ਨਵੀਂ ਦਿੱਲੀ : ਦੇਸ਼ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਦੇਖਿਆ ਜਾਵੇ ਤਾਂ ਕੇਰਲ ਹੀ ਇਕ ਅਜਿਹਾ ਰਾਜ ਹੈ, ਜਿੱਥੇ ਦੇਸ਼ ‘ਚ ਰਿਪੋਰਟ ਹੋ ਰਹੇ ਕੁੱਲ ਮਾਮਲਿਆਂ ਦੇ ਅੱਧੇ ਕੇਸ ਦਰਜ ਹੋ ਰਹੇ ਹਨ।ਕੇਰਲ ‘ਚ ਬੀਤੀ ਦਿਨ 12 ਹਜ਼ਾਰ ਮਾਮਲੇ ਦਰਜ ਕੀਤੇ ਗਏ ਸਨ।ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮਾਮਲਿਆਂ ਦੇ ਮੁਤਾਬਿਕ ਪੂਰੇ ਦੇਸ਼ ਵਿਚ 23,529 ਨਵੇਂ ਮਾਮਲੇ ਦਰਜ ਕੀਤੇ ਗਏ ਹਨ।ਸਿਹਤ ਮੰਤਰਾਲੇ ਮੁਤਾਬਿਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 28718 ਸੀ।
Also Read : ਕੈਪਟਨ-ਸ਼ਾਹ ਦੀ ਮੁਲਾਕਾਤ ਨੇ ਵਧਾਈ ਸਿਆਸੀ ਹਲਚਲ, ਕੀ ਭਾਜਪਾ ‘ਚ ਸ਼ਾਮਲ ਹੋਣਗੇ ਕੈਪਟਨ ?
ਕੇਰਲ ‘ਚ ਬੀਤੇ ਦਿਨ 12161 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ।ਇੰਨ੍ਹਾਂ ਨੂੰ ਮਿਲਾ ਕੇ ਦੇਸ਼ ‘ਚ ਅੱਜ 23 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।ਉਥੇ ਹੀ ਬੀਤੇ ਦਿਨ ਸਾਹਮਣੇ ਆਈ ਰਿਪੋਰਟ ਮੁਤਾਬਿਕ ਕੇਰਲ ‘ਚ 155 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।ਇਸਦੇ ਨਾਲ ਹੀ ਕੇਰਲ ‘ਚ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 46,64,971 ਹੋ ਗਈ ਹੈ।ਕੇਰਲ ‘ਚ ਹੁਣ ਤਕ ਕੋਰੋਨਾ ਮਹਾਂਮਾਰੀ ਨਾਲ 24,965 ਲੋਕਾਂ ਦੀ ਮੌਤ ਹੋ ਗਈ ਹੈ।
Also Read : ਦੇਸ਼ ‘ਚ ਮੁੜ ਵਧੀਆਂ ਪੈਟਰੋਲ-ਡੀਜਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ‘ਚ ਤੇਲ ਦੀ ਕੀਮਤ
ਦੇਸ਼ ‘ਚ ਪਿਛਲੇ 24 ਘੰਟਿਆਂ ਵਿਚ ਹੋਈ ਮੌਤਾਂ ਦੀ ਗੱਲ ਕਰੀਏ ਤਾਂ ਵਰਿਵਾਰ ਨੂੰ ਸਾਹਮਣੇ ਆਏ ਅੰਕੜਿਆਂ ਮੁਤਾਬਿਕ ਕੁੱਲ 311 ਲੋਕਾਂ ਦੀ ਮੌਤ ਹੋਈ ਸੀ।ਸਿਹਤ ਮੰਤਰਾਲੇ ਦੇ ਮੁਤਾਬਿਕ ਭਾਰਤ ‘ਚ ਹੁਣ ਤਕ ਕੋਰੋਨਾ ਨਾਲ 3 ਕਰੋੜ 37 ਲੱਖ 39 ਹਜ਼ਾਰ 980 ਮਾਮਲੇ ਸਾਹਮਣੇ ਆ ਚੁੱਕੇ ਹਨ।ਉਥੇ ਹੀ ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ ਸੰਖਿਆ 3 ਕਰੋੜ 30 ਲੱਖ 14 ਹਜ਼ਾਰ 898 ‘ਤੇ ਪਹੁੰਚ ਗਈ ਹੈ,ਅਤੇ ਐਕਟਿਵ ਮਾਮਲੇ ਵੀ ਘੱਟ ਹੋਏ ਹਨ।ਦੇਸ਼ ‘ਚ ਹੁਣ 2 ਲੱਖ 77 ਹਜ਼ਾਰ 020 ਐਕਟਿਵ ਕੇਸ ਹਨ ਅਤੇ ਦੇਸ਼ ਵਿਚ ਹੁਣ ਤਕ 4 ਲੱਖ 48 ਹਜ਼ਾਰ 062 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।



