ਬੋਡੋ ਲਿਬਰੇਸ਼ਨ ਟਾਈਗਰ ਫੋਰਸ ਦਾ ਮੈਂਬਰ ਬਠਿੰਡਾ ਪੁਲਿਸ ਨੇ ਅਸਲੇ ਸਣੇ ਕੀਤਾ ਗ੍ਰਿਫ਼ਤਾਰ  

ਬਠਿੰਡਾ : ਬਠਿੰਡਾ ਵਿੱਚ ਦੁਸਹਿਰਾ ਮਨਾਉਣ ਆ ਰਹੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਫੇਰੀ ਤੋਂ ਪਹਿਲਾਂ  ਪੁਲੀਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ।…

ਬਠਿੰਡਾ : ਬਠਿੰਡਾ ਵਿੱਚ ਦੁਸਹਿਰਾ ਮਨਾਉਣ ਆ ਰਹੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਫੇਰੀ ਤੋਂ ਪਹਿਲਾਂ  ਪੁਲੀਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ।  ਪੁਲਿਸ ਨੇ ਨਾਜਾਇਜ਼ ਅਸਲਾ ਤਿਆਰ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਪਹਿਚਾਣ ਸੰਜੇ ਭਰਾਓ ਨਿਵਾਸੀ ਆਸਾਮ ਹੋਈ ਹੈ ਅਤੇ ਉਹ ਆਪਣੇ ਆਪ ਨੂੰ ਬੋਡੋ ਲਿਬਰੇਸ਼ਨ ਟਾਈਗਰਜ਼ ਫੋਰਸ ਅਸਾਮ ਦਾ ਮੈਂਬਰ ਦੱਸਦਾ ਹੈ।

Also Read : ਹੁਣ 100 ਫੀਸਦੀ ਸਮਰਥਾ ਨਾਲ ਉਡਣਗੀਆਂ ਘਰੇਲੂ ਉਡਾਣਾਂ, ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਦਿੱਤੀ ਮਨਜ਼ੂਰੀ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਜੇ ਵਰਾਓ ਬਠਿੰਡਾ ਵਿੱਚ ਪਲੰਬਰ ਦਾ ਕੰਮ ਕਰਦਾ ਸੀ ਅਤੇ ਪੰਜਾਬ ਦੇ ਰਹਿਣ ਵਾਲੇ ਵਿਅਕਤੀ ਨਾਲ ਲੈ ਬਠਿੰਡਾ ਆਇਆ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੰਜੇ ਭਰਾਓ ਕੋਲੋਂ ਨਾਜਾਇਜ਼ ਅਸਲਾ ਅਤੇ ਆਧਾਰ ਕਾਰਡ   ਬਰਾਮਦ ਹੋਇਆ ਹੈ  ਬਠਿੰਡਾ ਪੁਲਿਸ ਵੱਲੋਂ ਇਸ ਦੇ ਪੰਜਾਬ ਰਹਿਣ ਵਾਲੇ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ  ਸੂਤਰਾਂ ਅਨੁਸਾਰ ਸੰਜੇ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। 

Also Read : ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ‘ਤੇ ਬੋਲੇ ਰਾਕੇਸ਼ ਟਿਕੈਤ,ਕਿਹਾ- ‘ਇਹ ਗੁਲਦਸਤਿਆਂ ਵਾਲਾ ਰਿਮਾਂਡ ਹੈ’

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ ਐੱਸ ਪੀ  ਅਸ਼ਵੰਤ ਸਿੰਘ  ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਸੰਜੇ ਵਾਸੀ ਅਸਾਮ ਪੰਜਾਬ ਵਿੱਚ ਨਾਜਾਇਜ਼ ਅਸਲੇ ਦਾ ਕੰਮ ਕਰਦਾ ਹੈ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਸੰਜੇ  ਨੂੰ ਨਾਕੇ ਦੌਰਾਨ ਫੜਿਆ ਗਿਆ ਜਿਸ ਕੋਲ ਨਾਜਾਇਜ਼ ਅਸਲਾ ਬਰਾਮਦ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਪਹਿਲਾਂ ਨਕਸਲਾਈਟ ਮੂਵਮੈਂਟ ਦਾ ਵੀ ਮੈਂਬਰ ਰਿਹਾ ਹੈ  ਅਤੇ ਉਹ ਪੰਜਾਬ ਵਿੱਚ ਅਸਲਾ ਵੇਚਣ ਦਾ ਕੰਮ ਕਰਦਾ ਸੀ।  

Leave a Reply

Your email address will not be published. Required fields are marked *