ਸਿੱਧੂ ਖਿਲਾਫ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ 25 ਨਵੰਬਰ ਤੱਕ ਮੁਲਤਵੀ

ਚੰਡੀਗੜ੍ਹ- ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਅਪਰਾਧਿਕ ਮਾਣਹਾਨੀ ਪਟੀਸ਼ਨ ਮੰਗਲਵਾਰ ਨੂੰ ਸੁਣਵਾਈ ਮੁਲਤਵੀ ਕਰ ਦਿੱਤੀ। ਇਸ ਮਾਮਲੇ ਦੀ ਅੱਜ ਅੰਸ਼ਕ ਤੌਰ ‘ਤੇ ਸੁਣਵਾਈ ਹੋਈ…

ਚੰਡੀਗੜ੍ਹ- ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਅਪਰਾਧਿਕ ਮਾਣਹਾਨੀ ਪਟੀਸ਼ਨ ਮੰਗਲਵਾਰ ਨੂੰ ਸੁਣਵਾਈ ਮੁਲਤਵੀ ਕਰ ਦਿੱਤੀ। ਇਸ ਮਾਮਲੇ ਦੀ ਅੱਜ ਅੰਸ਼ਕ ਤੌਰ ‘ਤੇ ਸੁਣਵਾਈ ਹੋਈ ਅਤੇ ਹੁਣ ਇਸ ‘ਤੇ 25 ਨਵੰਬਰ ਨੂੰ ਸੁਣਵਾਈ ਹੋਵੇਗੀ। 

Also Read: ਕੇਜਰੀਵਾਲ 20 ਨਵੰਬਰ ਨੂੰ ਮਾਰਨਗੇ ਮੋਗਾ ਫੇਰੀ, ਕਰ ਸਕਦੇ ਨੇ ਸੋਨੂ ਸੂਦ ਨਾਲ ਮੁਲਾਕਾਤ

ਦੱਸ ਦਈਏ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਆਪਣੇ ਟਵੀਟਸ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਇਸ ਆਦਤ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਦਰਅਸਲ ਸਿੱਧੂ ਵੱਲੋਂ ਕੀਤੇ ਗਏ ਟਵੀਟ ਦੇ ਖਿਲਾਫ ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਨੇ ਹਰਿਆਣਾ ਦੇ ਐਡਵੋਕੇਟ ਜਨਰਲ ਦਫਤਰ ‘ਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ।

Also Read: 5 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ ‘ਚ 20 ਸਾਲਾ ਨੌਜਵਾਨ ‘ਤੇ ਮਾਮਲਾ ਦਰਜ

ਖਾਸ ਤੌਰ ‘ਤੇ ਇਹ ਪਟੀਸ਼ਨ ਉਨ੍ਹਾਂ ਟਵੀਟਸ ਨੂੰ ਲੈ ਕੇ ਦਾਇਰ ਕੀਤੀ ਗਈ ਹੈ, ਜੋ ਸਿੱਧੂ ਨੇ ਅਦਾਲਤ ਦੇ ਇਕ ਜਾਂ ਦੂਜੇ ਮਾਮਲੇ ਦੀ ਸੁਣਵਾਈ ‘ਤੇ ਕੀਤੇ ਹਨ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਜਿਸ ਅਦਾਲਤੀ ਮਾਮਲੇ ‘ਚ ਸਿੱਧੂ ਟਵੀਟ ਕਰਕੇ ਟਿੱਪਣੀਆਂ ਕਰ ਰਹੇ ਹਨ, ਉਹ ਮਾਣਯੋਗ ਅਦਾਲਤ ਦੀ ਕਾਰਵਾਈ ‘ਚ ਦਖਲਅੰਦਾਜ਼ੀ ਹੈ, ਜਿਸ ਦਾ ਨੋਟਿਸ ਲੈਂਦਿਆਂ ਸਿੱਧੂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Also Read: ਕੋਰੋਨਾ ਤੋਂ ਜਿੱਤ ਨੇੜੇ ਪੁੱਜਾ ਭਾਰਤ! 287 ਦਿਨਾਂ ‘ਚ ਸਭ ਤੋਂ ਘੱਟ ਨਵੇਂ ਮਾਮਲੇ

Leave a Reply

Your email address will not be published. Required fields are marked *