ਸੋਨੀਪਤ- ਹਰਿਆਣਾ ਦੇ ਸੋਨੀਪਤ ਵਿੱਚ ਮਹਿਲਾ ਪਹਿਲਵਾਨ ਨਿਸ਼ਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੇ ਨਾਲ ਹੀ ਨਿਸ਼ਾ ਦੇ ਭਰਾ ਸੂਰਜ ਦੀ ਵੀ ਮੌਤ ਹੋ ਗਈ। ਇਸ ਦੌਰਾਨ ਨਿਸ਼ਾ ਦੀ ਮਾਂ ਨੂੰ ਵੀ ਗੋਲੀ ਲੱਗੀ ਹੈ।
Also Read: Pfizer ਅਤੇ BioNTech ਵਲੋਂ ਸਹਿ-ਵਿਕਸਿਤ ਕੋਵਿਡ ਵੈਕਸੀਨ ਬੂਸਟਰ ਨੂੰ ਕੈਨੇਡਾ ‘ਚ ਮਨਜ਼ੂਰੀ
ਸ਼ੁਰੂਆਤੀ ਖਬਰਾਂ ਵਿਚ ਮਹਿਲਾ ਪਹਿਲਵਾਨ ਦੇ ਨਾਂ ਨੂੰ ਲੈ ਕੇ ਭਰਮ ਪੈਦਾ ਹੋ ਗਿਆ ਸੀ। ਜਿਸ ਕਾਰਨ ਇਕ ਨੈਸ਼ਨਲ ਲੈਵਲ ਦੀ ਰੈਸਲਰ ਦੇ ਨਾਲ ਇਸ ਵਾਰਦਾਤ ਦੇ ਹੋਣ ਦੀ ਗੱਲ ਕਹੀ ਗਈ। ਇਸ ਖਬਰ ਦੇ ਕੁਝ ਦੇਰ ਬਾਅਦ ਹੀ ਨੈਸ਼ਲਨ ਲੈਵਲ ਦੀ ਮਹਿਲਾ ਪਹਿਲਵਾਨ ਨਿਸ਼ਾ ਦਹਿਆ ਨੇ ਖੁਦ ਵੀਡੀਓ ਜਾਰੀ ਕਰ ਕੇ ਆਪਣੇ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੱਤੀ।
Also Read: AG ਤੋਂ ਬਾਅਦ ਹੁਣ ਐਡੀਸ਼ਨਲ ਐਡਵੋਕੇਟ ਜਨਰਲ ਮੁਕੇਸ਼ ਬੇਰੀ ਨੇ ਵੀ ਦਿੱਤਾ ਅਸਤੀਫਾ
ਕੀ ਹੈ ਮਾਮਲਾ? ਦਰਅਸਲ ਸੋਨੀਪਤ ਦੇ ਪਿੰਡ ਹਲਾਲਪੁਰ ਵਿਚ ਜਿਸ ਮਹਿਲਾ ਪਹਿਲਵਾਨ ਦਾ ਕਤਲ ਹੋਇਆ ਉਸ ਦਾ ਨਾਂ ਨਿਸ਼ਾ ਹੈ। ਨਿਸ਼ਾ ਦੇ ਭਰਾ ਸੂਰਜ ਦੀ ਵੀ ਹੱਤਿਆ ਕੀਤੀ ਗਈ ਹੈ। ਇਸ ਹਮਲੇ ਵਿਚ ਮਾਂ ਨੂੰ ਗੋਲੀ ਲੱਗੀ ਹੈ। ਦੋਵੇਂ ਭਰਾ-ਭੈਣ ਦੀ ਹੱਤਿਆ ਤੋਂ ਬਾਅਦ ਪਿੰਡ ਵਾਲਿਆਂ ਵਿਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਵਾਲਿਆਂ ਨੇ ਅਕੈਡਮੀ ਵਿਚ ਜਮ ਕੇ ਤੋੜ ਭੰਨ ਕੀਤੀ। ਇਸ ਦੌਰਾਨ ਅੱਗ ਲਾਏ ਜਾਣ ਦੀ ਵੀ ਖਬਰ ਹੈ।



