ਨਵੀਂ ਦਿੱਲੀ– ਜਿਨ੍ਹਾਂ ਲੋਕਾਂ ਕੋਲ ਪੁਰਾਣੇ ਸਮਾਰਟਫੋਨ ਹਨ ਉਨ੍ਹਾਂ ਲਈ ਇਕ ਬੁਰੀ ਖਬਰ ਹੈ। ਦੁਨੀਆ ਦਾ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਵਟਸਐਪ 1 ਨਵੰਬਰ ਤੋਂ ਪੁਰਾਣੇ ਸਮਾਰਟਫੋਨਜ਼ ’ਤੇ ਕੰਮ ਨਹੀਂ ਕਰੇਗਾ। ਵਟਸਐਪ ਲਗਾਤਾਰ ਪੁਰਾਣੇ ਫੋਨਾਂ ’ਤੇ ਆਪਣੇ ਸਪੋਰਟ ਨੂੰ ਬੰਦ ਕਰ ਰਿਹਾ ਹੈ ਅਤੇ ਹੁਣ ਵਟਸਐਪ 43 ਪੁਰਾਣੇ ਸਮਾਰਟਫੋਨ ਮਾਡਲਾਂ ’ਤੇ ਕੰਮ ਨਹੀਂ ਕਰੇਗਾ।
ਪੜੋ ਹੋਰ ਖਬਰਾਂ: 15 ਸਤੰਬਰ ਨੂੰ ਲਾਂਚ ਹੋਵੇਗਾ ਸੰਸਦ ਟੀਵੀ, ਸਿੱਧੀ ਪ੍ਰਸਾਰਿਤ ਹੋਵੇਗੀ ਕਾਰਵਾਈ
ਮੀਡੀਆ ਦੀ ਇਕ ਰਿਪੋਰਟ ਮੁਤਾਬਕ ਐਂਡਰਾਇਡ 4.0.4 ’ਤੇ ਚੱਲਣ ਵਾਲੇ ਫੋਨਾਂ ’ਤੇ ਵਟਸਐਪ ਨਹੀਂ ਚੱਲੇਗਾ। ਇਸ ਤੋਂ ਇਲਾਵਾ ਆਈ. ਓ. ਐੱਸ. 9 ’ਤੇ ਚੱਲਣ ਵਾਲੇ ਆਈਫੋਨ ’ਤੇ ਵੀ ਇਸਦਾ ਸਪੋਰਟ ਬੰਦ ਹੋ ਜਾਏਗਾ।
ਫੋਨ ਜਿਨ੍ਹਾਂ ’ਤੇ ਵਟਸਐਪ ਨਹੀਂ ਕਰੇਗਾ ਕੰਮ
ਐਪਲ
ਆਈਫੋਨ ਐੱਸ.ਈ., ਆਈਫੋਨ 6ਐੱਸ, ਆਈਫੋਨ 6 ਐੱਸ. ਪਲੱਸ
ਸੈਮਸੰਗ
ਸੈਮਸੰਗ ਗਲੈਕਸੀ ਟ੍ਰੈਂਡ ਲਾਈਟ, ਸੈਮਸੰਗ ਗਲੈਕਸੀ ਟ੍ਰੈਂਡ ਲਾਈਟ 11, ਸੈਮਸੰਗ ਗਲੈਕਸੀ ਲਾਈਟ ਐੱਸ 11, ਸੈਮਸੰਗ ਗਲੈਕਸੀ ਐੱਸ 3 ਮਿੰਨੀ, ਸੈਮਸੰਗ ਗਲੈਕਸੀ ਐਕਸਕਵਰ 2, ਗਲੈਕਸੀ ਕੋਰ ਅਤੇ ਗਲੈਕਸੀ ਐੱਸ 2।
ਪੜੋ ਹੋਰ ਖਬਰਾਂ: ਕਰਨਾਲ ਲਾਠੀਚਾਰਜ ਨਾਲ ਜੁੜੀ ਵੱਡੀ ਖਬਰ, ਪੀੜਤ ਪਰਿਵਾਰ ਦੇ 2 ਮੈਂਬਰਾਂ ਨੂੰ ਮਿਲੇਗੀ ਨੌਕਰੀ
ਜੈੱਡ. ਟੀ. ਈ.
