ਆਨਲਾਈਨ ਸ਼ਾਪਿੰਗ ਕਰੋ, ਯਾਤਰਾ ਤੋਂ ਬਚੋ, ਤਿਓਹਾਰਾਂ ਦੌਰਾਨ ਕੇਂਦਰ ਨੇ ਜਾਰੀ ਕੀਤੀ ਐਡਵਾਈਜ਼ਰੀ

ਨਵੀਂ ਦਿੱਲੀ- ਭਾਰਤ ਵਿਚ ਕੋਰੋਨਾ ਮਹਾਮਾਰੀ ਦੇ ਮਾਮਲੇ ਲਗਾਤਾਰ ਘੱਟਦੇ ਜਾ ਰਹੇ ਹਨ ਪਰ ਤਿਓਹਾਰਾਂ ਦੇ ਸਮੇਂ ਬਾਜ਼ਾਰਾਂ ਵਿਚ ਭੀੜ ਇਕੱਠੀ ਹੋਣ ਕਾਰਨ ਖਤਰਾ ਫਿਰ…

ਨਵੀਂ ਦਿੱਲੀ- ਭਾਰਤ ਵਿਚ ਕੋਰੋਨਾ ਮਹਾਮਾਰੀ ਦੇ ਮਾਮਲੇ ਲਗਾਤਾਰ ਘੱਟਦੇ ਜਾ ਰਹੇ ਹਨ ਪਰ ਤਿਓਹਾਰਾਂ ਦੇ ਸਮੇਂ ਬਾਜ਼ਾਰਾਂ ਵਿਚ ਭੀੜ ਇਕੱਠੀ ਹੋਣ ਕਾਰਨ ਖਤਰਾ ਫਿਰ ਵਧ ਸਕਦਾ ਹੈ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਤਿਓਹਾਰੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦੇਣ। ਯਾਤਰਾ ਕਰਨ ਤੋਂ ਬਚਣ। ਭੀੜ ਤੋਂ ਦੂਰ ਰਹਿਣ। ਸਰੀਰਕ ਦੂਰੀ ਤੇ ਮਾਸਕ ਦੇ ਨਿਯਮ ਦਾ ਪਾਲਣ ਹਰ ਹਾਲ ਵਿਚ ਕਰਨ। ਸਰੀਰਕ ਰੂਪ ਤੋਂ ਕਮਜ਼ੋਰ ਲੋਕ ਇਸ ਦੌਰਾਨ ਘਰੇ ਹੀ ਰਹਿਣ ਤੇ ਆਪਣੀ ਸਿਹਤ ਦੀ ਵਧੇਰੇ ਦੇਖਭਾਲ ਕਰਨ। ਦੱਸ ਦਈਏ ਕਿ ਤਾਪਮਾਨ ਵਿਚ ਕਮੀ ਆਉਣ ਦੇ ਨਾਲ ਹੀ ਕੇਰਲ ਤੇ ਪੱਛਮੀ ਬੰਗਾਲ ਵਿਚ ਕੋਰੋਨਾ ਮਾਮਲਿਆਂ ਵਿਚ ਤੇਜ਼ੀ ਦੇਖੀ ਗਈ ਹੈ। ਇਸ ਤੋਂ ਬਾਅਦ ਕੇਂਦਰ ਨੇ ਸੂਬਿਆਂ ਦੇ ਲਈ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ।

