ਮੋਗਾ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਿਸ਼ਨ ਪੰਜਾਬ ਜਾਰੀ ਹੈ। ਦਰਅਸਲ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਦਿਨ ਦੇ ਦੌਰੇ ਉੱਤੇ 20 ਨਵੰਬਰ ਨੂੰ ਮੋਗਾ ਆਉਣਗੇ। ਇਸ ਤੋਂ ਪਹਿਲਾਂ ਕੇਜਰੀਵਾਲ ਦਾ 14 ਨਵੰਬਰ ਨੂੰ ਮੋਗਾ ਆਉਣ ਦਾ ਪ੍ਰੋਗਰਾਮ ਸੀ, ਜੋ ਐਨ ਮੌਕੇ ਰੱਦ ਕਰ ਦਿੱਤਾ ਗਿਆ।
Also Read: 5 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ ‘ਚ 20 ਸਾਲਾ ਨੌਜਵਾਨ ‘ਤੇ ਮਾਮਲਾ ਦਰਜ
2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੇਜਰੀਵਾਲ ਲਗਾਤਾਰ ਪੰਜਾਬ ਆ ਰਹੇ ਹਨ। ਚਰਚਾ ਹੈ ਕਿ ਕੇਜਰੀਵਾਲ ਮੋਗਾ ਦੌਰੇ ਦੌਰਾਨ ਬਾਲੀਵੁੱਡ ਅਦਾਕਾਰ ਸੋਨੂ ਸੂਦ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਸੋਨੂੰ ਸੂਦ ਇੰਨ੍ਹੀ ਦਿਨੀਂ ਮੋਗਾ ਸਥਿਤ ਆਪਣੇ ਘਰ ਵਿਚ ਹੀ ਹਨ। ਬੀਤੇ ਦਿਨੀਂ ਸੋਨੂ ਸੂਦ ਨੇ ਪ੍ਰੈੱਸ ਕਾਨਫਰੰਸ ਕਰਕੇ ਭੈਣ ਮਾਲਵਿਕਾ ਦੇ ਚੋਣ ਲੜਨ ਦਾ ਐਲਾਨ ਕੀਤਾ। ਇਸ ਦਰਮਿਆਨ ਸੂਦ ਨੇ ਪੂਰੀ ਤਰ੍ਹਾਂ ਪੱਤੇ ਤਾਂ ਨਹੀਂ ਖੋਲ੍ਹੇ ਅਤੇ ਨਾ ਹੀ ਇਹ ਸਾਫ ਕੀਤਾ ਕਿ ਆਖਿਰ ਮਾਲਵਿਕਾ ਕਿਸ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਰਨਗੇ ਪਰ ਇੰਨਾ ਸੰਕੇਤ ਜ਼ਰੂਰ ਦਿੱਤਾ ਕਿ ਮਾਲਵਿਕਾ ਮੋਗਾ ਤੋਂ ਹੀ ਚੋਣ ਲੜਨਗੇ।
Also Read: ਕੋਰੋਨਾ ਤੋਂ ਜਿੱਤ ਨੇੜੇ ਪੁੱਜਾ ਭਾਰਤ! 287 ਦਿਨਾਂ ‘ਚ ਸਭ ਤੋਂ ਘੱਟ ਨਵੇਂ ਮਾਮਲੇ
ਉਂਝ ਸੋਨੂ ਸੂਦ ਵਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਅਤੇ ਚਰਚਾ ਸੀ ਕਿ ਉਹ ਕਾਂਗਰਸ ਵਿਚ ਸ਼ਮੂਲੀਅਤ ਕਰ ਸਕਦੇ ਹਨ ਪਰ ਉਨ੍ਹਾਂ ਸਾਫ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਭੈਣ ਚੋਣ ਜ਼ਰੂਰ ਲੜੇਗੀ ਪਰ ਕਿਸ ਪਾਰਟੀ ਦੀ ਉਹ ਉਮੀਦਵਾਰ ਬਣੇਗੀ ਇਹ ਅਜੇ ਤੈਅ ਨਹੀਂ ਹੋਇਆ ਹੈ।
Also Read: ਪੰਜਾਬ ਦੇ ਰੰਗ ‘ਚ ਰੰਗੇ ਸੋਨੂ ਸੂਦ, ਤਸਵੀਰਾਂ ਸ਼ੇਅਰ ਕਰ ਲਿਖਿਆ-‘ਮੇਰੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ’



