ਠੇਕਾ ਕੰਪਨੀ ਨੇ ਦਿੱਤੀ ਚਿਤਾਵਨੀ, ਕੱਚੇ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ 

ਪਟਿਆਲਾ (ਇੰਟ.)- ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵਲੋਂ ਆਪਣੇ ਹੱਕੀ ਮੰਗਾਂ ਲਈ ਪੱਕੀ ਨੌਕਰੀ ਦੀ ਮੰਗ ਕਰ ਰਹੇ ਠੇਕਾ ਮੁਲਾਜ਼ਮਾਂ ਤੋਂ ਕੱਚੀ ਨੌਕਰੀ ਵੀ ਖੁੰਝ ਸਕਦੀ…

ਪਟਿਆਲਾ (ਇੰਟ.)- ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵਲੋਂ ਆਪਣੇ ਹੱਕੀ ਮੰਗਾਂ ਲਈ ਪੱਕੀ ਨੌਕਰੀ ਦੀ ਮੰਗ ਕਰ ਰਹੇ ਠੇਕਾ ਮੁਲਾਜ਼ਮਾਂ ਤੋਂ ਕੱਚੀ ਨੌਕਰੀ ਵੀ ਖੁੰਝ ਸਕਦੀ ਹੈ। ਇਸ ਸਬੰਧੀ ਠੇਕਾ ਕੰਪਨੀ ਨੇ ਕੱਚੇ ਮੁਲਾਜ਼ਮਾਂ ਨੂੰ ਹੜਤਾਲ ਖ਼ਤਮ ਕਰਕੇ ਤੁਰੰਤ ਕੰਮ ’ਤੇ ਪਰਤਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਅੱਜ ਤੋਂ ਕੰਮ ’ਤੇ ਨਾ ਆਉਣ ਵਾਲਿਆਂ ਨੂੰ ਨੌਕਰੀ ਤੋਂ ਕੱਢ ਦੇਣ ਦੀ ਚਿਤਾਵਨੀ ਵੀ ਦਿੱਤੀ ਹੈ। ਦੂਜੇ ਪਾਸੇ ਟੈਂਡਰ ਮੁਤਾਬਕ ਸ਼ਰਤਾਂ ਪੂਰੀਆਂ ਨਾ ਕਰਨ ’ਤੇ ਟਰਾਂਸਪੋਰਟ ਵਿਭਾਗ ਵੱਲੋਂ ਸਬੰਧਤ ਕੰਪਨੀ ’ਤੇ ਵੀ ਤਲਵਾਰ ਲਟਕ ਗਈ ਹੈ।

Punjab roadways contractual workers on 3-day strike from Tuesday, 1,560  buses to stay off road - Hindustan Times

Read more- ‘ਕਿਸਾਨਾਂ ਦੀ ਕਚਿਹਰੀ’: ਕਿਸਾਨ ਜਥੇਬੰਦੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸ਼ੁਰੂ

ਜਾਣਕਾਰੀ ਅਨੁਸਾਰ ਪੀਆਰਟੀਸੀ ਵਿਚ ਐੱਸਐੱਸ ਪ੍ਰੋਵਾਈਡਰਜ਼ ਕੰਪਨੀ ਵੱਲੋਂ ਮੈਨਪਾਵਰ ਮੁਹੱਈਆ ਕਰਵਾਈ ਗਈ ਹੈ ਜਿਸ ਵਿਚ ਡਰਾਈਵਰ, ਕੰਡਕਟਰ, ਵਰਕਸ਼ਾਪ ਸਟਾਫ ਤੇ ਦਫਤਰੀ ਸਟਾਫ ਜੋ 6 ਸਤੰਬਰ ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਹੇ ਹਨ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਡਿਊਟੀ ’ਤੇ ਸਬੰਧਤ ਡਿਪੂ ਵਿਚ ਫੌਰੀ ਤੌਰ ’ਤੇ ਹਾਜ਼ਰ ਹੋਣ, ਜਿਹੜੇ ਕਾਮੇ 9 ਸਤੰਬਰ ਤਕ ਆਪਣੀ ਬਣਦੀ ਡਿਊਟੀ ’ਤੇ ਹਾਜ਼ਰ ਨਹੀਂ ਹੁੰਦੇ, ਉਨ੍ਹਾਂ ਦੀਆਂ ਸੇਵਾਵਾਂ ਕੰਪਨੀ ਵੱਲੋਂ ਵਾਪਸ ਲੈ ਲਈਆਂ ਜਾਣਗੀਆਂ ਤੇ ਉਨ੍ਹਾਂ ਦੀ ਜਗ੍ਹਾ ’ਤੇ ਨਵੀਂ ਭਰਤੀ ਕਰ ਦਿੱਤੀ ਜਾਵੇਗੀ। ਇਸ ਸਬੰਧੀ ਕੰਪਨੀ ਵੱਲੋਂ ਮੁਲਾਜ਼ਮਾਂ ਨੂੰ ਜਨਤਕ ਸੂਚਨਾ ਵੀ ਜਾਰੀ ਕੀਤੀ ਗਈ ਹੈ।

