ਮੁੰਬਈ : ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਿਸ ਮੁਲਾਜ਼ਮ ਸਮੇਤ 400 ਲੋਕਾਂ ਨੇ ਨਾਬਾਲਗ ਨਾਲ ਬਲਾਤਕਾਰ ਕੀਤਾ। ਕਰੀਬ ਛੇ ਮਹੀਨੇ ਤੱਕ ਮੁਲਜ਼ਮ ਨਾਬਾਲਗ ਦਾ ਸ਼ੋਸ਼ਣ ਕਰਦਾ ਰਿਹਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਲੜਕੀ ਦੀ ਮਾਂ ਦੀ ਕਰੀਬ 2 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਦਾ ਵਿਆਹ ਇਕ ਵਿਅਕਤੀ ਨਾਲ ਕਰ ਦਿੱਤਾ ਸੀ।
Also Read : ਨੌਕਰੀਆਂ ਨੂੰ ਲੈਕੇ CM ਚੰਨੀ ਦਾ ਵੱਡਾ ਐਲਾਨ, ਪੰਜਾਬੀਆਂ ਨੂੰ ਮਿਲੇਗੀ ਰੋਜ਼ਗਾਰ ‘ਚ ਪਹਿਲ
ਪਹਿਲਾਂ ਦੋ ਨੇ ਸ਼ਿਕਾਰ ਬਣਾਇਆ, ਫਿਰ ਸਿਲਸਿਲਾ ਚੱਲਦਾ ਰਿਹਾ
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਸਹੁਰੇ ਘਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਸ ਕਾਰਨ ਉਹ ਆਪਣੇ ਘਰ ਪਰਤ ਗਈ ਸੀ। ਵਾਪਸੀ ਦੇ ਕੁਝ ਦਿਨਾਂ ਬਾਅਦ, ਉਹ ਨੌਕਰੀ ਦੀ ਭਾਲ ਵਿੱਚ ਅੰਬੇਜੋਗਈ ਸ਼ਹਿਰ ਚਲੀ ਗਈ। ਇੱਥੇ ਦੋ ਵਿਅਕਤੀਆਂ ਨੇ ਕਥਿਤ ਤੌਰ ‘ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਜਦੋਂ ਉਸ ਨੇ ਮੁਲਜ਼ਮ ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮ ਨੇ ਵੀ ਉਸ ਦੀ ਇੱਜ਼ਤ ਲੁੱਟਣੀ ਸ਼ੁਰੂ ਕਰ ਦਿੱਤੀ।
Also Read : ਪਨਬਸ ਅਤੇ PRTC ਦੀ ਸਰਕਾਰ ਨੂੰ ਚਿਤਾਵਨੀ, ਦਿੱਤਾ 23 ਤਰੀਕ ਤੱਕ ਦਾ ਸਮਾਂ
ਨੌਕਰੀ ਦੇ ਨਾਂ ‘ਤੇ ਸ਼ੁਰੂ ਹੋਇਆ ਨਾਬਾਲਗ ਦਾ ਸ਼ੋਸ਼ਣ
ਪੀੜਤਾ ਮੁਤਾਬਕ ਕਰੀਬ 400 ਲੋਕਾਂ ਨੇ ਛੇ ਮਹੀਨੇ ਤੱਕ ਉਸ ਦਾ ਜਿਨਸੀ ਸ਼ੋਸ਼ਣ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਇਸ ਦੇ ਨਾਲ ਹੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿਭਾਗ ‘ਚ ਹੜਕੰਪ ਮਚ ਗਿਆ ਹੈ। ਸੀਨੀਅਰ ਅਧਿਕਾਰੀਆਂ ਨੇ ਤੁਰੰਤ ਨਾਬਾਲਗ ਦੀ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਕਰੀ ਦਿਵਾਉਣ ਦੇ ਨਾਂ ‘ਤੇ ਨਾਬਾਲਗ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।
Also Read : T20 WC ਜਿੱਤਣ ਤੋਂ ਬਾਅਦ ਆਸਟ੍ਰੇਲੀਆ ਟੀਮ ਦਾ ਅਨੌਖਾ ਜਸ਼ਨ, ਦੇਖੋ ਤਸਵੀਰਾਂ
ਪੀੜਤ ਨੇ ਵੈਲਫੇਅਰ ਕਮੇਟੀ ਦੇ ਸਾਹਮਣੇ ਜ਼ਾਹਰ ਕੀਤਾ ਦਰਦ
ਬਾਲ ਭਲਾਈ ਕਮੇਟੀ ਨੂੰ ਦਿੱਤੇ ਆਪਣੇ ਬਿਆਨ ‘ਚ ਨਾਬਾਲਗ ਨੇ ਦੱਸਿਆ ਕਿ ਉਸ ਦੇ ਸਹੁਰੇ ਵਾਲੇ ਉਸ ਨੂੰ ਵਿਆਹ ਦੇ ਬਾਅਦ ਤੋਂ ਹੀ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਪਤੀ ਹਰ ਰੋਜ਼ ਬਿਨਾਂ ਕਿਸੇ ਕਾਰਨ ਉਸ ਦੀ ਕੁੱਟਮਾਰ ਕਰਦਾ ਸੀ। ਇਸ ਕਾਰਨ ਉਹ ਆਪਣੇ ਪਿਤਾ ਦੇ ਘਰ ਵਾਪਸ ਆ ਗਈ ਸੀ। ਪਰ ਉਸਦੇ ਪਿਤਾ ਨੇ ਵੀ ਉਸਨੂੰ ਘਰ ਵਿਚ ਨਹੀਂ ਰੱਖਿਆ। ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਨੌਕਰੀ ਦੀ ਤਲਾਸ਼ ਕਰ ਰਹੀ ਸੀ, ਉਸ ਸਮੇਂ ਦੋ ਵਿਅਕਤੀਆਂ ਨੇ ਉਸ ਦਾ ਫਾਇਦਾ ਉਠਾ ਕੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਇਹ ਸਿਲਸਿਲਾ ਛੇ ਮਹੀਨੇ ਤੱਕ ਚੱਲਦਾ ਰਿਹਾ ਅਤੇ 400 ਲੋਕਾਂ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
Also Read : ‘ਮੱਝ ਦੁੱਧ ਨਹੀਂ ਦੇ ਰਹੀ, ਦਰੋਗਾ ਜੀ ਮਦਦ ਕਰੋ’, ਸ਼ਖਸ ਦੀ ਸ਼ਿਕਾਇਤ ‘ਤੇ ਹੱਕੀ-ਬੱਕੀ ਰਹਿ ਗਈ ਪੁਲਿਸ
ਹਾਲਾਂਕਿ ਹੁਣ ਇਸ ਮਾਮਲੇ ‘ਚ ਕਾਰਵਾਈ ਕੀਤੀ ਗਈ ਹੈ। ਹੁਣ ਤੱਕ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੀੜਤਾ ਦੋ ਮਹੀਨੇ ਦੀ ਗਰਭਵਤੀ ਹੈ। ਉਸ ਦੇ ਬਿਆਨਾਂ ਦੇ ਆਧਾਰ ‘ਤੇ ਬਾਲ ਵਿਆਹ ਐਕਟ, ਬਲਾਤਕਾਰ, ਛੇੜਛਾੜ ਅਤੇ ਪੋਸਕੋ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।



