ਜਲੰਧਰ ਪਹੁੰਚੇ ਨਵੇਂ CM ਚਰਨਜੀਤ ਸਿੰਘ ਚੰਨੀ, ਡੇਰਾ ਬੱਲਾਂ ਵਿਖੇ ਹੋਏ ਨਤਮਸਤਕ

ਜਲੰਧਰ :  ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਨਵੇਂ CM ਚਰਨਜੀਤ ਸਿੰਘ ਚੰਨੀ ਜਲੰਧਰ ਪਹੁੰਚ ਗਏ ਹਨ। ਜਿਥੇ ਉਹ ਡੇਰਾ ਬੱਲਾਂ ਵਿਖੇ ਨਤਮਸਤਕ ਹੋਏ…

ਜਲੰਧਰ :  ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਨਵੇਂ CM ਚਰਨਜੀਤ ਸਿੰਘ ਚੰਨੀ ਜਲੰਧਰ ਪਹੁੰਚ ਗਏ ਹਨ। ਜਿਥੇ ਉਹ ਡੇਰਾ ਬੱਲਾਂ ਵਿਖੇ ਨਤਮਸਤਕ ਹੋਏ ਅਤੇ ਗੁਰੂ ਜੀ ਦਾ ਆਸ਼ਿਰਵਾਦ ਲਿਆ। ਚੰਨੀ ਦੀ ਫੇਰੀ ਨੂੰ ਧਿਆਨ ’ਚ ਰੱਖਦੇ ਹੋਏ ਪੁਲਸ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਹਨ। ਪੁਲਸ ਵੱਲੋਂ ਨੈਸ਼ਨਲ ਹਾਈਵੇਅ ਤੋਂ ਲੈ ਕੇ ਡੇਰਾ ਬੱਲਾਂ ਤੱਕ ਰੂਟ ਲਗਾ ਦਿੱਤਾ ਗਿਆ।

Also Read : ਵਿਲੱਖਣ ਹੀ ਅੰਦਾਜ਼ ‘ਚ ਦਿੱਖੇ ਚੰਨੀ ਅਤੇ ਸਿੱਧੂ, ਸਟਾਲ ‘ਤੇ ਬੈਠ ਕੇ ਲਿਆ ਚਾਹ ਦਾ ਸੁਆਦ

ਜ਼ਿਕਰਯੋਗ ਹੈ ਮੁੱਖ ਮੰਤਰੀ  ਤੋਂ ਬਾਅਦ ਚਰਨਜੀਤ ਸਿੰਘ ਚੰਨੀ ਬਣਨ ਅੱਜ ਆਪਣੀ ਪਹਿਲੀ ਫੇਰੀ ਦੌਰਾਨ ਅੰਮ੍ਰਿਤਸਰ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਰਾਮ ਤੀਰਥ ਅਤੇ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਏ। ਜਿਸ ਤੋਂ ਬਾਅਦ ਉਹ ਨਵਜੋਤ ਸਿੰਘ ਸਿੱਧੂ ਦੇ ਕਹਿਣ ‘ਤੇ ਕੂਪਰ ਰੋਡ’ ਤੇ ਗਿਆਨੀ ਟੀ ਸਟਾਲ ‘ਤੇ ਰੁਕੇ। ਸੜਕ ਦੇ ਕਿਨਾਰੇ ਬੈਠ ਕੇ, ਉਨ੍ਹਾਂ ਨੇ ਸਿੱਧੂ ਓਮ ਪ੍ਰਕਾਸ਼ ਸੋਨੀ ਅਤੇ ਸੁਖਬਿੰਦਰ ਸਿੰਘ ਸੁਖਸਰਕਾਰੀਆ ਨਾਲ ਚਾਹ, ਕਚੌਰੀਆਂ ਅਤੇ ਸੈਂਡਵਿਚ ਦਾ ਅਨੰਦ ਲਿਆ।

Also Read : ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਤੇ ਫਲੈਕਸਾਂ ਹਟਾਉਣ ਦੇ ਆਦੇਸ਼ ਜਾਰੀ

ਜਦੋਂ ਲੋਕਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੱਤੀ, ਤਾਂ ਉਨ੍ਹਾਂ ਨੇ ਸ਼ਾਇਰਾਨਾ  ਅੰਦਾਜ਼ ਵਿੱਚ ਕਿਹਾ, “ਚਲਤੇ ਫਿਰਤੇ ਮਹਿਤਾਬ ਦਿਖਾਏਂਗੇ ਤੁਮਹੇ, ਹਮਸੇ ਮਿਲਣਾ ਪੰਜਾਬ ਦਿਖਾਏਂਗੇ ਤੁਮਹੇ”,ਇਸ ਤੋਂ  ਬਾਅਦ ਉਨ੍ਹਾਂ ਨੇ ਕਿਹਾ, ‘ਛਾਂਦ ਹਰ ਛੱਤ ਪਰ ਹੈ ਸੂਰਜ ਹਰ ਆਂਗਨ ਮੈਂ,ਨੀਂਦ ਸੇ ਜਾਗੋ ਨਏ ਖੁਆਬ ਦਿਖਾਏਂਗੇ ਤੁਮਹੇ’। ਸਾਰੇ ਨੇਤਾ ਲਗਭਗ ਪੰਦਰਾਂ ਮਿੰਟ ਉੱਥੇ ਰਹੇ। ਆਪਣੇ ਪੁਰਾਣੇ ਅੰਦਾਜ਼ ਵਿੱਚ ਚੰਨੀ ਨੇ ਲੋਕਾਂ ਨੂੰ ਇੱਕ ਚੰਗਾ ਪੰਜਾਬ ਬਣਾਉਣ ਦਾ ਵਾਅਦਾ ਵੀ ਕੀਤਾ। ਲੋਕਾਂ ਨੇ ਮੁੱਖ ਮੰਤਰੀ ਦਾ ਇਹ ਰੂਪ ਬਹੁਤ ਪਸੰਦ ਕੀਤਾ।ਇਸ ਦੇ ਬਾਅਦ ਚਰਨਜੀਤ ਸਿੰਘ ਚੰਨੀ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦੇਣ ਪਹੁੰਚੇ ਸਨ।

 

Leave a Reply

Your email address will not be published. Required fields are marked *