ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਸਿਆਸੀ ਹਲਚਲ ਤੇਜ਼ ਹੋ ਗਈ ਹੈ।ਅਸਤੀਫੇ ਤੋਂ ਬਾਅਦ ਸਿੱਧੂ ਵਿਰੋਧੀਆਂ ਦੇ ਨਾਲ-ਨਾਲ ਕਾਂਗਰਸ ਦੇ ਲੀਡਰਾਂ ਦੇ ਹੀ ਨਿਸ਼ਾਨੇ ‘ਤੇ ਆ ਗਏ ਹਨ।
Also Read : ਸਿੱਧੂ ਦੇ ਅਸਤੀਫੇ ‘ਤੇ ਮਨੀਸ਼ ਤਿਵਾਰੀ ਨੇ ਕਸਿਆ ਤੰਜ,ਕਹੀ ਇਹ ਵੱਡੀ ਗੱਲ
ਦੱਸ ਦਈਏ ਕਿ ਸਿੱਧੂ ਦੇ ਅਸਤੀਫੇ ‘ਤੇ ਗੁਰਜੀਤ ਸਿੰਘ ਅੋਜਲੇ ਨੇ ਨਿਸ਼ਾਨਾ ਵਿੰਨ੍ਹਿਆ ਹੈ।ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਜੇਕਰ ਕੋਈ ਪਰੇਸ਼ਾਨੀ ਸੀ ਤਾਂ ਉਨ੍ਹਾਂ ਨੂੰ ਪਾਰਟੀ ਦੇ ਵੱਡੇ ਨੇਤਾਵਾਂ ਨਾਲ ਪਹਿਲੇ ਗੱਲ ਕਰਨੀ ਚਾਹੀਦੀ ਸੀ।ਇਸ ਤਰ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ।ਅੋਜਲਾ ਨੇ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਉਸਦਾ ਹੀ ਮਾਨ ਵਧਿਆ ਹੈ। ਕਾਂਗਰਸ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਦਾਰੀ ਦਿੱਤੀ ਗਈ ਸੀ ਉਨ੍ਹਾਂ ਨੂੰ ਉਸ ਦਾ ਮਾਨ ਰੱਖਣਾ ਚਾਹੀਦਾ ਹੈ।



