ਦੇਸ਼ ‘ਚ ਕੋਰੋਨਾ ਮਾਮਲਿਆਂ ‘ਚ ਗਿਰਾਵਟ, 24 ਘੰਟਿਆਂ ‘ਚ 16 ਹਜ਼ਾਰ 862 ਨਵੇਂ ਮਾਮਲੇ

ਨਵੀਂ ਦਿੱਲੀ: ਦੇਸ਼ ਵਿੱਚ ਕੱਲ੍ਹ ਦੇ ਮੁਕਾਬਲੇ ਅੱਜ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਵਿੱਚ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 16…

ਨਵੀਂ ਦਿੱਲੀ: ਦੇਸ਼ ਵਿੱਚ ਕੱਲ੍ਹ ਦੇ ਮੁਕਾਬਲੇ ਅੱਜ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਵਿੱਚ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 16 ਹਜ਼ਾਰ 862 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 379 ਲੋਕਾਂ ਦੀ ਮੌਤ ਹੋ ਗਈ। ਕੱਲ੍ਹ ਦੇਸ਼ ਵਿੱਚ 18 ਹਜ਼ਾਰ 987 ਮਾਮਲੇ ਦਰਜ ਕੀਤੇ ਗਏ ਸਨ।

Also Read: ਸਿੰਘੂ ਸਰਹੱਦ ‘ਤੇ ਕਤਲ ਮਾਮਲੇ ’ਚ ਅਣਪਛਾਤੇ ਮੁਲਜ਼ਮਾਂ ਖਿਲਾਫ FIR ਦਰਜ

ਸਿਹਤ ਮੰਤਰਾਲਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 19 ਹਜ਼ਾਰ 391 ਲੋਕ ਕੋਰੋਨਾ ਮੁਕਤ ਹੋਏ ਹਨ। ਇਸ ਤੋਂ ਬਾਅਦ ਐਕਟਿਵ ਕੇਸ ਘੱਟ ਕੇ 2 ਲੱਖ 3 ਹਜ਼ਾਰ 678 ਰਹਿ ਗਏ ਹਨ। ਹੁਣ ਤੱਕ ਦੇਸ਼ ਵਿੱਚ ਤਿੰਨ ਕਰੋੜ 33 ਲੱਖ 82 ਹਜ਼ਾਰ 100 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਹੁਣ ਤੱਕ ਦੇਸ਼ ਵਿੱਚ ਕੋਰੋਨਾ ਕਾਰਨ ਚਾਰ ਲੱਖ 51 ਹਜ਼ਾਰ 814 ਲੋਕਾਂ ਦੀ ਮੌਤ ਹੋ ਚੁੱਕੀ ਹੈ।

Also Read: BSF ਦਾ ਦਾਇਰਾ ਵਧਾਉਣ ’ਤੇ ਸ੍ਰੀ ਅਕਾਲ ਤਖਤ ਜਥੇਦਾਰ ਨੇ ਦਿੱਤਾ ਇਹ ਬਿਆਨ

ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਹੁਣ ਤੱਕ ਦੇਸ਼ ਵਿੱਚ ਕੋਰੋਨਾ ਵਾਇਰਸ ਟੀਕੇ ਦੀਆਂ 97 ਕਰੋੜ 14 ਲੱਖ 38 ਹਜ਼ਾਰ 553 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਟੀਕੇ ਦੀਆਂ 30 ਲੱਖ 26 ਹਜ਼ਾਰ 483 ਖੁਰਾਕਾਂ ਦਿੱਤੀਆਂ ਗਈਆਂ।

Also Read: WhatsApp ਤੋਂ ਹੁਣ ਲੀਕ ਨਹੀਂ ਹੋਣਗੀਆਂ ਫੋਟੋਆਂ ਅਤੇ ਵੀਡਿਓਜ਼, ਜਾਰੀ ਹੋਇਆ ਨਵਾਂ ਫੀਚਰ

Leave a Reply

Your email address will not be published. Required fields are marked *