ਨਵੀਂ ਦਿੱਲੀ- ਅਫਗਾਨਿਸਤਾਨ ਵਿਚ ਤਾਲਿਬਾਨ ਵਿਰੁੱਧ ਪ੍ਰਦਰਸ਼ਨ ਜਾਰੀ ਹੈ। ਤਾਲਿਬਾਨ ਦੇ ਬੁਲਾਰੇ ਸਈਦ ਜ਼ਾਕਿਰੁੱਲਾ ਹਾਸ਼ਮੀ ਨੇ ਕਿਹਾ ਹੈ ਕਿ ਔਰਤਾਂ ਨੂੰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਕੈਬਨਿਟ ਵਿਚ ਹੋਣਾ ਜ਼ਰੂਰੀ ਨਹੀਂ ਹੈ। ਹਾਲ ਹੀ ਵਿਚ ਤਾਲਿਬਾਨ ਨੇ ਆਪਣੀ ਕੈਬਨਿਟ ਦਾ ਗਠਨ ਕੀਤਾ ਹੈ। ਇਸ ਕੈਬਨਿਟ ਵਿਚ 33 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਕਿਸੇ ਔਰਤ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ। ਤਾਲਿਬਾਨ ਦੇ ਬੁਲਾਰੇ ਨੇ ਹੁਣ ਔਰਤਾਂ ਬਾਰੇ ਕਿਹਾ ਹੈ ਕਿ ਔਰਤਾਂ ਮੰਤਰੀ ਨਹੀਂ ਬਣ ਸਕਦੀਆਂ। ਇਹ ਅਜਿਹਾ ਹੈ ਜਿਵੇਂ ਉਨ੍ਹਾਂ ਦੀ ਧੌਣ ਉੱਤੇ ਕੋਈ ਚੀਜ਼ ਰੱਖ ਦਿੱਤੀ ਜਾਵੇ, ਜਿਸ ਨੂੰ ਉਹ ਚੁੱਕ ਨਹੀਂ ਸਕਦੀਆਂ। ਔਰਤਾਂ ਦਾ ਮੰਤਰੀ ਮੰਡਲ ਵਿਚ ਹੋਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਨੂੰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਮਹਿਲਾ ਪ੍ਰਦਰਸ਼ਨਕਾਰੀ ਅਫਗਾਨਿਸਤਾਨ ਦੀਆਂ ਸਾਰੀਆਂ ਔਰਤਾਂ ਦੀ ਪ੍ਰਤੀਨਿਧਤਾ ਨਹੀਂ ਕਰ ਰਹੀਆਂ ਹਨ।
ਪੜੋ ਹੋਰ ਖਬਰਾਂ: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ
ਅਫਗਾਨਿਸਤਾਨ ਵਿਚ ਔਰਤਾਂ ਆਪਣੇ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਲਗਾਤਾਰ ਵੱਖ-ਵੱਖ ਥਾਵਾਂ ਉੱਤੇ ਪ੍ਰਦਰਸ਼ਨ ਕਰ ਰਹੀਆਂ ਹਨ। ਇਨ੍ਹਾਂ ਔਰਤਾਂ ਦੀ ਤਾਲਿਬਾਨ ਦੁਆਰਾ ਬੇਰਹਿਮੀ ਨਾਲ ਕੁੱਟਮਾਰ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਅਫਗਾਨਿਸਤਾਨ ਵਿਚ ਤਾਲਿਬਾਨ ਵਿਰੁੱਧ ਮੋਰਚਾ ਖੋਲ੍ਹਣ ਵਾਲੀਆਂ ਔਰਤਾਂ ਬੰਦੂਕਾਂ ਦੇ ਡਰ ਤੋਂ ਬਿਨਾਂ ਸੜਕਾਂ ਤੇ ਉਤਰ ਰਹੀਆਂ ਹਨ। ਇਸ ਦੌਰਾਨ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲਾ ਨੇ ਅਫਗਾਨਿਸਤਾਨ ਵਿਚ ਕਈ ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਨੂੰ ਖਤਮ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
ਪੜੋ ਹੋਰ ਖਬਰਾਂ: ‘ਸ਼ੈਤਾਨ ਦਾ ਬੱਚਾ’ ਦੱਸ ਪਿਤਾ ਨੇ ਛੱਡਿਆ ਸਾਥ, ਇਲਾਜ ਲਈ ਲੋਕ ਇਕੱਠੇ ਕਰ ਰਹੇ ਪੈਸੇ
ਗ੍ਰਹਿ ਮੰਤਰੀ ਨੇ ਇਹ ਆਦੇਸ਼ ਦੇਸ਼ ਵਿਚ ਹਰ ਪ੍ਰਕਾਰ ਦੇ ਪ੍ਰਦਰਸ਼ਨਾਂ ਨੂੰ ਖਤਮ ਕਰਨ ਦੇ ਲਈ ਜਾਰੀ ਕੀਤਾ ਹੈ, ਜਿਸ ਦੇ ਤਹਿਤ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਆਯੋਜਿਤ ਕਰਨ ਦੇ ਲਈ ਪਹਿਲਾਂ ਤੋਂ ਆਗਿਆ ਲੈਣੀ ਹੋਵੇਗੀ। ਇਸ ਦੇ ਅਨੁਸਾਰ ਉਨ੍ਹਾਂ ਨੂੰ ਪ੍ਰਦਰਸ਼ਨਾਂ ਵਿਚ ਵਰਤੇ ਜਾਣ ਵਾਲੇ ਨਾਅਰਿਆਂ ਅਤੇ ਬੈਨਰਾਂ ਲਈ ਪਹਿਲਾਂ ਤੋਂ ਪ੍ਰਵਾਨਗੀ ਲੈਣੀ ਪਏਗੀ। ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਦੇਸ਼ ਦੇ ਕੱਟੜਪੰਥੀ ਇਸਲਾਮਿਕ ਸ਼ਾਸਕਾਂ ਤੋਂ ਆਪਣੇ ਅਧਿਕਾਰਾਂ ਦੀ ਮੰਗ ਕਰਨ ਵਾਲੇ ਲਗਭਗ ਰੋਜ਼ਾਨਾ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀਆਂ ਔਰਤਾਂ ਨੂੰ ਨਵੇਂ ਨਿਯਮਾਂ ਦੇ ਤਹਿਤ ਵਿਰੋਧ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ। ਮੰਤਰਾਲਾ ਦੇ ਬਿਆਨ ਦੇ ਅਨੁਸਾਰ ਇਸ ਦੁਆਰਾ ਸਾਰੇ ਨਾਗਰਿਕਾਂ ਲਈ ਐਲਾਨ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਮੌਜੂਦਾ ਸਮੇਂ ਵਿਚ ਕਿਸੇ ਵੀ ਨਾਮ ਦੇ ਤਹਿਤ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਦਾ ਆਯੋਜਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਪੜੋ ਹੋਰ ਖਬਰਾਂ: ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਬ੍ਰਿਕਸ ਸੰਮੇਲਨ ਸ਼ੁਰੂ, ਪੁਤਿਨ ਨੇ ਚੁੱਕਿਆ ਅਫਗਾਨਿਸਤਾਨ ਦਾ ਮੁੱਦਾ



