ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਉੱਤੇ ਦੇਸ਼ ਨੇ ਵੈਕਸੀਨੇਸ਼ਨ ਮੁਹਿੰਮ ਵਿਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਕ ਦਿਨ ਵਿਚ ਪਹਿਲੀ ਵਾਰ ਦੋ ਕਰੋੜ ਤੋਂ ਵਧੇਰੇ ਟੀਕੇ ਲਾਏ ਗਏ ਹਨ। ਅਜੇ ਅੱਜ ਦੇ ਦਿਨ ਦਾ ਟੀਕਾਕਰਨ ਜਾਰੀ ਹੈ ਤੇ ਸਾਰੇ ਸੂਬੇ ਜ਼ਿਆਦਾ ਤੋਂ ਜ਼ਿਆਦਾ ਟੀਕੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵੈਕਸੀਨੇਸ਼ਨ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੋ-ਵਿਨ ਪਲੇਟਫਾਰਮ ਦੇ ਰਾਹੀਂ ਦੋ ਕਰੋੜ ਤੋਂ ਵਧੇਰੇ ਲੋਕਾਂ ਦਾ ਟੀਕਾਕਰਨ ਹੋਣ ਦੀ ਜਾਣਕਾਰੀ ਮਿਲੀ ਹੈ।
ਪੜੋ ਹੋਰ ਖਬਰਾਂ: MP ਸ਼ਵੇਤ ਮਲਿਕ ਦੀ ਕੋਠੀ ‘ਤੇ ਲੱਗੇ ਮੋਰਚੇ ‘ਚ ਕਿਸਾਨ ਦੀ ਹਾਰਟ ਅਟੈਕ ਕਾਰਨ ਮੌਤ
ਕੋ-ਵਿਨ ਦੇ ਮੁਤਾਬਕ ਹੁਣ ਤੱਕ ਸਵੇਰ ਤੋਂ ਸ਼ਾਮ ਤਕਰੀਬਨ 5 ਵਜੇ ਤੱਕ ਦੋ ਕਰੋੜ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਇਕ ਦਿਨ ਵਿਚ ਇੰਨੇ ਜ਼ਿਆਦਾ ਟੀਕੇ ਲਾਏ ਗਏ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਅਕਤੂਬਰ ਮੱਧ ਤੱਕ ਇਕ ਅਰਬ ਟੀਕੇ ਲੱਗ ਜਾਣ ਦੀ ਆਸ ਕਰ ਰਹੀ ਹੈ। ਇਸ ਵਿਚ ਪਹਿਲੇ ਤੇ ਦੂਜੇ ਡੋਜ਼ ਦੋਵੇਂ ਸ਼ਾਮਲ ਹਨ।
ਪੜੋ ਹੋਰ ਖਬਰਾਂ: ਪੰਜਾਬ ਮੁੱਖ ਮੰਤਰੀ ਦੀ ਕੈਬਨਿਟ ਨਾਲ ਅਹਿਮ ਮੀਟਿੰਗ, ਲਏ ਕਈ ਵੱਡੇ ਫੈਸਲੇ
ਸ਼ੁੱਕਰਵਾਰ ਨੂੰ 1:40 ਵਜੇ ਇਕ ਕਰੋੜ ਦਾ ਅੰਕੜਾ ਪਾਰ ਹੋ ਗਿਆ ਸੀ ਜਦਕਿ ਅੱਗੇ ਦੇ 50 ਲੱਖ ਸਿਰਫ 100 ਮਿੰਟਾਂ ਵਿਚ ਪਾਰ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਤਕਰੀਬਨ ਢਾਈ ਕਰੋੜ ਡੋਜ਼ ਦਾ ਰਿਕਾਰਡ ਬਣਾਇਆ ਜਾ ਸਕਦਾ ਹੈ। ਅਜਿਹੀ ਉਮੀਦ ਇਸ ਲਈ ਵੀ ਹੈ ਕਿਉਂਕਿ ਦੇਸ਼ ਵਿਚ ਤਕਰੀਬਨ ਇਕ ਲੱਖ ਸਾਈਟਾਂ ਉੱਤੇ ਟੀਕੇ ਲਾਏ ਜਾ ਰਹੇ ਹਨ।
ਪੜੋ ਹੋਰ ਖਬਰਾਂ: ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਮਿਲੀ ਤਰਸ ਦੇ ਆਧਾਰ ‘ਤੇ ‘ਸਰਕਾਰੀ ਨੌਕਰੀ’
ਦੱਸ ਦਈਏ ਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਤੋਂ ਹੀ ਭਾਰਤ ਸਣੇ ਹੋਰ ਦੇਸ਼ਾਂ ਦੇ ਵਿਗਿਆਨੀ ਕੋਰੋਨਾ ਦੀ ਰੋਕਥਾਮ ਵਾਲੇ ਟੀਕੇ ਬਣਾਉਣ ਵਿਚ ਲੱਗ ਗਏ ਸਨ। ਪਹਿਲਾਂ ਜਿਥੇ ਕਈ ਸਾਲ ਵੈਕਸੀਨ ਬਣਾਉਣ ਵਿਚ ਲੱਗ ਜਾਂਦੇ ਸਨ ਪਰ ਮਹਾਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਰਫ ਇਕ ਸਾਲ ਦੇ ਅੰਦਰ ਹੀ ਵਿਗਿਆਨੀਆਂ ਨੇ ਟੀਕਾ ਬਣਾ ਲਿਆ। ਦੇਸ਼ ਵਿਚ ਭਾਰਤ ਬਾਇਓਟੈਕ ਦੀ ਕੋਵੈਕਸੀਨ, ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਕੋਵੀਸ਼ੀਲਡ ਤੇ ਰੂਸ ਦੀ ਸਪੁਤਨਿਕ-ਵੀ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਹੋਰ ਕਈ ਕੰਪਨੀਆਂ ਦੇ ਟੀਕੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।