Also Read: ਪੰਜਾਬ ਸਰਕਾਰ ਵਲੋਂ 2 IAS ਤੇ 37 PCS ਅਧਿਕਾਰੀਆਂ ਦੇ ਤਬਾਦਲੇ

ਐਡਵਾਈਜ਼ਰੀ ਵਿਚ ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਤਿਓਹਾਰੀ ਸੀਜ਼ਨ ਦੌਰਾਨ ਕੋਰੋਨਾ ਵਾਇਰਸ ਨਾਲ ਜੁੜੀਆਂ ਸਾਵਧਾਨੀਆਂ ਪੁਖਦਾ ਕਰਨੀਆਂ ਚਾਹੀਦੀਆਂ ਹਨ ਤੇ ਦਿਸ਼ਾਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨਾ ਚਾਹੀਦਾ ਹੈ। ਕੇਂਦਰ ਨੇ ਕਿਹਾ ਕਿ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਆਨਲਾਈਨ ਸ਼ਾਪਿੰਗ ਜਿਹੇ ਆਨਲਾਈਨ ਤਰੀਕਿਆਂ ਨੂੰ ਬੜਾਵਾ ਦੇਣਾ ਚਾਹੀਦਾ ਹੈ। ਲੋਕ ਬਿਨਾਂ ਲੋੜ ਦੇ ਯਾਤਰਾ ਨਾ ਕਰਨ। ਤਿਓਹਾਰ ਸਮਾਗਮ ਦੇ ਦੌਰਾਨ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ।

Also Read: ਆਮ ਆਦਮੀ ‘ਤੇ ਮਹਿੰਗਾਈ ਦੀ ਮਾਰ ਜਾਰੀ, ਲਗਾਤਾਰ 5ਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਖੇਤਰਾਂ ਤੇ ਜ਼ਿਲਿਆਂ ਵਿਚ ਸਮੂਹਿਕ ਸਮਾਗਮਾਂ ਨੂੰ ਉਤਸਾਹਿਤ ਨਹੀਂ ਕਰਨਾ ਚਾਹੀਦਾ, ਜਿਥੇ 5 ਫੀਸਦ ਤੋਂ ਵਧੇਰੇ ਪਾਜ਼ੇਟੀਵਿਟੀ ਰੇਟ ਹੈ। ਕੇਂਦਰ ਨੇ ਕਿਹਾ ਕਿ ਸੂਬਾ ਸਰਕਾਰਾਂ ਆਪਣੇ ਵਲੋਂ ਵੀ ਨਿਰਦੇਸ਼ ਜਾਰੀ ਕਰਨ। ਜਿਨ੍ਹਾਂ ਸਭਾਵਾਂ ਨੂੰ ਪਹਿਲਾਂ ਮਨਜ਼ੂਰੀ ਦਿੱਤੀ ਗਈ ਹੈ ਉਨ੍ਹਾਂ ਉੱਤੇ ਵੀ ਨਿਗਰਾਨੀ ਰੱਖੀ ਜਾਵੇ।

Also Read: ਮੰਡੀਆਂ ‘ਚ ਖੁੱਲੇ ‘ਚ ਪਈ ਫਸਲ ‘ਤੇ ਮੀਂਹ ਦੀ ਮਾਰ ਕਾਰਨ ਕਿਸਾਨਾਂ ਦੀ ਵਧੀ ਪਰੇਸ਼ਾਨੀ

ਮਾਲ, ਸਥਾਨਕ ਬਾਜ਼ਾਰਾਂ ਤੇ ਪੂਜਾ ਵਾਲੀਆਂ ਥਾਵਾਂ ਦੇ ਲਈ ਦਿਸ਼ਾ ਨਿਰਦੇਸ਼ਂ ਦਾ ਸਖਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਨੇ ਸੂਬਿਆਂ ਨੂੰ ਕੋਵਿਡ ਪ੍ਰਬੰਧਨ ਦੇ ਪੰਜ ਸੂਤਰਾਂ ਦਾ ਪਾਲਣ ਕਰਨ ਲਈ ਕਿਹਾ- ਪ੍ਰੀਖਣ, ਟ੍ਰੈਕ, ਇਲਾਜ, ਟੀਕਾਕਰਨ ਤੇ ਕੋਵਿਡ ਤੋਂ ਬਚਾਅ।

Leave a Reply

Your email address will not be published. Required fields are marked *