ਚੰਡੀਗੜ੍ਹ: ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਰਾਜ ਡੀਅਰ ਦੀਵਾਲੀ ਬੰਪਰ ਦੇ ਨਤੀਜੇ ਐਲਾਨ ਦਿੱਤੇ ਹਨ। ਨਤੀਜਿਆਂ ਦੇ ਐਲਾਨ ਲਈ ਡਰਾਅ ਲੁਧਿਆਣਾ ਵਿਖੇ ਕੱਢਿਆ ਗਿਆ। ਇਸ ਦੌਰਾਨ ਲੁਧਿਆਣਾ ਦੇ ਕੇਵਲ ਚੰਦ ਗਰਗ ਨੇ 2 ਕਰੋੜ ਦਾ ਪਹਿਲਾਂ ਇਨਾਮ ਜਿੱਤਿਆ ਹੈ।
Also Read: ਪੂਨਮ ਪਾਂਡੇ ਨਾਲ ਕੁੱਟਮਾਰ ਦੇ ਦੋਸ਼ ‘ਚ ਪਤੀ ਸੈਮ ਬਾਂਬੇ ਗ੍ਰਿਫਤਾਰ, ਅਭਿਨੇਤਰੀ ਹਸਪਤਾਲ ਦਾਖਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 4 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਟਿਕਟਾਂ ਏ-689984 ਅਤੇ ਬੀ-997538 (2 ਕਰੋੜ ਰੁਪਏ ਪ੍ਰਤੀ ਟਿਕਟ) ਨੂੰ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ 1 ਕਰੋੜ ਰੁਪਏ ਦਾ ਦੂਜਾ ਇਨਾਮ ਟਿਕਟ ਨੰ. ਏ-875367 ਮਿਲੀ ਹੈ।
Also Read: ਬੈਂਕ ਨਾਲ ਸਬੰਧਤ ਕੰਮ ਅੱਜ ਹੀ ਨਿਪਟਾ ਲਓ, ਕੱਲ੍ਹ ਤੋਂ ਇਨ੍ਹਾਂ ਸ਼ਹਿਰਾਂ ‘ਚ ਰਹੇਗੀ ਪੰਜ ਦਿਨ ਛੁੱਟੀ
ਸਪੀਕਰ ਨੇ ਦੱਸਿਆ ਕਿ ਡਰਾਅ ਦੇ ਮੁਕੰਮਲ ਨਤੀਜੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟਾਂ ਏ-689984 ਅਤੇ ਬੀ-997538 ਕ੍ਰਮਵਾਰ ਲੁਧਿਆਣਾ ਅਤੇ ਪਟਿਆਲਾ ਤੋਂ ਵੇਚੀਆਂ ਗਈਆਂ ਹਨ।
Also Read: ਬਿਕਰਮ ਸਿੰਘ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਪ੍ਰੈੱਸ ਕਾਨਫਰੰਸ ਕਰ ਕੀਤੇ ਸਵਾਲ

