ਅੰਮ੍ਰਿਤਸਰ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਚੱਲੀਆਂ ਗੋਲੀਆਂ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਕੁਝ ਨੌਜਵਾਨਾਂ ਵੱਲੋਂ ਅੰਕੁਸ਼ ਨਾਮ ਦੇ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਜਦ ਅੰਕੁਸ਼ ਜਾਨ ਬਚਾ ਕੇ…

ਅੰਮ੍ਰਿਤਸਰ: ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਕੁਝ ਨੌਜਵਾਨਾਂ ਵੱਲੋਂ ਅੰਕੁਸ਼ ਨਾਮ ਦੇ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਜਦ ਅੰਕੁਸ਼ ਜਾਨ ਬਚਾ ਕੇ ਭੱਜਣ ਲੱਗਿਆ ਤਾਂ ਉਸ ਉੱਤੇ ਫਾਈਰਿੰਗ ਵੀ ਕੀਤੀ ਗਈ। ਪਰ ਗਨੀਮਤ ਇਹ ਰਹੀ ਕਿ ਗੋਲੀ ਲੱਗਣ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਫ਼ਿਲਹਾਲ ਜ਼ਖਮੀ ਅੰਕੁਸ਼ ਨੂੰ ਅੰਮ੍ਰਿਤਸਰ ਦੇ ਸਿਵਿਲ ਹਸਪਤਾਲ਼ ਵਿਚ ਦਾਖਿਲ ਕਰਵਾਇਆ ਗਿਆ ਹੈ।

ਪੜੋ ਹੋਰ ਖਬਰਾਂ: ਕਿਸਾਨ ਆਗੂ ਚਢੂਨੀ ਦਾ ਵੱਡਾ ਐਲਾਨ, 16 ਸਤੰਬਰ ਨੂੰ ਤਰਨਤਾਰਨ ‘ਚ ਕੀਤੀ ਜਾਵੇਗੀ ਵੱਡੀ ਰੈਲੀ

ਮਿਲੀ ਜਾਣਕਾਰੀ ਮੁਤਾਬਕ ਮਾਮਲਾ ਦੋ ਦੋਸਤਾਂ ਵਿਚਾਲੇ ਪੁਰਾਣੀ ਰੰਜਿਸ਼ ਦਾ ਹੈ। ਅੱਜ ਤੋਂ ਪਹਿਲਾਂ ਅੰਕੁਸ਼ ਅਤੇ ਤਰਨ ਦੋਵੇਂ ਇਕੱਠੇ ਜੇਲ ਵਿਚ ਰਹਿ ਕੇ ਆਏ ਸਨ ਅਤੇ ਉਥੇ ਹੀ ਉਨ੍ਹਾਂ ਦੀ ਦੋਸਤੀ ਹੋਈ, ਜਿਸ ਤੋਂ ਕੁਝ ਸਮੇਂ ਬਾਅਦ ਦੋਨਾਂ ਵਿਚਾਲੇ ਕੁਝ ਸਮੇਂ ਬਾਅਦ ਦੋਸਤੀ ਟੁੱਟ ਗਈ। ਹੁਣ ਅੰਕੁਸ਼ ਮੁਤਾਬਕ ਉਹ ਆਪਣੇ ਘਰ ਦੇ ਬਾਹਰ ਆਇਆ ਤਾਂ ਤਰੁਨ ਅਪਣੇ 20 ਤੋਂ 25 ਸਾਥੀਆਂ ਨਾਲ ਉਸ ਦੇ ਘਰ ਦੇ ਬਾਹਰ ਆਇਆ ਅਤੇ ਪਹਿਲਾਂ ਉਸ ਦੇ ਨਾਲ ਹੱਥ ਮਿਲਾਇਆ ਤੇ ਉਸ ਤੋਂ ਬਾਅਦ ਉਸ ਦੇ ਨਾਲ ਆਏ ਸਾਥੀਆਂ ਨੇ ਅਕੁੰਸ਼ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਅੰਕੁਸ਼ ਜਾਨ ਬਚਾ ਕੇ ਭੱਜਣ ਲੱਗਿਆ ਤਾਂ ਉਨ੍ਹਾਂ ਉਕਤ ਹਮਲਾਵਰਾਂ ਵਲੋਂ ਫਾਈਰਿੰਗ ਵੀ ਕੀਤੀ ਗਈ। ਪਰ ਖੁਸ਼ਕਿਸਮਤੀ ਰਹੀ ਕਿ ਗੋਲੀ ਕਿਸੇ ਨੂੰ ਲੱਗੀ ਨਹੀਂ। 

ਪੜੋ ਹੋਰ ਖਬਰਾਂ: ਹਿਮਾਚਲ ‘ਚ ਭਿਆਨਕ ਅੱਗ, ਇਕੋ ਪਰਿਵਾਰ ਦੇ 3 ਬੱਚਿਆਂ ਸਣੇ 4 ਲੋਕਾਂ ਦੀ ਮੌਤ

ਅੰਕੁਸ਼ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਹੈ। ਓਧਰ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। 

ਪੜੋ ਹੋਰ ਖਬਰਾਂ: ਰਾਹਤ ਦੀ ਖਬਰ: ਕੋਰੋਨਾ ਦੀ ਧੀਮੀ ਪਈ ਰਫਤਾਰ, ਬੀਤੇ 24 ਘੰਟਿਆਂ ‘ਚ 25 ਹਜ਼ਾਰ ਨਵੇ ਮਾਮਲੇ

Leave a Reply

Your email address will not be published. Required fields are marked *