ਚੰਡੀਗੜ੍ਹ : ਜਿੱਥੇ ਇੱਕ ਪਾਸੇ ਪੰਜਾਬ ਆਪਣੇ ਅਤਿ ਮਹੱਤਵਪੂਰਨ ਝੋਨੇ ਦੇ ਸੀਜ਼ਨ ਵੱਲ੍ਹ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਕੋਰੋਨਾ ਮਹਾਮਾਰੀ, ਬੇਰੁਜ਼ਗਾਰੀ, ਘੁਟਾਲਿਆਂ ਅਤੇ ਵਿਆਪਕ ਭ੍ਰਿਸ਼ਟਾਚਾਰ ਦੇ ਮਾਰੂ ਅਸਰ ਨਾਲ ਵੀ ਜੱਦੋ-ਜਹਿਦ ਜਾਰੀ ਹੈ।
Also Read : ਅੱਜ PM ਮੋਦੀ ਦੀ ਜੋ ਬਿਡੇਨ ਨਾਲ ਹੋਵੇਗੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ
ਇਸੇ ਦੌਰਾਨ, ਕਾਂਗਰਸ ਸਰਕਾਰ ਨੇ ਸੂਬੇ ਨੂੰ ਮੰਤਰੀ ਮੰਡਲ ਦੀ ਉਡੀਕ ‘ਤੇ ਲਗਾ ਰੱਖਿਆ ਹੈ, ਕਿਉਂਕਿ ਉਨ੍ਹਾਂ ਨੂੰ ਹਾਲੇ ਦਿੱਲੀ ਤੋਂ ਫ਼ਰਮਾਨ ਜਾਰੀ ਹੋਣਾ ਬਾਕੀ ਹੈ। ਸੂਬੇ ਅਤੇ ਸੂਬਾਵਾਸੀਆਂ ਨੂੰ ਦਰਕਿਨਾਰ ਕਰਨ ਵਾਲੀ ਇਸ ਕਾਂਗਰਸ ਸਰਕਾਰ ਨੂੰ ਪੰਜਾਬ ਮੁਆਫ਼ ਨਹੀਂ ਕਰੇਗਾ!



