ਕੋਲੋਂ ਇਕ ਵੱਡਾ ਟੋਆ ਪੁਟਵਾਇਆ। ਨਾਗਰਾਜ ਦੇ ਬੇਹੋਸ਼ ਹੋਣ ’ਤੇ ਉਸ ਨੇ 17 ਨਵੰਬਰ (ਬੁੱਧਵਾਰ) ਨੂੰ ਉਨ੍ਹਾਂ ਨੂੰ ਦਫ਼ਨਾ ਦਿੱਤਾ। ਬੇਟੀ ਦੀ ਸੂਚਨਾ ’ਤੇ ਪੁਲਿਸ ਨੇ ਸ਼ਨਿਚਰਵਾਰ ਨੂੰ ਲਾਸ਼ ਬਰਾਮਦ ਕੀਤੀ।

Also Read: ਕੇਜਰੀਵਾਲ ਦੀ ਪੰਜਾਬ ਫੇਰੀ: ਆਟੋ ਚਾਲਕਾਂ ਨਾਲ ਮੁਲਾਕਾਤ ਕਰ ਕੀਤੇ ਵੱਡੇ ਵਾਅਦੇ

Leave a Reply

Your email address will not be published. Required fields are marked *