ਲੁਧਿਆਣਾ : ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਚੰਡੀਗੜ੍ਹ ਰੋਡ ਉੱਤੇ ਸਥਿਤ ਇਕ ਪੈਟਰੋਲ ਪੰਪ ਉੱਤੇ ਲੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਉੱਤੇ ਕਾਲਿਖ ਮਲ ਦਿੱਲੀ ਗਈ ਹੈ। ਭਾਰਤ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਇਹ ਪੋਸਟਰ ਬਦਲ ਦਿੱਤਾ ਗਿਆ ਹੈ ਪਰ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਕਿਉਂਕਿ ਇਸ ਹਰਕਤ ਨਾਲ ਭਾਜਪਾ ਨੇਤਾਵਾਂ ਵਿਚ ਵਿਰੋਧ ਹੈ ਤੇ ਉਹ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
Also Read : ਕਿਸਾਨਾਂ ਨੂੰ ਲੈ ਕੇ ਪੰਜਾਬ ਮੁੱਖ ਮੰਤਰੀ ਦਾ ਵੱਡਾ ਐਲਾਨ, ਪਟੜੀਆਂ ‘ਤੇ ਧਰਨੇ ਨਾਲ ਜੁੜੇ ਕੇਸ ਹੋਣਗੇ ਵਾਪਸ
ਇਹ ਪੈਟਰੋਲ ਪੰਪ ਪਿਛਲੇ ਕੁਝ ਸਮੇਂ ਤੋਂ ਬੰਦ ਪਿਆ ਹੈ, ਇਸ ਲਈ ਕੋਈ ਸਕਿਓਰਿਟੀ ਗਾਰਡ ਵੀ ਨਹੀਂ ਸੀ। ਸੀਸੀਟੀਵੀ ਕੈਮਰੇ ਵੀ ਨਹੀਂ ਚੱਲ ਰਹੇ ਸਨ। ਇਸ ਲਈ ਨਹੀਂ ਪਤਾ ਲੱਗ ਸਕਿਆ ਕਿ ਕਾਲਿਫ ਕਿਸ ਨੇ ਮਲੀ ਹੈ। ਪਰ ਭਾਜਪਾ ਨੇਤਾ ਜਤਿੰਦਰ ਗੋਰਿਅਨ ਤੇ ਅਸ਼ੀਸ਼ ਬੋਨੀ ਨੇ ਕਿਹਾ ਕਿ ਇਹ ਇਕ ਸ਼ਰਮਨਾਕ ਹਰਕਤ ਹੈ ਤੇ ਇਸ ਬਿਲਕੁੱਲ ਗਲਤ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Also Read : PM ਮੋਦੀ ਨੇ ਲਾਂਚ ਕੀਤੀ ਜਨਜੀਵਨ ਮਿਸ਼ਨ ਐਪ,ਕਿਹਾ- ‘ਪਾਣੀ ਦੀ ਹਰ ਬੂੰਦ ਬਚਾਉਣਾ ਹੈ ਜਰੂਰੀ’
ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਦੇ ਨਿਸ਼ਾਨੇ ‘ਤੇ ਮੋਦੀ
ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਿਸਾਨ ਪਿਛਲੇ ਇਕ ਸਾਲ ਤੋਂ ਕਰ ਰਹੇ ਹਨ। ਉਹ ਤਿੰਨਾਂ ਬਿੱਲਾਂ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਸਰਕਾਰ ਇਨ੍ਹਾਂ ਨੂੰ ਰੱਦ ਨਾ ਕਰਨ ਉੱਤੇ ਅੜੀ ਹੋਈ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਆਸ ਲਾਏ ਜਾ ਰਹੇ ਹਨ ਕਿ ਇਸੇ ਵਿਰੋਧ ਦੇ ਚੱਲਦੇ ਇਸ ਤਰ੍ਹਾਂ ਦੀ ਹਰਕਤ ਕੀਤੀ ਗਈ ਹੈ ਤੇ ਕਾਲਿਖ ਮਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਮਾਹੌਲ ਖਰਾਬ ਕਰਨ ਦੇ ਇਰਾਦੇ ਨਾਲ ਇਹ ਕਦਮ ਚੁੱਕਿਆ ਗਿਆ ਹੋਵੇ।



