ਦਿੱਲੀ ‘ਚ ਕਾਂਗਰਸ ਦਾ ਵੱਡਾ ਮੰਥਨ, ਮੀਟਿੰਗ ਲਈ ਰਵਾਨਾ ਹੋਏ CM ਚੰਨੀ

ਚੰਡੀਗੜ੍ਹ : ਸੀਐਮ ਚਰਨਜੀਤ ਸਿੰਘ ਚੰਨੀ (CM Charanjit Singh Channi) ਅੱਜ ਦਿੱਲੀ ਦੇ ਲਈ ਰਵਾਨਾ ਹੋਣਗੇ। ਦਿੱਲੀ ਦੌਰੇ ‘ਤੇ ਉਹ ਪਾਰਟੀ ਨੇਤਾਵਾਂ ਅਤੇ ਸੀਨੀਅਰ ਲੀਡਰਾਂ…

ਚੰਡੀਗੜ੍ਹ : ਸੀਐਮ ਚਰਨਜੀਤ ਸਿੰਘ ਚੰਨੀ (CM Charanjit Singh Channi) ਅੱਜ ਦਿੱਲੀ ਦੇ ਲਈ ਰਵਾਨਾ ਹੋਣਗੇ। ਦਿੱਲੀ ਦੌਰੇ ‘ਤੇ ਉਹ ਪਾਰਟੀ ਨੇਤਾਵਾਂ ਅਤੇ ਸੀਨੀਅਰ ਲੀਡਰਾਂ ਦੇ ਨਾਲ ਗੱਲਬਾਤ ਕਰਨਗੇ।ਦੱਸ ਦਈਏ ਕਿ ਸ਼ਾਮ 6 ਵਜੇ ਦੇ ਕਰੀਬ ਇਹ ਮੀਟਿੰਗ ਕਾਂਗਰਸ ਵਾਰ ਰੂਮ ‘ਚ ਹੋਵੇਗੀ। ਪੰਜਾਬ ‘ਤੇ ਯੂਪੀ ਚੋਣਾਂ ਨੂੰ ਲੈਕੇ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਕਾਂਗਰਸ ਦੇ ਕਈ ਹੋਰ ਵੱਡੇ ਨੇਤਾ ਵੀ ਪਹੁੰਚ ਰਹੇ ਹਨ। 

Also Read : ਕੇਜਰੀਵਾਲ ਦਾ ਪੰਜਾਬ ਦੀਆਂ ਮਹਿਲਾਵਾਂ ਲਈ ਵੱਡਾ ਐਲਾਨ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀਐਮ ਚੰਨੀ ਅਤੇ ਸਿੱਧੂ ਲੁਧਿਆਣਾ ‘ਚ ਵੱਡੀ ਰੈਲੀ ਕੀਤੀ ਗਈ ਹੈ। ਚੰਨੀ ਅਤੇ ਸਿੱਧੂ ਵਿਧਾਨਸਭਾ ਚੋਣਾਂ (Assembly Election) ਦੇ ਮੱਦੇਨਜ਼ਰ ਸਰਗਰਮ ਹੁੁੰਦੇ ਦਿਖਾਈ ਦੇ ਰਹੇ ਹਨ। ਨਾਰਾਜ਼ਗੀ ਵਿਚਾਲੇ ਦੋਵਾਂ ਨੇ ਅੱਜ ਪਹਿਲੀ ਵਾਰ ਇਕੋ ਸਟੇਜ ਸਾਂਝੀ ਕੀਤੀ ਹੈ।  ਤੁਹਾਨੂੰ ਦੱਸ ਦਈਏ ਕਿ ਰੈਲੀ ਦੌਰਾਨ ਚੰਨੀ ਨੇ ਕਈ ਐਲਾਨ ਕੀਤੇ ਹਨ। ਇਸ ਦੌਰਾਨ ਚੰਨੀ ਨੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਿੱਤਾ ਹੈ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਵੀ ਵੰਡੇ ਹਨ।ਚੰਨੀ ਨੇ ਆਟੋ ਚਾਲਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਵੱਡੀ ਰਾਹਤ ਵੀ ਦਿੱਤੀ ਹੈ। ਚੰਨੀ ਵੱਲੋਂ ਆਟੋ ਚਾਲਕਾਂ ਦੇ ਸਾਰੇ ਚਲਾਨ ਵੀ ਮਾਫ ਕੀਤੇ ਗਏ ਹਨ।

 

 

Leave a Reply

Your email address will not be published. Required fields are marked *