ਵੱਡੀ ਖਬਰ: ਨਵਜੋਤ ਸਿੱਧੂ ਨੂੰ ਵਿਧਾਇਕਾਂ ਤੇ ਸੰਸਦ ਮੈਂਬਰਾਂ ਸਣੇ ਲਖੀਮਪੁਰ ਖੀਰੀ ਜਾਣ ਦੀ ਮਿਲੀ ਇਜਾਜ਼ਤ

ਚੰਡੀਗੜ੍ਹ: ਯੂਪੀ-ਹਰਿਆਣਾ ਬਾਰਡਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੂੰ ਲਖੀਮਪੁਰ ਖੇਰੀ ਜਾਣ ਦੀ ਆਗਿਆ ਦੇ ਦਿੱਤੀ ਗਈ…

ਚੰਡੀਗੜ੍ਹ: ਯੂਪੀ-ਹਰਿਆਣਾ ਬਾਰਡਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੂੰ ਲਖੀਮਪੁਰ ਖੇਰੀ ਜਾਣ ਦੀ ਆਗਿਆ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਪੀ-ਹਰਿਆਣਾ ਸਰਹੱਦ ਉੱਤੇ ਸਿੱਧੂ ਸਣੇ ਕਈ ਕਾਂਗਰਸੀ ਸੀਨੀਅਰ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ।

Also Read: ਛੱਤੀਸਗੜ੍ਹ : ਪ੍ਰੋਗਰਾਮ ’ਚ ਭੋਜਨ ਖਾਣ ਮਗਰੋਂ 50 ਬੱਚਿਆਂ ਸਮੇਤ 100 ਲੋਕ ਬੀਮਾਰ

ਮਿਲੀ ਜਾਣਕਾਰੀ ਮੁਤਾਬਕ ਯੂਪੀ ਸਰਕਾਰ ਵਲੋਂ ਨਵਜੋਤ ਸਿੰਘ ਸਿੱਧੂ ਸਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਲਖੀਮਪੁਰ ਖੀਰੀ ਜਾਣ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਂਗਰਸੀ ਵਰਕਰਾਂ ਨੂੰ ਯੂਪੀ ਸਰਹੱਦ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਹੈ।

Also Read: ਕਰੂਜ਼ ਡਰੱਗ ਮਾਮਲਾ : ਆਰੀਅਨ ਖਾਨ ਸਮੇਤ 8 ਦੋਸ਼ੀ ਨਿਆਇਕ ਹਿਰਾਸਤ ‘ਚ ਭੇਜੇ

ਦੱਸ ਦਈਏ ਕਿ ਅੱਜ ਨਵਜੋਤ ਸਿੰਘ ਸਿੱਧੂ ਇਕ ਵੱਡੇ ਕਾਫਲੇ ਨਾਲ ਲਖੀਮਪੁਰ ਖੀਰੀ ਵੱਲ ਰਵਾਨਾ ਹੋਏ ਸਨ ਪਰ ਇਸ ਦੌਰਾਨ ਹਰਿਆਣਾ-ਯੂਪੀ ਸਰਹੱਦ ਉੱਤੇ ਉਨ੍ਹਾਂ ਨੂੰ ਰੋਕ ਲਿਆ ਗਿਆ ਤੇ ਕਾਂਗਰਸੀ ਵਿਧਾਇਕਾਂ ਸਣੇ ਹਿਰਾਸਤ ਵਿਚ ਲੈ ਲਿਆ ਗਿਆ। ਪਰ ਸਿੱਧੂ ਦੀ ਜ਼ਿੱਦ ਅੱਗੇ ਯੂਪੀ ਸਰਕਾਰ ਨੂੰ ਝੁਕਣਾ ਪਿਆ ਤੇ ਹੁਣ ਸਿੱਧੂ ਆਪਣੇ ਸਾਥੀ ਕਾਂਰਗਸੀ ਵਿਧਾਇਕਾਂ ਦੇ ਨਾਲ ਲਖੀਮਪੁਰ ਖੀਰੀ ਜਾਣਗੇ ਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ।

Leave a Reply

Your email address will not be published. Required fields are marked *