ਲਖੀਮਪੁਰ ਹਿੰਸਾ ਮਾਮਲੇ ‘ਚ ਆਇਆ ਨਵਾਂ ਮੋੜ, FSL ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਲਖੀਮਪੁਰ ਹਿੰਸਾ : ਲਖੀਮਪੁਰ ਹਿੰਸਾ ਮਾਮਲੇ ‘ਚ ਫੋਰੈਂਸਿਕ ਲੈਬ ਦੀ ਰਿਪੋਰਟ ‘ਚ ਗੋਲੀਬਾਰੀ ਦੀ ਪੁਸ਼ਟੀ ਹੋਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ…

ਲਖੀਮਪੁਰ ਹਿੰਸਾ : ਲਖੀਮਪੁਰ ਹਿੰਸਾ ਮਾਮਲੇ ‘ਚ ਫੋਰੈਂਸਿਕ ਲੈਬ ਦੀ ਰਿਪੋਰਟ ‘ਚ ਗੋਲੀਬਾਰੀ ਦੀ ਪੁਸ਼ਟੀ ਹੋਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਕਰੀਬੀ ਅੰਕਿਤ ਦਾਸ ਕੋਲ ਲਾਇਸੈਂਸੀ ਹਥਿਆਰਾਂ ਚੋਂ ਬੈਲਿਸਟਿਕ ਰਿਪੋਰਟ ‘ਚ ਗੋਲੀਬਾਰੀ ਦੀ ਪੁਸ਼ਟੀ ਹੋਈ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਤਿਕੋਨੀਆ ‘ਚ ਹਿੰਸਾ ਦੌਰਾਨ ਲਾਇਸੈਂਸੀ ਹਥਿਆਰਾਂ ਨਾਲ ਗੋਲੀਬਾਰੀ ਵੀ ਹੋਈ ਸੀ।ਦਰਅਸਲ ਤਿਕੋਨਿਆ ਹਿੰਸਾ ਦੌਰਾਨ ਕਿਸਾਨਾਂ ਨੇ ਗੋਲੀਬਾਰੀ ਦਾ ਮੁੱਦਾ ਵੀ ਉਠਾਇਆ ਸੀ। ਇਸ ਜਾਂਚ ਲਈ ਲਖੀਮਪੁਰ ਪੁਲੀਸ ਨੇ ਅੰਕਿਤ ਦਾਸ ਦੀ ਰਿਪੀਟਰ ਬੰਦੂਕ, ਪਿਸਤੌਲ ਅਤੇ ਆਸ਼ੀਸ਼ ਮਿਸ਼ਰਾ ਦੀ ਰਾਈਫਲ ਅਤੇ ਰਿਵਾਲਵਰ ਜ਼ਬਤ ਕਰਕੇ ਚਾਰ ਹਥਿਆਰਾਂ ਦੀ ਐਫਐਸਐਲ ਰਿਪੋਰਟ ਮੰਗੀ ਸੀ। ਰਿਪੋਰਟ ‘ਚ ਗੋਲੀਬਾਰੀ ਦੀ ਪੁਸ਼ਟੀ ਕੀਤੀ ਗਈ ਹੈ।

Also Read : ਕਰਤਾਰਪੁਰ ਕੋਰੀਡੋਰ ਪਹੁੰਚੇ ਨਵਜੋਤ ਸਿੱਧੂ, ਲਾਂਘਾ ਮੁੜ ਖੋਲ੍ਹਣ ਲਈ ਕੀਤੀ ਅਰਦਾਸ

ਕੀ ਹੈ ਸਾਰਾ ਮਾਮਲਾ

3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਲਖੀਮਪੁਰ ਖੇੜੀ ਦੇ ਤਿਕੋਨੀਆ ਵਿਖੇ ਕਿਸਾਨਾਂ ਦਾ ਇੱਕ ਸਮੂਹ ਵਿਰੋਧ ਪ੍ਰਦਰਸ਼ਨ ਕਰ ਰਿਹਾ ਸੀ, ਤਦ ਵਾਹਨਾਂ ਦੇ ਕਾਫਲੇ ਨੇ ਕਿਸਾਨਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁੱਸੇ ‘ਚ ਆਈ ਭੀੜ ਨੇ ਤਿੰਨ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

Also Read : ਦੇਸ਼ ‘ਚ ਘੱਟ ਹੋ ਰਿਹਾ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 10,126 ਮਾਮਲੇ

ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਮੌਜੂਦਗੀ ‘ਚ ਵਾਹਨਾਂ ਨੇ ਕਿਸਾਨਾਂ ਅਤੇ ਪੱਤਰਕਾਰ ਨੂੰ ਕੁਚਲ ਦਿੱਤਾ। ਇਸ ਦੇ ਨਾਲ ਹੀ ਦੋਸ਼ ਹੈ ਕਿ ਭਾਜਪਾ ਆਗੂਆਂ ਵੱਲੋਂ ਗੋਲੀਬਾਰੀ ਵੀ ਕੀਤੀ ਗਈ। ਇਸ ਮਾਮਲੇ ‘ਚ ਲਖੀਮਪੁਰ ਪੁਲਸ ਨੇ ਦੋਸ਼ੀ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਕਰੀਬੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਸਾਰੇ ਜੇਲ੍ਹ ਵਿੱਚ ਹਨ।

Also Read : UK ਨੇ ਕੋਵੈਕਸੀਨ ਨੂੰ ਦਿੱਤੀ ਮਨਜ਼ੂਰੀ, ਹੁਣ ਬਿਨਾਂ ਕਿਸੇ ਪਰੇਸ਼ਾਨੀ ਤੋਂ ਕਰ ਸਕੋਗੇ ਬ੍ਰਿਟੇਨ ਦੀ ਯਾਤਰਾ

ਇਸ ਦੇ ਨਾਲ ਹੀ ਭਾਜਪਾ ਵਰਕਰਾਂ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਕੁਝ ਕਿਸਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਨੇ ਕਾਫੀ ਤੂਲ ਫੜਿਆ ਸੀ ਅਤੇ ਇਸ ‘ਤੇ ਕਾਫੀ ਸਿਆਸਤ ਵੀ ਹੋਈ ਸੀ। ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ, ਜਿੱਥੇ ਕੱਲ੍ਹ (8 ਨਵੰਬਰ) ਦੀ ਸੁਣਵਾਈ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੂੰ ਵੀ ਸਖ਼ਤ ਫਟਕਾਰ ਲਗਾਈ ਗਈ ਹੈ।

Leave a Reply

Your email address will not be published. Required fields are marked *