ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਚੇ ਮੁਲਾਜ਼ਮਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ 36000 ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ ਐਲਾਨ ਕੀਤਾ ਹੈ।
Also Read: ਫੈਂਸੀ ਨੰਬਰਾਂ ਦਾ ਕ੍ਰੇਜ਼! ਇੰਨੇ ਲੱਖ ‘ਚ ਵਿਕਿਆ 0001
ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਵਿਧਾਨ ਸਭਾ ਵਿਚ ਇਸ ਨੂੰ ਲੈ ਕੇ ਮਤਾ ਪੇਸ਼ ਕਰਨ ਜਾ ਰਹੇ ਹਾਂ, ਜਿਸ ਨਾਲ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਰੇਤ ਮਾਫੀਆ ਉੱਤੇ ਵੀ ਵੱਡਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਨਦੀਆਂ ਦਰਿਆਵਾਂ ਵਿਚ ਪਹਿਲਾਂ ਰੇਤਾ 16 ਰੁਪਏ ਤੋਂ ਲੈ ਕੇ ਵਿਕਦਾ ਸੀ, ਹਾਲਾਂਕਿ ਉਸ ਵੇਲੇ ਵੀ ਰੇਟ 9 ਰੁਪਏ ਸੀ, ਪਰ ਹੁਣ ਇਸ ਰੇਟ ਨੂੰ ਹੋਰ ਘਟਾ ਕੇ 5.50 ਪੈਸੇ ਕਰ ਦਿੱਤਾ ਗਿਆ ਹੈ।
Also Read: CM ਚੰਨੀ ਨੇ ਰੱਖਿਆ 350 ਬੈੱਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ, ਬਲਬੀਰ ਸਿੱਧੂ ਦੀਆਂ ਕੀਤੀਆਂ ਤਰੀਫਾਂ
ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਵਿਚ ਵੀ ਸਾਰੇ ਪੈਸੇ ਸਰਕਾਰ ਦੇ ਨਹੀਂ ਹੋਣਗੇ ਸਗੋਂ ਜਿਨ੍ਹਾਂ ਜਿਮੀਂਦਾਰਾਂ ਦੀ ਜ਼ਮੀਨ ਤੋਂ ਇਹ ਦਰਿਆ ਜਾਂ ਨਦੀਆਂ ਵਗਦੀਆਂ ਹੋਣਗੀਆਂ ਉਨ੍ਹਾਂ ਦਾ ਵੀ ਹਿੱਸਾ ਹੋਵੇਗਾ। ਸਾਰਾ ਖਰਚਾ ਇਸੇ ਵਿਚ ਜੁੜਿਆ ਰਹੇਗਾ।



