ਗਾਂਧੀਨਗਰ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪਾਰਟੀ ਵਿਚ ਸਮੇਂ ਦੇ ਨਾਲ-ਨਾਲ ਡਿਊਟੀਆਂ ਬਦਲਦੀਆਂ ਰਹਿੰਦੀਆਂ ਹਨ। ਪਾਰਟੀ ਵਿਚ ਇਹ ਸੁਭਾਵਿਕ ਹੈ। ਮੈਨੂੰ ਪੰਜ ਸਾਲ ਲਈ ਮੁੱਖ ਮੰਤਰੀ ਦੀ ਜ਼ਿੰਮੇਦਾਰੀ ਮਿਲੀ, ਇਹ ਬਹੁਤ ਵੱਡੀ ਗੱਲ ਹੈ।
ਪੜੋ ਹੋਰ ਖਬਰਾਂ: ਲੁਧਿਆਣਾ ‘ਚ ਭਾਜਪਾ ਤੇ ਕਾਂਗਰਸੀ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ, ਹਾਲਾਤ ਤਣਾਅਪੂਰਨ
ਰੁਪਾਣੀ ਨੇ ਕਿਹਾ ਕਿ ਜੇਪੀ ਨੱਡਾ ਜੀ ਦਾ ਮਾਰਗਦਰਸ਼ਨ ਮੇਰੇ ਲਈ ਸਭ ਕੁਝ ਸੀ। ਹੁਣ ਮੈਨੂੰ ਜੋ ਵੀ ਜ਼ਿੰਮੇਦਾਰੀ ਮਿਲੇਗੀ ਮੈਂ ਉਸ ਨੂੰ ਨਿਭਾਵਾਂਗਾ। ਅਸੀਂ ਅਹੁਦਾ ਨਹੀਂ ਜ਼ਿੰਮੇਦਾਰੀ ਕਹਿੰਦੇ ਹਾਂ। ਮੈਨੂੰ ਜੋ ਜ਼ਿੰਮੇਦਾਰੀ ਮਿਲੀ ਸੀ ਉਹ ਮੈਂ ਪੂਰੀ ਕੀਤੀ ਹੈ। ਅਸੀਂ ਪ੍ਰਦੇਸ਼ ਦੀਆਂ ਚੋਣਾਂ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਲੜਦੇ ਹਾਂ ਤੇ 2022 ਦੀਆਂ ਚੋਣਾਂ ਵੀ ਉਨ੍ਹਾਂ ਦੀ ਅਗਵਾਈ ਵਿਚ ਲੜਾਂਗੇ।
ਪੜੋ ਹੋਰ ਖਬਰਾਂ: ਰਾਜਪੁਰਾ ‘ਚ ਪਟਾਕਿਆਂ ਕਾਰਨ ਹੋਇਆ ਧਮਾਕਾ, ਇਕ ਬੱਚੇ ਦੀ ਮੌਤ
ਦੱਸ ਦਈਏ ਕਿ ਰੁਪਾਣੀ ਨੇ 26 ਦਸੰਬਰ 2017 ਨੂੰ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਬੀਜੇਪੀ ਨੇ ਗੁਜਰਾਤ ਵਿਚ 182 ਸੀਟਾਂ ਵਿਚੋਂ 99 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ। ਵਿਧਾਨਮੰਡਲ ਦਲ ਦੀ ਬੈਠਕ ਵਿਚ ਰੁਪਾਣੀ ਨੂੰ ਵਿਧਾਇਕ ਦਲ ਦਾ ਨੇਤਾ ਤੇ ਨਿਤਿਨ ਪਟੇਲ ਨੂੰ ਉਪਨੇਤਾ ਚੁਣਿਆ ਗਿਆ ਸੀ।



