ਨਵੀਂ ਦਿੱਲੀ : ਯੂਏਈ ਅਤੇ ਅੋਮਾਨ ‘ਚ ਹੋਣ ਵਾਲੇ T-20 ਵਰਲਡ ਕਪ ‘ਚ ਹੁਣ ਸਿਰਫ ਕੁਝ ਹੀ ਦਿਨ ਬਚੇ ਹਨ। ਕਈ ਦੇਸ਼ਾਂ ਦੀ ਟੀਮਾਂ ਉਥੇ ਪਹੁੰਚੇ ਚੁੱਕੀਆਂ ਹਨ।ਭਾਰਤੀ ਟੀਮ ਦੇ ਜਿਆਦਾਤਰ ਖਿਲਾੜੀ ਪਹਿਲਾਂ ਹੀ ਆਈਪੀਐਲ ਦੀ ਵਜ੍ਹਾ ਨਾਲ ਉਥੇ ਗਏ ਹਨ।ਹੁਣ ਟੀਮ ਇੰਡੀਆ ਨਾਲ ਜੁੜਿਆ ਇਹ ਸ਼ਾਨਦਾਰ ਅਪਡੈਟ ਸਾਹਮਣੇ ਆਇਆ ਹੈ,ਜੋ ਫੈਨਜ਼ ਨੂੰ ਕਾਫੀ ਪਸੰਦ ਆਇਆ ਹੈ।ਵਿਰਾਟ ਕੋਹਲੀ ਦੀ ਟੀਮ ਇਸ ਵਾਰ ਨਵੀਂ ਜਰਸੀ ‘ਚ ਦਿਖੇਗੀ।
ਬੀਸੀਸੀਆਈ ਦੇ ਵੱਲੋਂ ਸ਼ੁਕਰਵਾਰ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਟੀਮ ਇੰਡੀਆ ਦੀ ਨਵੀਂ ਜਰਸੀ 13 ਅਕਤੂਬਰ ਨੂੰ ਲਾਂਚ ਕੀਤੀ ਜਾਵੇਗੀ।ਇਹ ਜਰਸੀ ਪਹਿਲੇ ਦੀ ਤਰ੍ਹਾਂ ਹੀ MVL Sports ਵੱਲੋਂ ਲਾਂਚ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਵਰਲਡ ਕਪ ਦੀ ਸ਼ੁਰੂਆਤ 17 ਅਕਤੂਬਰ ਤੋਂ ਹੋਣੀ ਹੈ ਅਤੇ ਟੀਮ ਇੰਡੀਆ ਦਾ ਪਹਿਲਾ ਮੈਚ 24 ਅਕਤੂਬਰ ਨੂੰ ਪਾਕਿਸਤਾਨ ਦੇ ਖਿਲਾਫ ਹੈ।
ਟੀਮ ਇੰਡੀਆ ਅਜੇ ਨੇਵੀ ਬਲੂ ਕਲਰ ਦੀ ਜਰਸੀ ਪਾ ਰਹੀ ਹੈ,ਜੋ ਪਿਛਲੇ ਸਾਲ ਦੇ ਆਸਟ੍ਰੇਲਿਆ ਦੌਰੇ ਤੋ ਚਲਦੀ ਆ ਰਹੀ ਹੈ। ਹਾਲਾਂਕਿ ਅਕਸਰ ਟੀਮ ਇੰਡੀਆ ਦਾ ਹਲਕਾ ਬਲੂ ਕਲਰ ਹੀ ਰਿਹਾ ਹੈ। ਜਿਸਨੂੰ ਕਈ ਸਾਲ ਤੋਂ ਟੀਮ ਇੰਡੀਆ ਦੇ ਫੈਨਜ਼ ਪਸੰਦ ਕਰਦੇ ਆਏ ਹਨ। ਅਜਿਹੇ ‘ਚ ਹੁਣ ਹਰ ਕਿਸੇ ਦੀ ਨਜ਼ਰ ਇਸ ਗੱਲ ‘ਤੇ ਹੈ ਕਿ ਟੀਮ ਇੰਡੀਆ ਦੀ ਜਰਸੀ ‘ਚ ਅਜਿਹਾ ਖਾਸ ਕੀ ਹੋਣ ਜਾ ਰਿਹਾ ਹੈ।
ਟੀਮ ਇੰਡਿਆ ਦੀ ਜਰਸੀ ਬਣਾਉਣ ਵਾਲੇ MVL Sports ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਤੁਸੀ ਕ੍ਰਿਕਟ ਦੇ ਫੈਨ ਹੋ ਤਾਂ ਉਹ ਪਲ ਆ ਗਿਆ ਹੈ ਜਿਸਦਾ ਸਾਰਿਆਂ ਨੂੰ ਇੰਤਜ਼ਾਰ ਸੀ। ਇਸ ਵਾਰ ਜਰਸੀ ਦਾ ਲਾਂਚ ਬੇਹੱਦ ਹੀ ਸ਼ਾਨਦਾਰ ਹੋਵੇਗਾ।ਹਰ ਕੋਈ ਇੰਸਟਾਗ੍ਰਾਮ ‘ਤੇ ਅਕਾਊਂਟ ‘ਤੇ 13 ਅਕਤੂਬਰ ਰਾਤ 11:40 ਵਜੇ ਸਾਡੇ ਨਾਲ ਜੁੜ ਸਕਦਾ ਹੈ।
ਟੀ-20 ਵਰਲਡ ਕਪ ‘ਚ ਟੀਮ ਇੰਡੀਆ ਦੇ ਸਫਰ ਦੀ ਸ਼ੁਰੂਆਤ ਪਾਕਿਸਤਾਨ ਦੇ ਮੈਚ ਨਾਲ ਹੋਵੇਗੀ।ਇਸਤੋਂ ਬਾਅਦ ਨਿਊਜ਼ੀਲੈਂਡ,ਅਫਗਾਨਿਸਤਾਨ ਦੇ ਨਾਲ ਵੀ ਟੀਮ ਇੰਡੀਆ ਦਾ ਮੈਚ ਹੋਵੇਗਾ।ਟੀਮ ਇੰਡੀਆ 2007 ਤੋਂ ਬਾਅਦ ਟੀ-20 ਵਰਲਡ ਕਪ ਨਹੀਂ ਜਿੱਤ ਸਕੀ ।



