ਕੋਰੋਨਾ ਮਾਮਲਿਆਂ ‘ਚ ਗਿਰਾਵਟ ਜਾਰੀ, ਬੀਤੇ 24 ਘੰਟਿਆਂ ‘ਚ ਸਾਹਮਣੇ ਆਏ 15, 981 ਨਵੇਂ ਮਾਮਲੇ

ਨਵੀਂ ਦਿੱਲੀ- ਦੇਸ਼ ‘ਚ ਇੱਕ ਦਿਨ ਵਿੱਚ ਕੋਵਿਡ-19 ਦੇ 15 ਹਜ਼ਾਰ 981 ਨਵੇਂ ਕੇਸਾਂ ਦੇ ਆਉਣ ਨਾਲ, ਲਾਗ ਦੇ ਮਾਮਲਿਆਂ ਦੀ ਕੁੱਲ ਗਿਣਤੀ 3 ਕਰੋੜ…

ਨਵੀਂ ਦਿੱਲੀ- ਦੇਸ਼ ‘ਚ ਇੱਕ ਦਿਨ ਵਿੱਚ ਕੋਵਿਡ-19 ਦੇ 15 ਹਜ਼ਾਰ 981 ਨਵੇਂ ਕੇਸਾਂ ਦੇ ਆਉਣ ਨਾਲ, ਲਾਗ ਦੇ ਮਾਮਲਿਆਂ ਦੀ ਕੁੱਲ ਗਿਣਤੀ 3 ਕਰੋੜ 40 ਲੱਖ 53 ਹਜ਼ਾਰ 573 ਤੱਕ ਪਹੁੰਚ ਗਈ ਹੈ। ਜਦੋਂ ਕਿ 166 ਹੋਰ ਮਰੀਜ਼ਾਂ ਦੀ ਮੌਤ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਲੱਖ 51 ਹਜ਼ਾਰ 980 ਹੋ ਗਈ ਹੈ। ਜਾਣੋ ਦੇਸ਼ ਵਿੱਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।

Also Read: CWC: ਪੰਜਾਬ ਸਣੇ 5 ਸੂਬਿਆਂ ‘ਚ ਚੋਣਾਂ ਦੇ ਸਬੰਧ ‘ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸ਼ੁਰੂ

 

ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟੀ
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਕੋਵਿਡ -19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 2,01,632 ਰਹਿ ਗਈ ਹੈ ਜੋ ਕਿ ਲਾਗ ਦੇ ਕੁੱਲ ਮਾਮਲਿਆਂ ਦਾ 0.60 ਪ੍ਰਤੀਸ਼ਤ ਹੈ। ਕੋਵਿਡ -19 ਤੋਂ ਰਿਕਵਰੀ ਦੀ ਰਾਸ਼ਟਰੀ ਦਰ 98.07 ਫੀਸਦੀ ਹੈ। ਅੰਕੜਿਆਂ ਦੇ ਅਨੁਸਾਰ, ਇੱਕ ਦਿਨ ਵਿੱਚ ਕੋਵਿਡ -19 ਦੇ ਇਲਾਜ ਅਧੀਨ ਮਰੀਜ਼ਾਂ ਵਿੱਚ 2,046 ਦੀ ਕਮੀ ਦਰਜ ਕੀਤੀ ਗਈ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 3,33,99,961 ਹੋ ਗਈ ਹੈ ਜਦੋਂ ਕਿ ਮੌਤ ਦਰ 1.33 ਫੀਸਦੀ ਦਰਜ ਕੀਤੀ ਗਈ ਹੈ।

Also Read: ਸੁਪਰੀਮ ਕੋਰਟ ਪੁੱਜਾ ਸਿੰਘੂ ਬਾਰਡਰ ‘ਤੇ ਹੋਇਆ ਕਤਲ ਕੇਸ

 

ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ 8 ਦਿਨਾਂ ਤੋਂ ਕੋਰੋਨਾ ਦੇ 20 ਹਜ਼ਾਰ ਤੋਂ ਘੱਟ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਰਿਕਵਰੀ ਰੇਟ 98.08 ਫੀਸਦੀ ‘ਤੇ ਪਹੁੰਚ ਗਿਆ ਹੈ, ਜੋ ਕਿ ਮਾਰਚ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਐਕਟਿਵ ਕੇਸ ਕੁੱਲ ਕੋਰੋਨਾ ਮਾਮਲਿਆਂ ਦੇ ਇੱਕ ਪ੍ਰਤੀਸ਼ਤ ਤੋਂ ਘੱਟ ਰਹਿੰਦੇ ਹਨ। ਜੇਕਰ ਅਸੀਂ ਸਹੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ 0.59 ਫੀਸਦੀ ਹੈ। ਇਹ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈ।

Also Read: ਛੱਤੀਸਗੜ੍ਹ: ਰਾਏਪੁਰ ਰੇਲਵੇ ਸਟੇਸ਼ਨ ‘ਤੇ ਟ੍ਰੇਨ ‘ਚ ਧਮਾਕਾ, 6 ਸੀਆਰਪੀਐੱਫ ਜਵਾਨ ਜ਼ਖਮੀ 

Leave a Reply

Your email address will not be published. Required fields are marked *