ਲਖੀਮਪੁਰ ਕਾਂਡ ਨਾਲ ਜੁੜੀ ਵੱਡੀ ਖਬਰ, ਕ੍ਰਾਈਮ ਬ੍ਰਾਂਚ ਪਹੁੰਚਿਆ ਆਸ਼ੀਸ਼ ਮਿਸ਼ਰਾ

ਚੰਡੀਗੜ੍ਹ: ਲਖੀਮਪੁਰ ਖੀਰੀ ਵਿਚ ਵਾਪਰੇ ਘਟਨਾਕ੍ਰਮ ਮਾਮਲੇ ਵਿਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸਾਰੇ ਘਟਨਾਕ੍ਰਮ ਦੇ ਮੁੱਖ ਦੋਸ਼ੀ ਦੱਸੇ ਜਾਣ…

ਚੰਡੀਗੜ੍ਹ: ਲਖੀਮਪੁਰ ਖੀਰੀ ਵਿਚ ਵਾਪਰੇ ਘਟਨਾਕ੍ਰਮ ਮਾਮਲੇ ਵਿਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸਾਰੇ ਘਟਨਾਕ੍ਰਮ ਦੇ ਮੁੱਖ ਦੋਸ਼ੀ ਦੱਸੇ ਜਾਣ ਵਾਲੇ ਮੰਤਰੀ ਦਾ ਬੇਟਾ ਆਸ਼ੀਸ਼ ਮਿਸ਼ਰਾ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋ ਗਿਆ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਕੁਝ ਹੀ ਦੇਰ ਵਿਚ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਸਕਦੇ ਹਨ।

ਦੇਖੋ ਵੀਡੀਓ

 

ਕ੍ਰਾਈਮ ਬ੍ਰਾਂਚ ਦੇ ਦਫਤਰ ਪੁਲਿਸ ਮਹਿਕਮੇ ਦਾ ਸੀਨੀਅਰ ਅਧਿਕਾਰੀ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਪਹਿਲਾਂ ਹੀ ਪਹੁੰਚ ਗਈ ਸੀ। ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ। ਆਸ਼ੀਸ਼ ਮਿਸ਼ਰਾ ਦੇ ਨਾਲ ਉਨ੍ਹਾਂ ਦੇ ਵਕੀਲ ਤੇ ਅਜੇ ਮਿਸ਼ਰਾ ਟੇਨੀ ਦੇ ਪ੍ਰਤੀਨਿਧ ਵੀ ਅੰਦਰ ਮੌਜੂਦ ਹਨ। ਆਸ਼ੀਸ਼ ਤੋਂ ਮੈਜਿਸਟ੍ਰੇਟ ਦੇ ਸਾਹਮਣੇ ਕਲਮਬੰਦ ਬਿਆਨ ਦਰਜ ਕੀਤੇ ਜਾ ਰਹੇ ਹਨ।

Also Read : ਲਖੀਮਪੁਰ ਕਾਂਡ ਨਾਲ ਜੁੜੀ ਵੱਡੀ ਖਬਰ, ਕ੍ਰਾਈਮ ਬ੍ਰਾਂਚ ਪਹੁੰਚਿਆ ਆਸ਼ੀਸ਼ ਮਿਸ਼ਰਾ

ਆਸ਼ੀਸ਼ ਆਪਣੇ ਨਾਲ ਦਰਜਨ ਭਰ ਲੋਕਾਂ ਦੇ ਹਲਫਨਾਮੇ ਲੈ ਕੇ ਪਹੁੰਚਿਆ ਹੈ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਉਹ ਦੰਗਲ ਵਿਚ ਸਨ, ਘਟਨਾਕ੍ਰਮ ਉੱਤੇ ਨਹੀਂ। ਆਸ਼ੀਸ਼ ਆਪਣੇ ਨਾਲ ਇਲੈਕਟ੍ਰਾਨਿਕ ਐਵੀਡੈਂਸ ਲੈ ਕੇ ਵੀ ਪਹੁੰਚਿਆ ਹੈ। ਆਸ਼ੀਸ਼ ਦੀ ਜਾਂਚ ਦਲ ਦੇ ਸਾਹਮਣੇ ਪੇਸ਼ੀ ਨੂੰ ਲੈ ਕੇ ਪੁਲਿਸ ਲਾਈਨ ਵਿਚ ਸੁਰੱਖਿਆ ਦੇ ਸਖਤ ਇੰਤਜ਼ਾਨ ਕੀਤੇ ਗਏ ਹਨ। ਪੁਲਿਸ ਨੇ ਆਸ਼ੀਸ਼ ਮਿਸ਼ਰਾ ਦੀ ਪੇਸ਼ੀ ਨੂੰ ਦੇਖਦੇ ਹੋਏ ਪੁਲਿਸ ਲਾਈਨ ਨੂੰ ਛਾਵਨੀ ਵਿਚ ਤਬਦੀਲ ਕਰ ਦਿੱਤਾ ਹੈ। ਥਾਂ-ਥਾਂ ਬੈਰੀਕੇਡਸ ਲਾਏ ਗਏ ਹਨ। ਚੱਪੇ-ਚੱਪੇ ਉੱਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

Also Read : ਦੇਸ਼ ‘ਚ ਕੋਰੋਨਾ ਦੀ ਧੀਮੀ ਪਈ ਰਫਤਾਰ, ਪਿਛਲੇ 24 ਘੰਟਿਆਂ ‘ਚ 19,740 ਮਾਮਲੇ ਦਰਜ

Leave a Reply

Your email address will not be published. Required fields are marked *