ਏਅਰ ਇੰਡੀਆ ਦੀ ਵਿੱਕਰੀ ਦੀਆਂ ਖਬਰਾਂ ‘ਤੇ ਸਰਕਾਰ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀਂ : ਸਰਕਾਰੀ ਏਅਰਲਾਈਨ ਏਅਰਇੰਡੀਆ ਦੇ ਟਾਟਾ ਸਮੂਹ ਦੇ ਕੰਟਰੋਲ ਵਿਚ ਜਾਣ ਦੀਆਂ ਖਬਰਾਂ ਅੱਜ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਵਿਚ ਚੱਲ ਰਹੀਆਂ ਹਨ।…

ਨਵੀਂ ਦਿੱਲੀਂ : ਸਰਕਾਰੀ ਏਅਰਲਾਈਨ ਏਅਰਇੰਡੀਆ ਦੇ ਟਾਟਾ ਸਮੂਹ ਦੇ ਕੰਟਰੋਲ ਵਿਚ ਜਾਣ ਦੀਆਂ ਖਬਰਾਂ ਅੱਜ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਵਿਚ ਚੱਲ ਰਹੀਆਂ ਹਨ। ਪਰ ਇਸ ਵਿਚਾਲੇ ਸਰਕਾਰ ਦਾ ਕਹਿਣਾ ਹੈ ਕਿ ਅਜੇ ਇਸ ਉੱਤੇ ਕੋਈ ਫੈਸਲਾ ਨਹੀਂ ਹੋਇਆ ਹੈ ਤੇ ਜਦੋਂ ਹੋਵੇਗਾ ਤਾਂ ਜਾਣਕਾਰੀ ਦੇ ਦਿੱਤੀ ਜਾਵੇਗੀ।

Also Read : ਕਿਸਾਨ ਮਹਾਂਪੰਚਾਇਤ ‘ਤੇ SC ਦਾ ਰੁਖ ਸਖ਼ਤ, ਕਿਹਾ- ‘ਤੁਸੀ ਸ਼ਹਿਰ ਦਾ ਗਲਾ ਘੋਟ ਰਹੇ ਹੋ’

ਏਅਰ ਇੰਡੀਆ ਨੀਲਾਮੀ ਮਾਮਲੇ ਨੂੰ ਲੈ ਕੇ ਡਿਪਾਰਟਮੈਂਟ ਆਫ ਇਨਵੈਸਟਮੈਂਟ ਐਂਡ ਅਸੈਟ ਮੈਨੇਜਮੈਂਟ ਨੇ ਮੀਡੀਆ ਵਿਚ ਚੱਲ ਰਹੀਆਂ ਖਬਰਾਂ ਦਾ ਖੰਡਨ ਕੀਤਾ ਹੈ। ਡੀਆਈਪੀਏਐੱਮ ਨੇ ਆਪਣੇ ਟਵੀਟ ਵਿਚ ਕਿਹਾ ਕਿ ਏਅਰ ਇੰਡੀਆ ਨੀਲਾਮੀ ਮਾਮਲੇ ਵਿਚ ਭਾਰਤ ਸਰਕਾਰ ਵਲੋਂ ਵਿੱਤੀ ਬੋਲੀਆਂ ਦੇ ਅਪਰੂਵਲ ਦੇ ਸੰਕੇਤ ਦੇਣ ਵਾਲੀ ਮੀਡੀਆ ਰਿਪੋਰਟ ਗਲਤ ਹੈ। ਇਸ ਮਾਮਲੇ ਵਿਚ ਜਦੋਂ ਸਰਕਾਰ ਫੈਸਲਾ ਲਵੇਗੀ ਤਾਂ ਮੀਡੀਆ ਨੂੰ ਸੂਚਿਤ ਕੀਤਾ ਜਾਵੇਗਾ।

Also Read : ਮੱਧ ਪ੍ਰਦੇਸ਼ ‘ਚ ਵੱਡਾ ਹਾਦਸਾ, ਭਿੰਡ-ਗਵਾਲੀਅਰ ਹਾਈਵੇਅ ‘ਤੇ ਬੱਸ ਅਤੇ ਕੰਟੇਨਰ ਦੀ ਟੱਕਰ, 7 ਦੀ ਮੌਤ

ਦਰਅਸਲ ਬਲੂਮਬਰਗ ਦੀ ਰਿਪੋਰਟ ਵਿਚ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਟਾਟਾ ਸਨਸ ਦੀ ਬੋਲੀ ਨੂੰ ਏਅਰ ਇੰਡੀਆ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਟਾਟਾ ਸਨਸ ਨੇ ਮਿਨਿਮਮ ਰਿਜ਼ਰਵ ਪ੍ਰਾਈਜ਼ ਦੇ ਮੁਕਾਬਲੇ 3000 ਕਰੋੜ ਰੁਪਏ ਜ਼ਿਆਦਾ ਦੀ ਬੋਲੀ ਲਾਈ ਸੀ।

Leave a Reply

Your email address will not be published. Required fields are marked *