ਸਿੰਘੂ ਕਤਲ ਮਾਮਲਾ: 6 ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜੇ ਨਿਹੰਗ ਸਿੰਘ

ਸੋਨੀਪਤ: ਸਿੰਘੂ ਬਾਰਡਰ ਕਤਲ ਮਾਮਲੇ ਵਿਚ ਸੋਨੀਪਤ ਪੁਲਿਸ ਨੇ ਦੋਸ਼ੀ ਨਿਹੰਗ ਗੋਵਿੰਦ ਸਿੰਘ, ਭਗਵੰਤ ਸਿੰਘ ਤੇ ਨਾਰਾਇਣ ਸਿੰਘ ਨੂੰ ਸੋਨੀਪਤ ਕੋਰਟ ਵਿਚ ਪੇਸ਼ ਕੀਤਾ ਹੈ।…

ਸੋਨੀਪਤ: ਸਿੰਘੂ ਬਾਰਡਰ ਕਤਲ ਮਾਮਲੇ ਵਿਚ ਸੋਨੀਪਤ ਪੁਲਿਸ ਨੇ ਦੋਸ਼ੀ ਨਿਹੰਗ ਗੋਵਿੰਦ ਸਿੰਘ, ਭਗਵੰਤ ਸਿੰਘ ਤੇ ਨਾਰਾਇਣ ਸਿੰਘ ਨੂੰ ਸੋਨੀਪਤ ਕੋਰਟ ਵਿਚ ਪੇਸ਼ ਕੀਤਾ ਹੈ। ਕੋਰਟ ਵਿਚ ਸੁਰੱਖਿਆ ਬਹੁਤ ਸਖਤ ਸੀ। ਪੁਲਿਸ ਨੇ ਤਿੰਨਾਂ ਦੋਸ਼ੀਆਂ ਦੀ 14 ਦਿਨਾਂ ਦੀ ਰਿਮਾਂਡ ਮੰਗੀ ਸੀ। ਪਰ ਕੋਰਟ ਤੋਂ ਦੋਸ਼ੀਆਂ ਦੀ 6 ਦਿਨ ਦੀ ਰਿਮਾਂਡ ਮਿਲ ਸਕੀ। ਪੁਲਿਸ ਦਾ ਕਹਿਣਾ ਸੀ ਕਿ ਉਸ ਨੂੰ ਖੂਨ ਨਾਲ ਭਿੱਜੇ ਕੱਪੜੇ, ਹਥਿਆਰ ਬਰਾਮਦ ਕਰਨੇ ਹਨ। ਪੁਲਿਸ ਨੇ ਕੋਰਟ ਨੂੰ ਦੱਸਿਾ ਕਿ ਇਹ ਕੁਝ ਹੋਰ ਲੋਕਾਂ ਨੂੰ ਪਛਾਣਦੇ ਹਨ, ਜਿਨ੍ਹਾਂ ਦੇ ਨਾਂ ਇਹ ਨਹੀਂ ਜਾਣਦੇ, ਉਨ੍ਹਾਂ ਦੀ ਪਛਾਣ ਕਰਨੀ ਹੈ।

ਕੋਰਟ ਨੇ ਪੁਲਿਸ ਦੀ ਦਲੀਲ ਸੁਣਨ ਤੋਂ ਬਾਅਦ ਆਪਣਾ ਹੁਕਮ ਰਿਜ਼ਰਵ ਕਰ ਲਿਆ ਸੀ। ਬਾਅਦ ਵਿਚ ਆਪਣਾ ਫੈਸਲਾ ਸੁਣਾਉਂਦੇ ਹੋਏ ਕੋਰਟ ਨੇ ਦੋਸ਼ੀਆਂ ਨੂੰ 6 ਦਿਨ ਦੀ ਪੁਲਿਸ ਰਿਮਾਂਡ ਉੱਤੇ ਭੇਜਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸਿੰਘੂ ਬਾਰਡਰ ਉੱਤੇ ਕਿਸਾਨਾਂ ਦੇ ਅੰਦੋਲਨ ਵਾਲੀ ਥਾਂ ਦੇ ਨੇੜੇ ਇਕ ਵਿਅਕਤੀ ਦੇ ਕਤਲ ਮਾਮਲੇ ਵਿਚ ਦੋ ਹੋਰ ਨਿਹੰਗ ਸਿੰਘਾਂ ਨੇ ਆਤਮਸਮਰਪਣ ਕੀਤਾ ਸੀ। ਜਦਕਿ ਪੁਲਿਸ ਨੇ ਇਕ ਨਿਹੰਗ ਸਰਬਜੀਤ ਨੂੰ ਲਖਬੀਰ ਦੇ ਕਲਤ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।

ਪੁਲਿਸ ਨੇ ਸਰਬਜੀਤ ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਸੀ। ਜਦਕਿ ਦੇਰ ਸ਼ਾਮ ਆਤਮਸਮਰਪਣ ਕਰਨ ਵਾਲੇ ਦੋ ਹੋਰ ਨਿਹੰਗ ਸਿੰਘ ਭਗਵੰਤ ਸਿੰਘ ਤੇ ਗੋਵਿੰਦ ਸਿੰਘ ਸਨ। ਸਰਬਜੀਤ ਨੇ ਹਰਿਆਣਾ ਪੁਲਿਸ ਦੇ ਸਾਹਮਣੇ ਸਿਰੰਡਰ ਕੀਤਾ ਸੀ। 35 ਸਾਲ ਦੇ ਲਖਬੀਰ ਦੇ ਕਤਲ ਦੀ ਜ਼ਿੰਮੇਦਾਰੀ ਲਈ ਸੀ। ਲਖਬੀਰ ਦੀ ਲਾਸ਼ ਸਿੰਘੂ ਬਾਰਡਰ ਉੱਤੇ ਇਕ ਪੁਲਿਸ ਬੈਰੀਕੇਡ ਨਾਲ ਬੰਨ੍ਹੀ ਮਿਲੀ ਸੀ।

Leave a Reply

Your email address will not be published. Required fields are marked *