ਨਵੀਂ ਦਿੱਲੀ: ਸਮਾਰਟਫੋਨ (Smartphone) ਚਲਾਉਣ ਵਾਲਿਆਂ ਲਈ ਇਕ ਚੰਗੀ ਖਬਰ (Good news) ਹੈ। ਦੇਸ਼ ਦੀ ਮੰਨੀ-ਪ੍ਰਮੰਨੀ ਟੈਲੀਕੌਮ ਕੰਪਨੀ ਏਅਰਟੈੱਲ (Telecom company Airtel) ਨੇ ਜਿਓ ਨੂੰ ਟੱਕਰ ਦਿੰਦੇ ਹੁਏ ਰੀਚਾਰਜ ਪਲਾਨ (Recharge plan) ਨੂੰ ਅਪਡੇਟ ਕੀਤਾ ਹੈ। ਏਅਰਟੈੱਲ (Airtel) ਨੇ ਗਾਹਕਾਂ ਲਈ ਆਪਣੇ ਦੋ ਰੀਚਾਰਜ ਪਲਾਨਸ (Recharge plans) ਵਿਚ ਬਦਲਾਅ ਕੀਤੇ ਹਨ। ਇਹ ਪਲਾਨਸ 299 ਅਤੇ 349 ਰੁਪਏ ਦੇ ਹਨ। ਕੰਪਨੀ ਨੇ ਜ਼ਿਆਦਾ ਵੈਲੀਡਿਟੀ (Excess validity) ਅਤੇ ਜ਼ਿਆਦਾ ਡੇਟਾ ਦੇ ਨਾਲ ਉਪਭੋਗਤਾਵਾਂ ਲਈ ਇਨ੍ਹਾਂ ਪਲਾਨਸ ਨੂੰ ਫਿਰ ਤੋਂ ਲਾਂਚ ਕੀਤਾ ਹੈ।
ਇਨ੍ਹਾਂ ਰਿਚਾਰਜ ਪਲਾਨਸ ਵਿਚ ਗਾਹਕਾਂ ਨੂੰ ਮਨੋਰੰਜਨ ਲਈ ਅਮੇਜ਼ਨ ਪ੍ਰਾਈਮ ਦਾ ਸਬਸਕ੍ਰਿਪਸ਼ਨ (Amazon Prime subscription), ਵਿੰਕ ਮਿਊਜ਼ਿਕ (Wink Music) ਹੋਰ ਵੀ ਦੂਜੇ ਬੈਨੀਫਿਟਸ (Benefits) ਮਿਲਣਗੇ। ਪਲਾਨਸ ਵਿਚ ਹੋਏ ਬਦਲਾਵਾਂ ਨਾਲ ਉਨ੍ਹਾਂ ਗਾਹਕਾਂ ਨੂੰ ਜ਼ਿਆਦਾ ਲਾਭ ਹੋਣ ਵਾਲਾ ਹੈ, ਜੋ ਅਨਲਿਮਟਿਡ ਵਾਇਸ ਕਾਲਿੰਗ ਕਰਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਇਨ੍ਹਾਂ ਪਲਾਨਸ ਦੇ ਆਉਣ ਨਾਲ ਉਨ੍ਹਾਂ ਦਾ ਡੇਟਾ ਛੇਤੀ ਖਤਮ ਹੋਣ ਦੀ ਸ਼ਿਕਾਇਤ ਵੀ ਦੂਰ ਹੋਵੇਗੀ। ਕੰਪਨੀ ਨੇ ਇਨ੍ਹਾਂ ਬਦਲਾਵਾਂ ਬਾਰੇ ਆਪਣੀ ਆਫੀਸ਼ੀਅਲ ਵੈੱਬਸਾਈਟ ‘ਤੇ ਦੱਸ ਦਿੱਤਾ ਹੈ।
