ਰਾਜਪੁਰਾ: ਅੱਜ ਰਾਜਪੁਰਾ-ਚੰਡੀਗੜ੍ਹ ਸੜਕ ‘ਤੇ ਭਿਆਨਕ ਹਾਦਸਾ ਵਾਪਰਿਆ ਹੈ। ਪਿੰਡ ਆਲਮਪੁਰ ਮੋੜ ‘ਤੇ ਕਾਰ ਤੇ ਟਰੱਕ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਚੰਡੀਗੜ੍ਹ ਦੇ ਸੈਕਟਰ 32 ਸਰਕਾਰੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ।
Also Read: ਇਸ ਦੇਸ਼ ਕੋਲ ਨਹੀਂ ਬਚੇ ਤੇਲ ਖਰੀਦਣ ਦੇ ਵੀ ਪੈਸੇ, ਭਾਰਤ ਤੋਂ ਮੰਗਿਆ ਕਰਜ਼ਾ
ਸਿਵਲ ਹਸਪਤਾਲ ਵਿਚ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਬੱਚੇ ਨੇੜਲੇ ਕਾਲਜ ਯੂਨੀਵਰਸਿਟੀ ‘ਚ ਪੜਦੇ ਸਨ। ਇਹ ਸਾਰੇ ਕਿਸੇ ਕੰਮ ਕਾਰ ਦੇ ਸੰਬੰਧ ਵਿਚ ਰਾਜਪੁਰਾ ਆਏ ਸਨ ਅਤੇ ਵਾਪਸ ਕਾਲਜ ਨੂੰ ਜਾ ਰਹੇ ਸਨ ਪਰ ਜਦ ਇਹ ਜਨਸੂਆ ਨੇੜੇ ਪੁੱਜੇ ਤਾਂ ਕਾਰ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਕਾਰ ਬੁਰੀ ਤਰਾਂ ਨਾਲ ਚਕਨਾਚੂਰ ਹੋ ਗਈ ਅਤੇ ਯਸ਼ ਮਿੱਤਲ ,ਅੰਕੁਸ਼ ਗੋਇਲ ਅਤੇ ਈਸ਼ਾਂਤ ਕਾਲਰਾ ਸਾਰੇ ਵਾਸੀ ਮਨੀਮਾਜਰਾ ਦੀ ਮੌਤ ਹੋ ਗਈ ਹੈ ਜਦ ਕਿ ਹੁਨਰ ਨਾਮ ਦੇ ਵਿਦਿਆਰਥੀ ਦੀ ਹਾਲਤ ਬਹੁਤ ਹੀ ਗੰਭੀਰ ਹੈ ਜਿਸ ਨੂੰ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ।
Also Read: 36 ਸਾਲਾ ਮਾਡਲ ਮੋਨਾ ਰਾਏ ਦੀ ਮੌਤ, ਬੇਟੀ ਸਾਹਮਣੇ ਬਦਮਾਸ਼ਾਂ ਨੇ ਮਾਰੀ ਸੀ ਗੋਲੀ



