ਉੱਤਰਾਖੰਡ : ਖਾਈ ‘ਚ ਡਿੱਗੀ ਬੱਸ, ਹੁਣ ਤਕ 15 ਲੋਕਾਂ ਦੀ ਮੌਤ, ਕਈ ਜ਼ਖਮੀ

ਉੱਤਰਾਖੰਡ : ਉੱਤਰਾਖੰਡ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਦੇਹਰਾਦੂਨ ਦੇ ਵਿਕਾਸਨਗਰ ਦੇ ਕੋਲ ਬੁਲਹਾਦ ਬਾਈਲਾ ਰੋਡ ‘ਤੇ ਇੱਕ ਬੱਸ ਖਾਈ ਵਿੱਚ ਡਿੱਗ…

ਉੱਤਰਾਖੰਡ : ਉੱਤਰਾਖੰਡ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਦੇਹਰਾਦੂਨ ਦੇ ਵਿਕਾਸਨਗਰ ਦੇ ਕੋਲ ਬੁਲਹਾਦ ਬਾਈਲਾ ਰੋਡ ‘ਤੇ ਇੱਕ ਬੱਸ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ‘ਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ ਸਵਾਰ ਸਾਰੇ ਪਿੰਡ ਵਾਸੀ ਇੱਕੋ ਪਿੰਡ ਦੇ ਦੱਸੇ ਜਾ ਰਹੇ ਹਨ। ਚਕਰਾਤਾ ਦੇ ਐਸਡੀਐਮ ਨੇ ਦੱਸਿਆ ਹੈ ਕਿ ਹਾਦਸੇ ਤੋਂ ਬਾਅਦ ਪੁਲਿਸ ਅਤੇ ਐਸਡੀਆਰਐਫ ਦੀਆਂ ਟੀਮਾਂ ਰਵਾਨਾ ਹੋ ਗਈਆਂ ਹਨ। ਫਿਲਹਾਲ ਆਸਪਾਸ ਦੇ ਪਿੰਡ ਵਾਸੀਆਂ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।

Also Read : ਰਾਸ਼ਟਰੀ ਏਕਤਾ ਦਿਵਸ ‘ਤੇ ਬੋਲੇ PM, ਕਿਹਾ- ‘ਸਿਰਫ ਇਤਿਹਾਸ ‘ਚ ਹੀ ਨਹੀਂ ਬਲਕਿ ਸਾਡੇ ਦਿਲਾਂ ‘ਚ ਵਸਦੇ ਨੇ ਸਰਦਾਰ ਪਟੇਲ’

ਓਵਰਲੋਡਿੰਗ ਕਾਰਨ ਵਾਪਰਿਆ ਹਾਦਸਾ – ਪੁਲਿਸ

ਪੁਲਿਸ ਨੇ ਦੱਸਿਆ ਕਿ ਹਾਦਸੇ ਪਿੱਛੇ ਓਵਰਲੋਡਿੰਗ ਇੱਕ ਕਾਰਨ ਹੋ ਸਕਦਾ ਹੈ। ਬੱਸ ਛੋਟੀ ਸੀ, ਜਿਸ ਵਿੱਚ 25 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਜਿਸ ਰੂਟ ਤੋਂ ਇਹ ਬੱਸ ਰਵਾਨਾ ਹੋ ਰਹੀ ਸੀ, ਉਸ ਰੂਟ ‘ਤੇ ਬਹੁਤੀਆਂ ਬੱਸਾਂ ਨਹੀਂ ਹਨ, ਇਸ ਲਈ ਇੱਕੋ ਬੱਸ ‘ਚ ਇੰਨੀ ਵੱਡੀ ਗਿਣਤੀ ‘ਚ ਲੋਕ ਸਫਰ ਕਰ ਰਹੇ ਸਨ।

Leave a Reply

Your email address will not be published. Required fields are marked *