ਹੁਣ ਫਲਾਈਟ ‘ਚ ਵੀ ਕਰ ਸਕਦੇ ਹੋ ਇੰਟਰਨੈੱਟ ਦੀ ਵਰਤੋਂ, ਫੋਨ ‘ਤੇ ਵੀ ਹੋ ਸਕਦੀ ਹੈ ਗੱਲਬਾਤ,ਪੜ੍ਹੋ ਪੂਰੀ ਖ਼ਬਰ

ਨਵੀਂ ਦਿੱਲੀ : ਜਨਤਕ ਖੇਤਰ ਦੀ ਦੂਰ ਸੰਚਾਰ ਕੰਪਨੀ ਬੀਐਸਐਨਲ ਨੂੰ ਦੇਸ਼ ਦੇ ਇਨਮਾਰਸੈਟ ਦੇ ਗਲੋਬਲ ਐਕਸਪ੍ਰੈਸ (GX) ਮੋਬਾਈਲ ਬਰਾਡਬੈਂਡ ਸੇਵਾਵਾਂ ਦੀ ਪੇਸ਼ਕਸ਼ ਨੂੰ ਲੈਕੇ…

ਨਵੀਂ ਦਿੱਲੀ : ਜਨਤਕ ਖੇਤਰ ਦੀ ਦੂਰ ਸੰਚਾਰ ਕੰਪਨੀ ਬੀਐਸਐਨਲ ਨੂੰ ਦੇਸ਼ ਦੇ ਇਨਮਾਰਸੈਟ ਦੇ ਗਲੋਬਲ ਐਕਸਪ੍ਰੈਸ (GX) ਮੋਬਾਈਲ ਬਰਾਡਬੈਂਡ ਸੇਵਾਵਾਂ ਦੀ ਪੇਸ਼ਕਸ਼ ਨੂੰ ਲੈਕੇ ਲਾਈਸੇਂਸ ਮਿਲਿਆ ਹੈ। ਇਸ ਤੋਂ ਇਨਮਾਰਸੈਟ ਟਰਮਿਨਲ ਦਾ ਵਰਤੋ ਕਰ ਏਅਰਲਾਈਨ ਦੇ ਲਈ ਉਡਾਨਾਂ ਦੇ ਦੌਰਾਨ ਅਤੇ ਸਮੁੰਦਰੀ ਜਹਾਜਾਂ ਨੂੰ ਉਚ ਗਤੀ ਦੀ ਸੰਪਰਕ ਸੁਵਿਧਾ ਦਿੱਤੀ ਜਾ ਸਕਦੀ। ਬ੍ਰਿਟੇਨ ਦੀ ਮੋਬਾਈਲ ਸੈਟਾਲਾਈਟ ਸੰਚਾਰ ਕੰਪਨੀ ਇਨਮਾਰਸੈਟ ਨੇ ਬੁੱਧਵਾਰ ਨੂੰ ਇਹ ਘੋਸ਼ਣਾ ਕੀਤੀ।

Also Read : ਰਾਜਾ ਵੜਿੰਗ ਦਾ ਕੈਪਟਨ ‘ਤੇ ਵੱਡਾ ਹਮਲਾ, ਕੈਪਟਨ ਅਮਰਿੰਦਰ ਨੂੰ ਦੱਸਿਆ Compromise CM

ਇਨਮਾਰਸੈਟ ਇੰਡਿਆ ਦੇ ਪ੍ਰਬੰਧ ਨਿਦੇਸ਼ਕ ਗੌਤਮ ਸ਼ਰਮਾ ਨੇ ਕਿਹਾ ਕਿ, “ਸਪਾਇਸਜੈਟ ਲਿਮਿਟਡ ਅਤੇ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡਿਆ ਪਹਿਲੇ ਹੀ ਨਵੀਂ ਜੀਐਕਸ ਸੇਵਾਵਾਂ ਦੇ ਲਈ ਸਮਝੌਤੇ ਕਰ ਚੁਕੀ ਹੈ। ਇਸ ਤੋਂ 50 MBPS ਦੀ ਗਤੀ ਉਪਲੱਬਧ ਹੋ ਸਕਦੀ ਹੈ” ਸ਼ਰਮਾਂ ਦੇ ਮੁਤਾਬਿਕ ਜੀਐਕਸ ਸੇਵਾ ਦੀ ਸ਼ੁਰੂਆਤ ਦੇ ਨਾਲ ਭਾਰਤੀ ਘਰੇਲੂ ਏਅਰਲਾਈਨਸ ਅਤੇ ਅੰਤਰਰਾਸ਼ਟਰੀ ਕੰਪਨਿਆਂ ਦੇਸ਼ ਦੇ ਉੁਪਰ ਤੋਂ ਉਡਾਨ ਦੇ ਦੌਰਾਨ ਉਚ ਗਤੀ ਦੀ ਸੰਪਰਕ ਸੁਵਿਧਾ ਦਵੇਗੀ,ਨਾਲ ਹੀ ਯਾਤਰੀ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ,ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰ ਸਕਣਗੇ ਅਤੇ ਈ-ਮੇਲ ਆਸਾਨੀ ਨਾਲ ਭੇਜ ਸਕਣਗੇ।ਇੰਨ੍ਹਾਂ ਹੀ ਨਹੀਂ ਉਡਾਨ ਦੇ ਦੌਰਾਨ ਐਪ ਦੇ ਰਾਂਹੀ ਕਾਲ ਵੀ ਕਰ ਸਕਣਗੇ।

ਇਨਮਾਰਸੈਟ ਵੱਲੋਂ ਜਾਰੀ ਬਿਆਨ ‘ਚ ਸਪਾਈਸਜੈਟ ਨੇ ਕਿਹਾ,”ਉਹ ਇਸ ਸਾਲ ਦੇ ਅੰਤ ਤਕ ਨਵੇਂ ਬੋਇੰਗ 737 ਮੈਕਸ ਜਹਾਜ਼ ਪੇਸ਼ ਕਰਨ ਦੇ ਨਾਲ ਆਪਣੇ ਯਾਤਰੀਆਂ ਨੂੰ ਮੱਹਤਵਪੂਰਨ ਸੰਪਰਕ ਸੁਵਿਧਾ ਉਪਲੱਬਧ ਕਰਵਾਏਗਾ।ਬਿਆਨ ਦੇ ਅਨੁਸਾਰ ਬੀਐਸਐਨਐਲ ਨੂਮ ਦੂਰਸੰਚਾਰ ਵਿਭਾਗ ਤੋਂ ਮਿਲੇ ਉਡਾਨ ਅਤੇ  ਸਮੁੰਦਰ ਸੰਪਰਕ ਲਾਈਸੇਂਸ ਦੇ ਤਹਿਤ ਜੀਐਕਸ ਸੇਵਾਵਾਂ ਸਾਰੇ ਭਾਰਤੀ ਗ੍ਰਾਹਕਾਂ ਲਈ ਉਪਲੱਬਧ ਹੋਣਗੀਆਂ। 

Also Read : ਗਾਜ਼ੀਪੁਰ ਬਾਰਡਰ ਤੋਂ ਮੋਰਚਾ ਹਟਾਏ ਜਾਣ ਦੀਆਂ ਖ਼ਬਰਾਂ ਵਾਇਰਲ, ਰਾਕੇਸ਼ ਟਿਕੈਤ ਨੇ ਦਿੱਤਾ ਇਹ ਬਿਆਨ

ਇਹ ਘੋਸ਼ਣਾ ਮਹੱਤਵਪੂਰਨ ਹੈ,ਕਿਉਂਕਿ ਇਸਦਾ ਮਤਲਬ ਹੈ ਕਿ ਭਾਰਤੀ ਜਹਾਜ਼ ਕੰਪਨੀਆਂ ਦੇਸ਼ ਅਤੇ ਵਿਦੇਸ਼ ‘ਚ ਉਡਾਨ ਦੇ ਦੌਰਾਨ ਸੰਪਰਕ ਸੁਵਿਧਾ ਦੇ ਲਈ ਜੀਐਕਸ ਦੀ ਵਰਤੋਨ ਕਰ ਸਕੇਗੀ।ਇਸਦੇ ਨਾਲ ਹੀ ਭਾਰਤੀ ਸਮੁੰਦਰੀ ਖੇਤਰ ਵਿਚ ਕੰਮ ਕਰਨ ਵਾਲੀ ਦੇਸ਼ ਦੀ ਵਪਾਰਕ ਕੰਪਨੀਆਂ ਜਹਾਜ਼ਾਂ ਦੇ ਵਧਿਆ ਸੰਚਾਲਨ ਅਤੇ ਚਾਲਕ ਦਲ ਤੋਂ ਜੁੜੀ ਕਲਿਆਣ ਸੇਵਾਵਾਂ ਦੇ ਲਈ ਆਪਣੇ ਜਹਾਜ਼ਾਂ ਵਿਚ ਡਿਜੀਟਲਕਰਨ ਨੂੰ ਵਧਾਉਣ ‘ਚ ਸਮਰਥ ਹੈ।ਬੀਐਸਐਨਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਪੀ ਕੇ ਪੁਰਵਾਰ ਨੇ ਕਿਹਾ ਕਿ “ਇਸ ਸੇਵਾ ਦੇ ਲਈ ਅਜੇ ਕਿਸੇ ਫੀਸ ਨਹੀਂ ਰੱਖੀ ਗਈ ਹੈ।” ਇਹ ਪੁੱਛੇ ਜਾਣ ‘ਤੇ ਕਿ ਸੇਵਾਵਾਂ ਕਦ ਸ਼ੁਰੂ ਹੋਣਗਆਂ, ਉਨ੍ਹਾਂ ਨੇ ਕਿਹਾ ਕਿ “ਸਾਡੇ ਵੱਲੋਂ ਬੀਐਸਐਨਐਲ ਨਵੰਬਰ ਤੋਂ ਇੰਨ੍ਹਾਂ ਸੇਵਾਵਾਂ ਦੇ ਨਾਲ ਪੂਰੀ ਤਰ੍ਹਾਂ ਤਿਆਰ ਹੋਵੇਗੀ।”