Hoardings in Punjab Roadways Non Ac Buses Ludhiana 6, Hoardings Punjab  Roadways Non Ac Buses Ludhiana 6, buy & sell Hoarding in Punjab Roadways  Non Ac Buses Ludhiana 6

ਪੜੋ ਹੋਰ ਖਬਰਾਂ: ਸਿਸਵਾਂ ਫਾਰਮ ਵੱਲ ਰੋਡਵੇਜ਼ ਮੁਲਾਜ਼ਮਾਂ ਦਾ ਕੂਚ, CM ਰਿਹਾਇਸ਼ ਦਾ ਕਰਨਗੇ ਘੇਰਾਓ
ਮੁਲਾਜ਼ਮਾਂ ਦੇ ਅਚਾਨਕ ਹਡ਼ਤਾਲ ’ਤੇ ਜਾਣ ਨਾਲ ਜਿੱਥੇ ਪੀਆਰਟੀਸੀ ਨੂੰ ਆਰਥਿਕ ਨੁਕਸਾਨ ਹੋਇਆ ਹੈ, ਉਥੇ ਹੀ ਜਨਤਾ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਂਡਰ ਦੇਣ ਮੌਕੇ ਟਰਾਂਸਪੋਰਟ ਵਿਭਾਗ ਵੱਲੋਂ ਸ਼ਰਤਾਂ ਵਿਚ ਦਰਜ ਕੀਤਾ ਗਿਆ ਹੈ ਕਿ ਸਫਲ ਬੋਲੀਕਾਰ ਹਮੇਸ਼ਾ ਕਿਸੇ ਲੋਡ਼ੀਂਦੀ ਸਥਿਤੀ ਨੂੰ ਪੂਰਾ ਕਰਨ ਲਈ ਲੋਡ਼ੀਂਦੀ ਰਾਖਵੀਂ ‘ਮੈਨ ਪਾਵਰ’ ਰੱਖੇਗਾ ਤਾਂ ਜੋ ਪੀਆਰਟੀਸੀ ਦੇ ਕੰਮ ਨੂੰ ਨੁਕਸਾਨ ਨਾ ਹੋਵੇ। ਜੇ ਸਫਲ ਬੋਲੀਕਾਰ ਸਮਝੌਤੇ ਅਨੁਸਾਰ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਵਿਚ ਅਸਫਲ ਰਹਿੰਦਾ ਹੈ ਤਾਂ ਇਕਰਾਰਨਾਮਾ ਸਮਝੌਤਾ ਰੱਦ ਹੋ ਜਾਵੇਗਾ ਅਤੇ ਬੈਂਕ ਗਰੰਟੀ ਜ਼ਬਤ ਹੋ ਜਾਵੇਗੀ। ਪੀਆਰਟੀਸੀ ਨੂੰ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਇਹ ਸੇਵਾ ਪ੍ਰਦਾਤਾ ਤੋਂ ਵਸੂਲ ਕੀਤਾ ਜਾਵੇਗਾ। ਪੀਆਰਟੀਸੀ ਦੇ ਟੈਂਡਰ ਵਿਚ ਸ਼ਰਤ ਦਰਜ ਹੈ ਕਿ ਆਊਟ ਸੋਰਸਿੰਗ ਏਜੰਸੀ ਦਾ ਸਟਾਫ ਪੀਆਰਟੀਸੀ, ਪੰਜਾਬ ਸਰਕਾਰ, ਦੇਸ਼ ਵਿਰੋਧੀ ਗਤੀਵਿਧੀਆਂ ਵਿਰੁੱਧ ਕਿਸੇ ਗਤੀਵਿਧੀ ਵਿਚ ਹਿੱਸਾ ਲੈਂਦਾ ਹੈ ਤਾਂ ਇਕਰਾਰਨਾਮਾ ਰੱਦ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *