ਨਵੀਂ ਦਿੱਲੀ : ਪਟਾਕਿਆਂ ਦੇ ਇਸਤੇਮਾਲ ਨੂੰ ਲੈ ਕੇ ਸੁਪਰੀਮ ਕੋਰਟ ਇਕ ਵਾਰ ਫਿਰ ਸਖਤ ਹੋ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਜਸ਼ਨ ਮਨਾਉਣ ਦੇ ਖਿਲਾਫ ਨਹੀਂ ਹਾਂ ਪਰ ਇਹ ਦੂਜਿਆਂ ਦੀ ਜਾਨ ਦੀ ਕੀਮਤ ਉੱਤੇ ਨਹੀਂ ਹੋ ਸਕਦਾ। ਪਟਾਕਿਆਂ ਉੱਤੇ ਪਾਬੰਦੀ ਦੇ ਬਾਵਜੂਦ ਇਸ ਦੀ ਵਰਤੋਂ ਉੱਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਡੇ ਦੇਸ਼ ਵਿਚ ਮੁੱਖ ਸਮੱਸਿਆ ਹੁਕਮਾਂ ਨੂੰ ਲਾਗੂ ਕਰਨ ਦੀ ਹੈ।
Also Read : ਪੰਜਾਬ ਸਰਕਾਰ ਦਾ 3 ਲੱਖ ਤੋਂ ਵਧੇਰੇ ਪੈਨਸ਼ਨ ਧਾਰਕਾਂ ਨੂੰ ਵੱਡਾ ਤੋਹਫਾ
ਦੱਸ ਦਈਏ ਕਿ ਇਸ ਤੋਂ ਪਹਿਲਾਂ 30 ਸਤੰਬਰ ਦੀ ਸੁਣਵਾਈ ਵਿਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਲੋਕ ਵੱਖ-ਵੱਖ ਬੀਮਾਰੀਆਂ ਨਾਲ ਜੂਝ ਰਹੇ ਹਨ। ਬੈਂਚ ਨੇ ਕਿਹਾ ਕਿ ਜਸ਼ਨ ਤਾਂ ਠੀਕ ਹੈ, ਸਾਨੂੰ ਹੋਰ ਮੁੱਦਿਆਂ ਉੱਤੇ ਵੀ ਵਿਚਾਰ ਕਰਨ ਦੀ ਲੋੜ ਹੈ। ਇੰਨਾ ਹੀ ਨਹੀਂ ਅਦਾਲਤੀ ਹੁਕਮ ਦੇ ਕਥਿਤ ਉਲੰਘਣ ਉੱਤੇ ਸੁਪਰੀਮ ਕੋਰਟ ਨੇ ਤਕਰੀਬਨ ਅੱਧਾ ਦਰਜਨ ਪਟਾਕਾ ਨਿਰਮਾਤਾਵਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਉਨ੍ਹਾਂ ਦੇ ਖਿਲਾਫ ਅਦਾਲਤ ਦੀ ਉਲੰਘਣਾ ਦੀ ਕਾਰਵਾਈ ਕਿਉਂ ਨਹੀਂ ਕਰਨੀ ਚਾਹੀਦੀ। ਇਸ ਮਾਮਲੇ ਦੀ ਸੁਣਵਾਈ ਅੱਜ ਹੋਣੀ ਸੀ।
Also Read : ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਮੁਲਤਵੀ ਕੀਤੀ ਹੜਤਾਲ,ਜਾਣੋ ਵਜ੍ਹਾ
ਦਰਅਸਲ ਸੁਪਰੀਮ ਕੋਰਟ ਨੇ ਸੀਬੀਆਈ, ਚੇੱਨਈ ਦੇ ਸੰਯੁਕਤ ਨਿਰਦੇਸ਼ਕ ਦੀ ਰਿਪੋਰਟ ਉੱਤੇ ਗੌਰ ਕਰਨ ਉੱਤੇ ਦੇਖਿਆ ਕਿ ਤਕਰੀਬਨ ਇਕ ਦਰਜਨ ਪਟਾਕਾ ਬਣਾਉਣ ਵਾਲੀਆਂ ਕੰਪਨੀਆਂ ਪਾਬੰਦੀ ਬੇਰੀਅਮ ਤੇ ਬੇਰੀਅਮ ਸਾਲਟ ਦੀ ਵਰਤੋਂ ਕਰ ਕੇ ਪਟਾਕੇ ਬਣਾ ਰਹੀਆਂ ਹਨ। ਕੋਰਟ ਨੇ ਇਸ ਉੱਤੇ ਨਾਰਾਜ਼ਗੀ ਜ਼ਾਹਿਰ ਕੀਤੀ। ਕੋਰਟ ਨੇ ਕਿਹਾ ਕਿ ਇਹ ਸਾਡੇ ਹੁਕਮਾਂ ਦਾ ਉਲੰਘਣ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਦੇ ਤਿੰਨ ਮਾਰਚ 2020 ਦੇ ਹੁਕਮ ਤਹਿਤ ਸੀਬੀਆਈ ਨੂੰ ਪਟਾਕੇ ਬਣਾਉਣ ਵਾਲਿਆਂ ਵਲੋਂ ਇਸਤੇਮਾਲ ਕੀਤੇ ਜਾਣ ਵਾਲੇ ਪਦਾਰਥਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ।