ਬੀਐਸਐਨਐਲ ਨੂੰ ਮਿਲੇ ਲਾਈਸੇਂਸ ਦੇ ਤਹਿਤ ਜੀਐਕਸ ਸੇਵਾਵਾਂ ਸਰਕਾਰ ਅਤੇ ਹੋਰ ਉਪਭੋਗਤਾਵਾਂ ਨੂੰ ਪੇਸ਼ ਕੀਤੀ ਜਾਵੇਗੀ। ਗ੍ਰਾਹਕਾਂ ਅਤੇ ਭਾਗੀਦਾਰਾਂ ਦੇ ਲਈ ਸੇਵਾਵਾਂ ਦੀ ਪੇਸ਼ਕਸ਼ ਪੜਾਅਵਾਰ ਤਰੀਕੇ ਦਾ ਨਾਲ ਹੋਵੇਗੀਪ ਸਪਾਈਸਜੈਟ ਲਿਿਮਟਡ  ਦੇ ਚੈਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਅਜੈ ਸਿੰਘ ਦੇ ਹਵਾਲੇ ਤੋਂ ਦਿੱਤੇ ਬਿਆਨ ਵਿਚ ਕਿਹਾ ਗਿਆ ਹੈ,”ਅਸੀ ਇਸ ਗੱਲ ਨਾਲ ਖੁਸ਼ ਹਾਂ ਕਿ ਉਡਾਨਾਂ ਦੇ ਦੌਰਾਨ ਯਾਤਰੀਆਂ ਨੂੰ ਸੰਪਰਕ ਸੇਵਾ ਦੇਣ ਵਾਲੀ ਗਲੋਬਲ ਐਕਸਪ੍ਰੈਸ ਦੀ ਸੁਵਿਧਾ ਹੁਣ ਭਾਰਤ ਵਿਚ ਆ ਰਹੀ ਹੈ।” ਉਨ੍ਹਾਂ ਨੇ ਕਿਹਾ, “ਅਸੀ ਆਪਣੇ ਯਾਤਰੀਆਂ ਨੂੰ ਇਹ ਸੇਵਾ ਇਸ ਸਾਲ ਦੇ ਅੰਤ ਤਕ ਉਪਲੱਬਧ ਕਰਵਾਉਣਗੇ।ਇਸ ਸੇਵਾ ਤੋਂ ਗ੍ਰਾਹਕ ਹਵਾਈ ਯਾਤਰਾ ਦੇ ਦੌਰਾਨ ਲੋਕਾਂ ਤੋਂ ਜੁੜੇ ਰਹਿਣਗੇ,ਜਿਵੇਂ ਉਹ ਹੋਰ ਜਗ੍ਹਾ ਵਿਚ ਰਹਿੰਦੇ ਹਨ।

Also Read : ਬਿਨਾਂ ਵੀਜ਼ਾ ਦੇ ਭਾਰਤੀ ਕਰ ਸਕਦੇ ਨੇ ਇਨ੍ਹਾਂ ਖੂਬਸੂਰਤ ਦੇਸ਼ਾਂ ਦੀ ਸੈਰ (Photos)

ਜੀਈਐਕਸ, ਕੇ ਬੈਂਡ ਵਿੱਚ ਕੰਮ ਕਰਦਾ ਹੈ। ਇਹ ਉੱਚ ਗਤੀ ਬ੍ਰਾਡਬੈਂਡ ਨੈੱਟਵਰਕ ਹੈ। ਇਹ ਦੁਨੀਆ ਵਿੱਚ ਅਵਾਜਾਹੀ ਦੀ ਬਿਹਤਰ ਸੰਪਰਕ ਸੁਵਿਧਾ ਪ੍ਰਦਾਨ ਕਰਨ ਦੇ ਮਕਸਦ ਵੱਜੋਂ ਤਿਆਰ ਕੀਤਾ ਗਿਆ ਹੈ। ਇਹ ਸੇਵਾ ਉੱਚ ਬੈਂਡਵਿਡਥ, ਭਰੋਸੇਯੋਗਤਾ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ। ਇਹ ਅਵਾਜਾਜਾਹੀ ਦੇ ਵਪਾਰਕ ਅਤੇ ਸਰਕਾਰੀ ਪੱਧਰ ਦੇ ਗਾਹਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। 

Leave a Reply

Your email address will not be published. Required fields are marked *