ਚਮਕੌਰ ਸਾਹਿਬ : ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬੇਲਾ ਤੋਂ ਪਨਿਆਲੀ ਤੱਕ ਨਵੀਂ ਲਿੰਕ ਸੜਕ ਤੇ ਸਤਲੁਜ ਦਰਿਆ ‘ਤੇ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੌਰਾਨ ਸੀਐਮ ਚੰਨੀ ਨੇ ਆਪਣੇ ਸੰਬੋਧਨ ਦੌਰਾਨ ਸਿੱਧੂ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੱਤਾ।
Also Read : ਪੈਟਰੋਲ-ਡੀਜ਼ਲ ਖਿਲਾਫ ਅਕਾਲੀ ਦਲ ਦਾ ਹੱਲਾ ਬੋਲੇ, ਹਿਰਾਸਤ ‘ਚ ਲਏ ਗਏ ਸੁਖਬੀਰ ਬਾਦਲ, Live
CM ਚੰਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਲਦ ਹੀ ਬੇਅਦਬੀ ਤੇ ਨਸ਼ਿਆਂ ਦਾ ਮਸਲਾ ਹੱਲ ਹੋ ਜਾਵੇਗਾ। 18 ਤਰੀਕ ਨੂੰ STF ਦੀ ਫਾਈਲ ਵੀ ਖੁੱਲ੍ਹ ਜਾਵੇਗੀ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਸਨ।
Also Read : ਮਹਾਰਾਸ਼ਟਰ : ਜ਼ਿਲਾ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਹੁਣ ਤੱਕ 10 ਦੀ ਮੌਤ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿੱਧੂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ। ਜਿਸ ਵਿਚ ਉਨ੍ਹਾਂ ਨੇ ਚੰਨੀ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਸਨ।ਉਨ੍ਹਾਂ ਨੇ ਕਿਹਾ ਸੀ ਕਿ ਬਰਗਾੜੀ ਮਾਮਲੇ ਦੀ ਫਾਈਲ ਖੋਲ੍ਹਣ ਦੀ ਹਿੰਮਤ ਨਹੀਂ ਹੈ ਤਾਂ ਮੈਨੂੰ ਦੇ ਦਿਉ ਮੈਂ ਜਨਤਕ ਕਰ ਦਿੰਦਾ ਹਾਂ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕਾਰੋਬਾਰ ਸੰਭਾਲਣ ਦੀ ਸ਼ਰਤ ਰੱਖੀ ਹੈ। ਸਿੱਧੂ ਦਾ ਕਹਿਣਾ ਹੈ ਕਿ ਜਦੋਂ ਨਵੇਂ AG ਅਤੇ DGP ਦਾ ਨਵਾਂ ਪੈਨਲ ਆਵੇਗਾ ਤਾਂ ਮੈਂ ਪਾਰਟੀ ਦਫ਼ਤਰ ਦਾ ਕੰਮ ਸੰਭਾਲ ਲਵਾਂਗਾ।