ਜੈੱਡ. ਟੀ. ਈ. ਗ੍ਰੈਂਡ ਐੱਸ ਫੈਲੈਕਸ, ਜੈੱਡ ਟੀ. ਈ. ਵੀ. 956, ਗ੍ਰੈਂਡ ਐਕਸ ਕਵਾਡ ਵੀ 987 ਅਤੇ ਗ੍ਰੈਂਡ ਮੈਮੋ।
ਹੁਵਾਵੇ
ਹੁਵਾਵੇ ਅਸੈਂਡ ਜੀ 740, ਅਸੈਂਡ ਮੇਟ, ਅਸੈਂਡ ਡੀ ਕਵਾਡ ਐਕਸ. ਐੱਲ., ਅਸੈਂਡ ਪੀ 1 ਐੱਸ. ਅਤੇ ਅਸੈਂਡ ਡੀ 2।
ਸੋਨੀ
ਸੋਨੀ ਐਕਸਪੀਰੀਆ ਮਿਰੋ, ਸੋਨੀ ਰਿਆ ਨੀਓ ਐੱਲ, ਐਕਸਪੀਰੀਆ ਆਰਕ ਐੱਸ।
ਪੜੋ ਹੋਰ ਖਬਰਾਂ: ਕੋਰੋਨਾ ਤੋਂ ਮਿਲੀ ਕੁਝ ਰਾਹਤ, ਬੀਤੇ 24 ਘੰਟਿਆਂ ‘ਚ 33 ਹਜ਼ਾਰ ਮਾਮਲੇ ਆਏ ਸਾਹਮਣੇ
ਐੱਲ. ਜੀ.
ਐੱਲ. ਜੀ. ਲੁਸਿਡ2, ਆਪਟੀਮਸ ਐੱਫ 7, ਆਪਟੀਮਸ ਐੱਫ 5, ਆਪਟੀਮਸ ਐੱਲ 3 11 ਡੂਯੋਲ, ਆਪਟੀਮਸ ਐੱਫ 5, ਆਪਟੀਮਸ ਐੱਲ 5 11, ਆਪਟੀਮਸ L5 ਡੂਯੋਲ, ਆਪਟੀਮਸ ਐੱਲ 3 11, ਆਪਟੀਮਸ ਐੱਲ 7, ਆਪਟੀਮਸ ਐੱਲ 7 11 ਡੂਯੋਲ, ਆਪਟੀਮਸ ਐੱਲ 7 11, ਆਪਟੀਮਸ ਐੱਫ 6 ਐਨੈਕਟ, ਆਪਟੀਮਸ ਐੱਲ 4 11 ਡੂਯੋਲ, ਆਪਟੀਮਸ ਐੱਫ3, ਆਪਟੀਮਸ ਐੱਲ 4 11, ਆਪਟੀਮਸ ਐੱਲ 2 11, ਆਪਟੀਮਸ ਨਾਈਟ੍ਰੋ ਐੱਚ. ਡੀ. ਅਤੇ 4 ਐਕਸ ਐੱਚ. ਡੀ. ਅਤੇ ਆਪਟੀਮਸ ਐੱਫ 3 ਕਿਊ।
ਬਾਕੀ ਫੋਨ
ਅਲਕਾਟੈੱਲ ਵਨ ਟਚ ਈਵੋ 7, ਆਰਕੋਸ 53 ਪਲੈਟੀਨਮ, ਐੱਚ. ਟੀ. ਸੀ. ਡਿਜ਼ਾਇਰ 500 ਕੈਟਰਪਿਲਰ ਕੈਟ ਬੀ15, ਵਿਕੋ ਸਿੰਕ ਫਾਈਵ, ਵਿਕੋ ਡਾਰਕਨਾਈ, ਲੇਨੋਵੋ ਏ 820, ਯੂ. ਐੱਮ. ਆਈ. ਐਕਸ 2, ਫੇਆ ਐੱਫ 1 ਅਤੇ ਟੀ. ਐੱਚ. ਐੱਲ. ਡਬਲਯੂ 8।



