ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਨ. ਡੀ. ਏ. ਬੈਚਮੇਟਸ (23ਵੇਂ ਅਤੇ 24ਵੇਂ ਕੋਰਸ) ਲਈ ਰਾਤ ਦਾ ਖਾਣਾ ਆਯੋਜਿਤ ਕੀਤਾ ਗਿਆ ਤੇ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਦਾ ਅਜਿਹਾ ਅੰਦਾਜ਼ ਦੇਖਣ ਨੂੰ ਮਿਲਿਆ ਕਿ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
And there was more merriment….@capt_amarinder seemed in full mood to enjoy the moment. Listen in to him singing ‘O gorey gorey…’ from an old Hindi movie. pic.twitter.com/xbwEzBBCw5
— Raveen Thukral (@RT_Media_Capt) September 25, 2021
ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੇ ਫ਼ੌਜੀ ਦੋਸਤਾਂ ਦੇ ਨਾਲ ਫੁਰਸਤ ਦੇ ਪਲਾ ਦਾ ਆਨੰਦ ਮਾਣਦੇ ਵਿਖਾਈ ਦਿੱਤੇ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਫ਼ੌਜੀ ਦੋਸਤਾਂ ਨਾਲ ਓ ‘ਗੋਰੇ-ਗੋਰੇ ਬਾਂਕੇ ਛੋਰੇ’ ਗੀਤ ਗਾਉਂਦੇ ਵਿਖਾਈ ਦਿੱਤੇ। ਕੈਪਟਨ ਵੱਲੋਂ ਗਾਏ ਗਏ ਗੀਤ ਦੀ ਇਕ ਵੀਡੀਓ ਰਵੀਨ ਠੁਕਰਾਲ ਵੱਲੋਂ ਟਵਿੱਟਰ ‘ਤੇ ਸਾਂਝੀ ਕੀਤੀ ਗਈ ਹੈ, ਜਿਸ ‘ਚ ਕੈਪਟਨ ਅਮਰਿੰਦਰ ਸਿੰਘ ਫ਼ੌਜੀ ਦੋਸਤਾਂ ਨਾਲ ਗੀਤ ਗਾਉਂਦੇ ਵਿਖਾਈ ਦੇ ਰਹੇ ਹਨ।
ਪੜੋ ਹੋਰ ਖਬਰਾਂ: CM ਚੰਨੀ ਨੇ ਜਿੱਤਿਆ ਦਿਲ, ਕਿਸਾਨ ਘਰ ਬੈਠ ਕੇ ਖਾਧਾ ਖਾਣਾ



