ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ 18 ਹਜ਼ਾਰ 132 ਕੇਸ ਹੋਏ ਦਰਜ, 193 ਲੋਕਾਂ ਦੀ ਮੌਤ

ਨਵੀਂ ਦਿੱਲੀ: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵਧਣ ਤੋਂ ਬਾਅਦ ਹੁਣ ਇਹ ਘੱਟਣਾ ਸ਼ੁਰੂ ਹੋ ਗਏ ਹਨ। ਅੱਜ, ਲਗਾਤਾਰ ਦੂਜੀ ਵਾਰ ਦੇਸ਼…

ਨਵੀਂ ਦਿੱਲੀ: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵਧਣ ਤੋਂ ਬਾਅਦ ਹੁਣ ਇਹ ਘੱਟਣਾ ਸ਼ੁਰੂ ਹੋ ਗਏ ਹਨ। ਅੱਜ, ਲਗਾਤਾਰ ਦੂਜੀ ਵਾਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 18 ਹਜ਼ਾਰ 132 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਸਮੇਂ ਦੌਰਾਨ 193 ਲੋਕਾਂ ਦੀ ਮੌਤ ਹੋ ਗਈ। ਕੱਲ੍ਹ ਦੇਸ਼ ਵਿੱਚ 18 ਹਜ਼ਾਰ 166 ਮਾਮਲੇ ਦਰਜ ਕੀਤੇ ਗਏ ਸਨ। 

Also Read: ਲਖੀਮਪੁਰ ਹਿੰਸਾ: ਪੁਲਿਸ ਨੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਲਈ ਮੰਗੀ ਕਸਟਡੀ

ਹੁਣ ਤੱਕ 4 ਲੱਖ 50 ਹਜ਼ਾਰ 782 ਲੋਕਾਂ ਦੀ ਹੋਈ ਮੌਤ
ਸਿਹਤ ਮੰਤਰਾਲਾ ਦੁਆਰਾ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 21 ਹਜ਼ਾਰ 563 ਲੋਕ ਕੋਰੋਨਾ ਮੁਕਤ ਹੋ ਗਏ ਹਨ, ਜਿਸ ਤੋਂ ਬਾਅਦ ਐਕਟਿਵ ਕੇਸ ਘੱਟ ਕੇ 2 ਲੱਖ 27 ਹਜ਼ਾਰ 347 ਰਹਿ ਗਏ ਹਨ। ਹੁਣ ਤੱਕ ਦੇਸ਼ ਵਿੱਚ ਤਿੰਨ ਕਰੋੜ 32 ਲੱਖ 93 ਹਜ਼ਾਰ 478 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਦੇਸ਼ ਵਿੱਚ ਕੋਰੋਨਾ ਕਾਰਨ ਚਾਰ ਲੱਖ 50 ਹਜ਼ਾਰ 782 ਲੋਕਾਂ ਦੀ ਮੌਤ ਹੋ ਚੁੱਕੀ ਹੈ।

Also Read: ਸ੍ਰੀ ਅਨੰਦਪੁਰ ਸਾਹਿਬ ‘ਚ ਕੱਪੜਾ ਵਪਾਰੀ ਤੋਂ 5 ਲੱਖ ਰੁਪਏ ਦੀ ਲੁੱਟ

ਕੱਲ੍ਹ ਲੱਗੀਆਂ ਕੋਰੋਨਾ ਟੀਕੇ ਦੀਆਂ 46 ਲੱਖ ਤੋਂ ਵਧੇਰੇ ਖੁਰਾਕਾਂ
ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਕੱਲ੍ਹ ਦੇਸ਼ ਵਿੱਚ ਕੋਰੋਨਾ ਵਾਇਰਸ ਟੀਕੇ ਦੀਆਂ 46 ਲੱਖ 57 ਹਜ਼ਾਰ 679 ਖੁਰਾਕਾਂ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਟੀਕੇ ਦੀਆਂ ਖੁਰਾਕਾਂ ਦੀ ਗਿਣਤੀ 95 ਕਰੋੜ 19 ਲੱਖ 84 ਹਜ਼ਾਰ 373 ਹੋ ਗਈ ਹੈ।

Also Read: ਪੰਜਾਬ ‘ਚ ਬਿਜਲੀ ਸੰਕਟ: ਸੂਬੇ ‘ਚ 13 ਅਕਤੂਬਰ ਤੱਕ ਲੱਗ ਸਕਦੇ ਨੇ ਬਿਜਲੀ ਦੇ ਮੋਟੇ ਕੱਟ

Leave a Reply

Your email address will not be published. Required fields are marked *