ਲਖਨਊ: ਲਖੀਮਪੁਰ ਕਾਂਡ ਵਿਚ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਤੋਂ ਬਾਅਦ ਇਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਦੱਸ ਦਈਏ ਕਿ ਸਿੱਧੂ ਨੇ ਕਿਹਾ ਸੀ ਕਿ ਲਖੀਮਪੁਰ ਮਾਮਲੇ ਦੇ ਦੋਸ਼ੀ ਦੀ ਗ੍ਰਿਫਤਾਰੀ ਤੱਕ ਉਹ ਭੁੱਖ ਹੜਤਾਲ ਕਰਨਗੇ।
Also Read : ਲਖੀਮਪੁਰ ਕਾਂਡ ਨਾਲ ਜੁੜੀ ਵੱਡੀ ਖਬਰ, ਕ੍ਰਾਈਮ ਬ੍ਰਾਂਚ ਪਹੁੰਚਿਆ ਆਸ਼ੀਸ਼ ਮਿਸ਼ਰਾ
ਦੱਸ ਦੀਏ ਕਿ ਸੁਪਰੀਮ ਕੋਰਟ ਤੇ ਸਿਆਸੀ ਦਬਾਅ ਵਿਚਾਲੇ ਅੱਜ ਇਸ ਸਾਰੇ ਘਟਨਾਕ੍ਰਮ ਦਾ ਮੁੱਖ ਦੋਸ਼ੀ ਦੱਸੇ ਜਾਣ ਵਾਲਾ ਮੰਤਰੀ ਦਾ ਬੇਟਾ ਆਸ਼ੀਸ਼ ਮਿਸ਼ਰਾ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋ ਗਿਆ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਕੁਝ ਹੀ ਦੇਰ ਵਿਚ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਸਕਦੇ ਹਨ।
Also Read : ਦੇਸ਼ ‘ਚ ਕੋਰੋਨਾ ਦੀ ਧੀਮੀ ਪਈ ਰਫਤਾਰ, ਪਿਛਲੇ 24 ਘੰਟਿਆਂ ‘ਚ 19,740 ਮਾਮਲੇ ਦਰਜ
ਕ੍ਰਾਈਮ ਬ੍ਰਾਂਚ ਦੇ ਦਫਤਰ ਪੁਲਿਸ ਮਹਿਕਮੇ ਦਾ ਸੀਨੀਅਰ ਅਧਿਕਾਰੀ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਪਹਿਲਾਂ ਹੀ ਪਹੁੰਚ ਗਈ ਸੀ। ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ। ਆਸ਼ੀਸ਼ ਮਿਸ਼ਰਾ ਦੇ ਨਾਲ ਉਨ੍ਹਾਂ ਦੇ ਵਕੀਲ ਤੇ ਅਜੇ ਮਿਸ਼ਰਾ ਟੇਨੀ ਦੇ ਪ੍ਰਤੀਨਿਧ ਵੀ ਅੰਦਰ ਮੌਜੂਦ ਹਨ। ਆਸ਼ੀਸ਼ ਤੋਂ ਮੈਜਿਸਟ੍ਰੇਟ ਦੇ ਸਾਹਮਣੇ ਕਲਮਬੰਦ ਬਿਆਨ ਦਰਜ ਕੀਤੇ ਜਾ ਰਹੇ ਹਨ।