349 ਰੁਪਏ ਦੇ ਰਿਚਾਰਜ ਵਿਚ ਹੋਏ ਬਦਲਾਅ
ਇਸ ਪਲਾਨ ਵਿਚ ਗਾਹਕਾਂ ਨੂੰ ਪਹਿਲੇ 28 ਦਿਨ ਦੀ ਵੈਲੀਡਿਟੀ ਦੇ ਨਾਲ 56 ਜੀ.ਬੀ. ਡੇਟਾ ਮਿਲਦਾ ਸੀ। ਹੁਣ ਨਵੇਂ ਬਦਲਾਅ ਤੋਂ ਬਾਅਦ ਉਨ੍ਹਾਂ ਨੂੰ ਰੋਜ਼ਾਨਾ 2.5 ਜੀ.ਬੀ. ਡੇਟਾ ਮਿਲੇਗਾ। ਕੰਪਨੀ ਨੇ ਆਪਣੇ ਇਸ ਨਵੇਂ ਪਲਾਨ ਵਿਚ 14 ਜੀ.ਬੀ. ਡੇਟਾ ਵਧਾ ਦਿੱਤਾ ਹੈ।
ਇਸ ਵਿਚ ਤੁਹਾਨੂੰ ਅਨਲਿਮਟਿਡ ਵਾਇਸ ਕਾਲਿੰਗ ਅਤੇ 100 ਐੱਸ.ਐੱਮ.ਐੱਸ. ਦਿਨ ਲਈ ਸਹੂਲਤ ਮਿਲਦੀ ਹੈ। ਗੱਲ ਜੇਕਰ ਐਕਸਟ੍ਰਾ ਬੈਨੀਫਿਟਸ ਦੀ ਕਰੀਏ ਤਾਂ ਇਸ ਵਿਚ ਤੁਹਾਨੂੰ ਮਨੋਰੰਜਨ ਲਈ ਅਮੇਜ਼ਨ ਪ੍ਰਾਈਮ, ਏਅਰਟੈੱਲ ਐਕਸਟ੍ਰੀਮ ਪ੍ਰੀਮੀਅਮ ਅਤੇ ਵਿੰਕ ਮਿਊਜ਼ਿਕ ਦਾ ਸਬਸਕ੍ਰਿਪਸ਼ਨ ਬਿਲਕਿਲ ਮੁਫਤ ਮਿਲੇਗਾ।
299 ਰੁਪਏ ਦੇ ਰੀਚਾਰਜ ਪਲਾਨ ਵਿਚ ਹੋਏ ਬਦਲਾਅ
ਇਸ ਰੀਚਾਰਜ ਪਲਾਨ ਵਿਚ ਉਪਭੋਗਤਾ ਨੂੰ ਹੁਣ 28 ਦਿਨਾਂ ਦੀ ਨਹੀਂ ਸਗੋਂ 30 ਦਿਨਾਂ ਦੀ ਵੈਲੀਡਿਟੀ ਮਿਲੇਗੀ। 1 ਜੀ.ਬੀ. ਡੇਟਾ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ ਕੁਲ 30 ਜੀ.ਬੀ. ਡੇਟਾ ਮਿਲੇਗਾ। ਦੂਜੇ ਬੈਨੀਫਿਟਸ ਵਿਚ ਗਾਹਕਾਂ ਨੂੰ ਮਨੋਰੰਜਨ ਲਈ ਅਮੇਜ਼ਨ ਪ੍ਰਾਈਮ ਮੋਬਾਇਲ ਐਡੀਸ਼ਨ ਦਾ ਮੁਫਤ ਸਬਸਕ੍ਰਿਪਸ਼ਨ 1 ਮਹੀਨੇ ਤੱਕ ਮਿਲਦਾ ਹੈ। ਨਾਲ ਹੀ ਨਾਲ ਵਿੰਕ ਫ੍ਰੀ ਮਿਊਜ਼ਿਕ, ਫਾਸਟੈਗ ਵਿਚ 100 ਰੁਪਏ ਦਾ ਕੈਸ਼ਬੈਕ ਅਤੇ ਸ਼ੋ ਅਕੈਡਮੀ ਕੋਰਸ ਵੀ ਮਿਲੇਗਾ।



