ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ ਸਣੇ ਇਨ੍ਹਾਂ ਸੂਬਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ

ਨਵੀਂ ਦਿੱਲੀ (ਇੰਟ.)- ਮੁਲਕ ਦੇ ਕੁਝ ਸੂਬਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਹੁਣ ਮੌਸਮ ਵਿਭਾਗ (IMD) ਨੇ ਪੰਜਾਬ ਸਮੇਤ ਕਈ…

ਨਵੀਂ ਦਿੱਲੀ (ਇੰਟ.)- ਮੁਲਕ ਦੇ ਕੁਝ ਸੂਬਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਹੁਣ ਮੌਸਮ ਵਿਭਾਗ (IMD) ਨੇ ਪੰਜਾਬ ਸਮੇਤ ਕਈ ਰਾਜਾਂ ਵਿੱਚ ਭਾਰੀ ਮੀਂਹ (Rain Alert) ਪੈਣ ਦੀ ਸੰਭਾਵਨਾ ਜਤਾਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰੀ ਪੰਜਾਬ ਅਤੇ ਜੰਮੂ ਖੇਤਰ ਅਤੇ ਪੂਰਬੀ ਰਾਜਸਥਾਨ ਵਿੱਚ ਵੱਖਰੇ ਸਥਾਨਾਂ ਤੇ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਆਈਐਮਡੀ ਦੇ ਅਨੁਸਾਰ, ਅਗਲੇ ਕੁਝ ਘੰਟਿਆਂ ਵਿੱਚ ਪੱਛਮੀ ਯੂਪੀ, ਰਾਜਸਥਾਨ ਅਤੇ ਹਰਿਆਣਾ ਦੇ ਕੁਝ ਸ਼ਹਿਰਾਂ ਵਿੱਚ ਮੀਂਹ ਪੈ ਸਕਦਾ ਹੈ। ਇਨ੍ਹਾਂ ਵਿੱਚ ਹਸਤੀਨਾਪੁਰ, ਖਟੌਲੀ, ਸਕੋਤੀ ਟਾਂਡਾ, ਦੌਲਾਲਾ, ਮੁਜ਼ੱਫਰਨਗਰ, ਗੜ੍ਹਮੁਕਤੇਸ਼ਵਰ, ਮੇਰਠ, ਸਿਆਨਾ, ਕੋਟਪੁਤਲੀ, ਦੇਬਾਈ, ਅਨੁਪਸ਼ਹਿਰ, ਨਰੋਰਾ, ਸ਼ਿਕਾਰਪੁਰ, ਝੱਜਰ, ਸਫਿਦੋਂ, ਫਾਰੂਕਨਗਰ ਸ਼ਾਮਲ ਹਨ।

Rain in Ludhiana : Latest news and update on Rain in Ludhiana

Read more- ਇਕਬਾਲ ਸਿੰਘ ਲਾਲਪੁਰਾ ਨੂੰ ਬੀ.ਜੇ.ਪੀ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਕੀਤਾ ਨਿਯੁਕਤ

ਦੱਸਿਆ ਜਾ ਰਿਹਾ ਹੈ ਕਿ 10-12 ਸਤੰਬਰ ਦੌਰਾਨ ਘੱਟ ਦਬਾਅ ਦੇ ਖੇਤਰ ਕਾਰਨ ਬਰਸਾਤੀ ਹਲਚਲ ਹੋਰ ਵਧੇਗੀ। ਇਸ ਦੌਰਾਨ ਹਰਿਆਣਾ ਤੇ ਮਾਲਵਾ ਮੁੱਖ ਰਹੇਗਾ ਮਾਨਸਾ, ਬਠਿੰਡਾ, ਸਿਰਸਾ, ਫ਼ਤਿਹਾਬਾਦ, ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ,ਫਰੀਦਕੋਟ,ਬਰਨਾਲਾ, ਸੰਗਰੂਰ ਜਿਲ੍ਹਿਆਂ ਚ ਭਾਰੀ ਜਾ ਕਈ ਥਾਂ ਬਹੁਤ ਭਾਰੀ ਮੀਂਹ ਦੀ ਓੁਮੀਦ ਜਾਪ ਰਹੀ ਹੈ। ਹਨੂੰਮਾਨਗੜ੍ਹ ਤੇ ਗੰਗਾਨਗਰ ਵੀ ਇਸ ਦੌਰਾਨ ਭਾਰੀ ਮੀਂਹ ਦੀ ਆਸ ਹੈ 13 ਤੱਕ ਬਰਸਾਤੀ ਹਲਚਲ ਬਣੀ ਰਹਿ ਸਕਦੀ ਹੈ। 12/13 ਨੂੰ ਪੱਛਮੀ ਜੈੱਟ ਦਾ ਵੀ ਹਲਕਾ ਅਸਰ ਮੌਜੂਦ ਰਹੇਗਾ।

Leave a Reply

Your email address will not be published. Required fields are marked *