ਨਵੀਂ ਦਿੱਲੀ : ਦੇਸ਼ ਵਿਚ ਮੋਦੀ ਸਰਕਾਰ ਨੇ ਕੈਸ਼ਲੈੱਸ ਟ੍ਰਾਜੈਕਸ਼ਨ (Cashless transactions) ਨੂੰ ਹੁੰਗਾਰਾ ਦੇਣ ਲਈ ਕਈ ਸਾਰੇ ਨਿਯਮ ਬਦਲ ਦਿੱਤੇ ਹਨ। ਨਾਲ ਹੀ ਹੁਣ ਬੈਂਕਾਂ ਕੈਸ਼ ਲੈਣ-ਦੇਣ ‘ਤੇ ਵਾਧੂ ਚਾਰਜ ਵਸੂਲ ਰਹੀਆਂ ਹਨ। ਅਜਿਹੇ ਵਿਚ ਹੁਣ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕੈਸ਼ ਲੈੱਸ (Cashless) ਲੈਣ-ਦੇਣ ਹੀ ਕਰਨਾ ਚਾਹੀਦਾ ਹੈ। ਜਦੋਂ ਅਸੀਂ ਇਕ ਬੈਂਕ ਤੋਂ ਦੂਜੀ ਬੈਂਕ ਵਿਚ ਫੰਡ ਟਰਾਂਸਫਰ (Fund transfer) ਕਰਦੇ ਹਾਂ ਤਾਂ ਸਾਨੂੰ ਕੁਝ ਜਾਣਕਾਰੀਆਂ ਦੀ ਲੋੜ ਹੁੰਦੀ ਹੈ। ਜਿਵੇਂ ਆਈ.ਐੱਫ.ਐੱਸ.ਸੀ. ਕੋਡ (IFSC Code)।
ਇਕ ਸਮਾਂ ਸੀ, ਜਦੋਂ ਬੈਂਕ ਨਾਲ ਜੁੜੇ ਕਿਸੇ ਵੀ ਕੰਮ ਲਈ ਬ੍ਰਾਂਚ ਜਾਣਾ ਪੈਂਦਾ ਸੀ ਪਰ ਹੁਣ ਜ਼ਮਾਨਾ ਡਿਜੀਟਲ ਦਾ ਹੈ। ਮੋਬਾਈਲ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਰਾਹੀਂ ਲੈਣ-ਦੇਣ ਨਾਲ ਜੁੜੇ ਬਹੁਤ ਸਾਰੇ ਕੰਮ ਘਰ ਬੈਠੇ ਹੀ ਹੋ ਜਾਂਦੇ ਹਨ। ਕਿਸੇ ਨੂੰ ਪੈਸੇ ਟਰਾਂਸਫਰ ਕਰਨ ਲਈ ਤੁਹਾਨੂੰ ਬੈਂਕ ਜਾਣ ਦੀ ਲੋੜ ਨਹੀਂ ਪੈਂਦੀ। ਇਸ ਦੇ ਲਈ ਬੱਸ ਅਕਾਊਂਟ ਨੰਬਰ ਦੇ ਨਾਲ ਹੀ ਇਕ ਹੋਰ ਸਪੈਸ਼ਲ ਕੋਡ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ IFSC ਕਿਹਾ ਜਾਂਦਾ ਹੈ। IFSC ਦੀ ਫੁੱਲ ਫਾਰਮ ਹੈ Indian Financial System Code। ਇਹ ਅਸਲ ਵਿਚ ਹਰੇਕ ਬੈਂਕ ਬ੍ਰਾਂਚ ਦਾ ਇਕ ਯੂਨੀਕ ਕੋਡ ਹੁੰਦਾ ਹੈ। ਆਨਲਾਈਨ ਪੈਸੇ ਟਰਾਂਸਫਰ ਕਰਦੇ ਸਮੇਂ ਸਹੀ ਅਕਾਊਂਟ ਨੰਬਰ ਦੇ ਨਾਲ ਸਹੀ IFSC ਕੋਡ ਵੀ ਪਾਉਣਾ ਲਾਜ਼ਮੀ ਹੁੰਦਾ ਹੈ।
