ਪੰਜਾਬ ਮੁੱਖ ਮੰਤਰੀ ਚੰਨੀ ਨੇ ਰੱਖਿਆ ਫਿਲਮ ਸਿਟੀ ਦਾ ਨੀਂਹ ਪੱਥਰ

ਚੰਡੀਗੜ੍ਹ: ਫਤਿਹਗੜ੍ਹ ਸਾਹਿਬ ਮੁਹਾਲੀ ਰੋਡ ਤੇ ਪਿੰਡ ਮੁਕਾਰੋਂਪੁਰ ਨੇੜੇ ਇੰਨਵੈਸਟ ਪੰਜਾਬ ਅਤੇ ਬਿਜ਼ਨਸ ਫਸਟ ਤਹਿਤ ਪੀ.ਐੱਫ.ਸੀ. ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਵੱਲੋਂ ਬਣਾਈ ਜਾਣ ਵਾਲੀ ਫਿਲਮ…

ਚੰਡੀਗੜ੍ਹ: ਫਤਿਹਗੜ੍ਹ ਸਾਹਿਬ ਮੁਹਾਲੀ ਰੋਡ ਤੇ ਪਿੰਡ ਮੁਕਾਰੋਂਪੁਰ ਨੇੜੇ ਇੰਨਵੈਸਟ ਪੰਜਾਬ ਅਤੇ ਬਿਜ਼ਨਸ ਫਸਟ ਤਹਿਤ ਪੀ.ਐੱਫ.ਸੀ. ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਵੱਲੋਂ ਬਣਾਈ ਜਾਣ ਵਾਲੀ ਫਿਲਮ ਸਿਟੀ (Film City) ਦਾ ਨੀਂਹ ਪੱਥਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਰੱਖਿਆ।

Also Read: ਨਜਾਇਜ਼ ਕਲੋਨੀਆਂ ਲਈ NOC ਨੂੰ ਲੈ ਕੇ ਨਵੀਂਆਂ ਹਦਾਇਤਾਂ ਜਾਰੀ, ਪੜ੍ਹੋ ਖਬਰ

ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਪੀ.ਐੱਫ.ਸੀ. ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਕਰੀਬ 400 ਏਕੜ ਵਿੱਚ ਫਿਲਮ ਸਿਟੀ ਬਣਾਉਣ ਜਾ ਰਹੀ ਹੈ।

Also Read: ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਪੰਜਾਬ ਭਾਜਪਾ ਦਾ ਜਥਾ ਕਰਤਾਰਪੁਰ ਸਾਹਿਬ ਲਈ ਰਵਾਨਾ

ਉਨ੍ਹਾਂ ਕਿਹਾ ਕਿ ਫਿਲਮਾਂ ਸਮਾਜ ਨੂੰ ਸੇਧ ਦੇਣ ਦਾ ਬਹੁਤ ਵਧੀਆ ਜ਼ਰੀਆ ਹਨ। ਉਨਾਂ ਕਿਹਾ ਕਿ ਕਲਾਕਾਰਾਂ ਵੱਲੋਂ ਜਾਂ ਫਿਲਮਾਂ ਵਿੱਚ ਕੀਤੀ ਗਈ ਗੱਲ ਦਾ ਨੌਜਵਾਨਾਂ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਚੰਗੇ ਗੀਤ ਅਤੇ ਚੰਗੀਆਂ ਫਿਲਮਾਂ ਨੌਜਵਾਨਾਂ ਨੂੰ ਚੰਗੇ ਰਾਹ ਉੱਤੇ ਪਾ ਕੇ ਸੂਬੇ ਦੀ ਤਰੱਕੀ ਵਿੱਚ ਅਹਿਮ ਯੌਗਦਾਨ ਪਾ ਸਕਦੀਆਂ ਹਨ।

Also Read: ਅੱਜ ਪੰਜਾਬ ਕੈਬਨਿਟ ਨਾਲ CM ਚੰਨੀ ਜਾਣਗੇ ਕਰਤਾਰਪੁਰ ਸਾਹਿਬ, ਸਿੱਧੂ ਨੂੰ ਨਹੀਂ ਮਿਲੀ ਮਨਜ਼ੂਰੀ

Leave a Reply

Your email address will not be published. Required fields are marked *