ਗੁਰਦਾਸਪੁਰ : ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ਤੋਂ ਬਾਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸੀਐਮ ਅਰਵਿੰਦਰ ਕੇਜਰੀਵਾਲ ਪਿੰਡ ਸੇਖਵਾਂ ਵਿੱਚ ਪਹੁੰਚੇ। ਇਸ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਸੇਖਵਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਸੀਐਮ ਅਰਵਿੰਦਰ ਕੇਜਰੀਵਾਲ ਦੇ ਨਾਲ ਹਰਪਾਲ ਚੀਮਾ, ਭਗਵੰਤ ਮਾਨ, ਰਾਘਵ ਚੱਡਾ ਅਤੇ ਬਲਜਿੰਦਰ ਕੌਰ ਵੀ ਸ਼ਾਮਿਲ ਸਨ।
Also Read : ਕੈਲੀਫੋਰਨਿਆ ‘ਚ ਜ਼ਹਾਜ ਹੋਇਆ ਹਾਦਸਾਗ੍ਰਸਤ, ਭਾਰਤੀ ਡਾਕਟਰਾਂ ਸਮੇਤ 2 ਦੀ ਮੌਤ
ਇਸ ਮੌਕਾ ਅਰਵਿੰਦ ਕੇਜਰੀਵਾਲ ਨੇ ਪਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਸੇਵਾ ਸਿੰਘ ਸੇਖਵਾਂ ਨੂੰ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ, ਲੇਕਿਨ ਹੁਣ ਓਹਨਾ ਦੇ ਅਚਾਨਕ ਹੋਏ ਦਿਹਾਂਤ ਦਾ ਸਾਨੂੰ ਸਭ ਨੂੰ ਦੁੱਖ ਹੈ ਅਤੇ ਆਮ ਆਦਮੀ ਪਾਰਟੀ ਹਮੇਸ਼ਾ ਹੀ ਸੇਖਵਾਂ ਪਰਿਵਾਰ ਨਾਲ ਖੜੀ ਹੈ ਉਨ੍ਹਾਂ ਨੇ ਕਿਹਾ ਕਿ ਸੇਵਾ ਸਿੰਘ ਸੇਖਵਾਂ ਦੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਓਥੇ ਹੀ ਜਗਰੂਪ ਸੇਖਵਾਂ ਦੇ ਰਾਜਨੀਤਕ ਭਵਿੱਖ ਨੂੰ ਲੈਕੇ ਜਦੋ ਸਵਾਲ ਕੀਤਾ ਗਿਆ ਤਾਂ ਕੇਜਰੀਵਾਲ ਨੇ ਕਿਹਾ ਕਿ ਇਸ ਮੌਕੇ ਰਾਜਨੀਤਕ ਸਵਾਲ ਨਾ ਕੀਤਾ ਜਾਵੇ ਓਥੇ ਹੀ ਜਗਰੂਪ ਸੇਖਵਾਂ ਨੇ ਕਿਹਾ ਕਿ ਕੇਜਰੀਵਾਲ ਜੀ ਅੱਜ ਸਾਡੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੀ ਅਤੇ ਓਹਨਾ ਹੌਂਸਲਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਸੇਖਵਾਂ ਪਰਿਵਾਰ ਨਾਲ ਖੜੀ ਹੈ ਨਾਲ ਜਗਰੂਪ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਹਲਕਾ ਇੰਚਾਰਜ ਲਗਾਇਆ ਹੈ ਅਤੇ ਪਾਰਟੀ ਜੋ ਸੇਵਾ ਦੇਵੇਗੀ ਉਹ ਪੂਰੀ ਤਨਦੇਹੀ ਨਾਲ ਉਹ ਸੇਵਾ ਨੂੰ ਨਿਭਾਉਣਗੇ ।