ਆਨਲਾਈਨ ਪੈਸੇ ਟਰਾਂਸਫਰ ਕਰਨ ਲਈ ਸਾਡੇ ਕੋਲ ਕਈ ਤਰ੍ਹਾਂ ਦੇ ਬਦਲ ਹੁੰਦੇ ਹਨ ਜਿਵੇਂ IMPS ਯਾਨੀ ਇਮੀਡਿਏਟ ਪੇਮੈਂਟ ਸਰਵਿਸਿਜ਼, RTGS ਯਾਨੀ ਰੀਅਲ ਟਾਈਮ ਗ੍ਰੌਸ ਸੈਟਲਮੈਂਟ, NEFT ਯਾਨੀ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ। ਇਸ ਪ੍ਰਕਿਰਿਆ ‘ਚ ਖਾਤਧਾਰਕ ਦਾ ਨਾਂ ਜਾਂ ਫਰਮ ਦਾ ਨਾਂ, ਬੈਂਕ ਦਾ ਨਾਂ, ਅਕਾਊਂਟ ਨੰਬਰ ਤੇ IFSC ਕੋਡ ਭਰਨਾ ਹੁੰਦਾ ਹੈ। ਸਾਰੀ ਡਿਟੇਲ ਭਰਨ ਤੋਂ ਬਾਅਦ ਹੀ ਉਸ ਅਕਾਊਂਟ ‘ਚ ਪੈਸਾ ਪਹੁੰਚਦਾ ਹੈ।
IFSC ਯਾਨੀ ਇੰਡੀਅਨ ਫਾਇਨਾਂਸ਼ੀਅਲ ਸਿਸਟਮ ਕੋਡ 11 ਅੱਖਰਾਂ ਦਾ ਇਕ ਅਲਫਾ-ਨਿਊਮੈਰਿਕ ਕੋਡ ਹੁੰਦਾ ਹੈ ਯਾਨੀ ਇਸ ਵਿਚ ਅੰਗਰੇਜ਼ੀ ਦੇ ਲੈਟਰ ਵੀ ਸ਼ਾਮਲ ਹੁੰਦੇ ਹਨ ਤੇ ਨੰਬਰ ਵੀ। ਇਸ ਨੂੰ ਕੇਂਦਰੀ ਬੈਂਕ RBI (Reserve Bank of India) ਅਸਾਈਨ ਕਰਦਾ ਹੈ। ਹਰੇਕ ਬੈਂਕ ਦੀ ਹਰੇਕ ਬ੍ਰਾਂਚ ਨੂੰ ਇਹ ਕੋਡ ਦਿੱਤਾ ਜਾਂਦਾ ਹੈ।
ਬੈਂਕ ਨਾਲ ਤੁਹਾਨੂੰ ਜਿਹੜੀ ਪਾਸਬੁੱਕ ਦਿੱਤੀ ਜਾਂਦੀ ਹੈ ਉਸ ਦੇ ਪਹਿਲੇ ਪੰਨੇ ‘ਤੇ ਹੀ IFSC ਕੋਡ ਲਿਖਿਆ ਹੁੰਦਾ ਹੈ। 11 ਅੱਖਰਾਂ ਦੇ ਇਸ ਕੋਡ ਦੇ ਪਹਿਲੇ 4 ਅੱਖਰ ਸੰਬੰਧਤ ਬੈਂਕ ਨੂੰ ਰਿਪ੍ਰਜ਼ੈਂਟ ਕਰਦੇ ਹਨ। ਇਸ ਤੋਂ ਬਾਅਦ ਇਕ ਜਾਂ ਹੋਰ ਅੱਖਰ 0 ਹੁੰਦਾ ਹੈ ਜੋ ਭਵਿੱਖ ‘ਚ ਵਰਤੋਂ ਲਈ ਰਾਖਵਾਂ ਹੁੰਦਾ ਹੈ। ਆਖ਼ਿਰ ਦੇ ਜਿਹੜੇ 6 ਜਾਂ ਘੱਟ ਅੱਖਰ ਹੁੰਦੇ ਹਨ, ਉਹ ਸੰਬੰਧਤ ਬ੍ਰਾਂਚ ਦੀ ਪਛਾਣ ਹੁੰਦੇ ਹਨ।



